13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹਰਿਆਣਾ ਤੋਂ ਆਈ ਪੁਲਿਸ ਟੀਮ ਦਾ ਲੋਕਾਂ ਨੇ ਕੀਤਾ ਵਿਰੋਧ

ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਸ਼ਿਵਪੁਰੀ ਵਿਖੇ ਅੱਜ ਤੜਕਸਾਰ ਹਰਿਆਣਾ ਦੀ ਪੁਲਿਸ ਕਿਸੇ ਵਿਅਕਤੀ ਨੂੰ ਚੁੱਕਣ ਆਈ ਸੀ ਤਾਂ ਉਹ ਗਲਤੀ ਨਾਲ ਸ਼ਿਵਪੁਰੀ ਲਾਗੇ ਇਕ ਦੁਕਾਨ ਉੱਪਰ ਬਣੇ ਘਰ ਉੱਪਰ ਕੋਠੇ ਟੱਪ ਕੇ ਭੁਲੇਖੇ ਨਾਲ ਜਾ ਚੜ੍ਹੀ ਜਿਸ ਨਾਲ ਉੱਥੇ ਖਲਬਲੀ ਮੱਚ ਗਈ। ਲੋਕਾਂ ਨੇ ਰੌਲਾ ਪਾ ਦਿੱਤਾ ਤੇ ਭੀੜ ਇਕੱਠੀ ਹੋ ਗਈ | ਹਰਿਆਣਾ ਪੁਲਿਸ ਕਰਮਚਾਰੀਆਂ ਨੇ ਆਪਣੀ ਪਹਿਚਾਣ ਦੱਸੀ ਤੇ ਉਹ ਸਿਵਲ ਵਰਦੀ ‘ਚ ਸਨ | ਲੋਕਾਂ ਨੇ ਉਨ੍ਹਾਂ ਦਾ ਜਦੋਂ ਵਿਰੋਧ ਕੀਤਾ ਤਾਂ ਆਖ਼ਰਕਾਰ ਉਨ੍ਹਾਂ ਆਪਣੀ ਗਲਤੀ ਦਾ ਅਹਿਸਾਸ ਕੀਤਾ | ਥੋੜ੍ਹੀ ਦੇਰ ਬਾਅਦ ਪੁਲਿਸ ਨੇ ਉਸੇ ਮੁਹੱਲੇ ‘ਚ ਹੋਰ ਘਰ ‘ਚ ਜਾ ਕੇ ਰੇਡ ਕੀਤੀ ਜਿੱਥੋਂ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਹਰਿਆਣਾ ਨਾਲ ਲੈ ਗਈ ਹੈ | ਜ਼ਿਕਰਯੋਗ ਹੈ ਕਿ ਜਦੋਂ ਟੀਮ ਦਾ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਪੁਲਿਸ ਨੂੰ ਫ਼ੋਨ ਕਰਦੇ ਰਹੇ ਪਰ ਪੁਲਿਸ ਵਲੋਂ ਫ਼ੋਨ ਨਾ ਚੁੱਕਣ ਕਰਕੇ ਲੋਕਾਂ ਨੇ ਪੱਤਰਕਾਰਾਂ ਨੂੰ ਫ਼ੋਨ ਕੀਤੇ | ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚ ਗਈ ਤੇ ਇਲਾਕੇ ‘ਚ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਡੀ.

Ad Position 21
No active advertisement
ਅਜੀਤ ਡੈਸਕ 13-08-2026
ਫਗਵਾੜਾ, 12 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਮੁਹੱਲਾ ਸ਼ਿਵਪੁਰੀ ਵਿਖੇ ਅੱਜ ਤੜਕਸਾਰ ਹਰਿਆਣਾ ਦੀ ਪੁਲਿਸ ਕਿਸੇ ਵਿਅਕਤੀ ਨੂੰ ਚੁੱਕਣ ਆਈ ਸੀ ਤਾਂ ਉਹ ਗਲਤੀ ਨਾਲ ਸ਼ਿਵਪੁਰੀ ਲਾਗੇ ਇਕ ਦੁਕਾਨ ਉੱਪਰ ਬਣੇ ਘਰ ਉੱਪਰ ਕੋਠੇ ਟੱਪ ਕੇ ਭੁਲੇਖੇ ਨਾਲ ਜਾ ਚੜ੍ਹੀ ਜਿਸ ਨਾਲ ਉੱਥੇ ਖਲਬਲੀ ਮੱਚ ਗਈ। ਲੋਕਾਂ ਨੇ ਰੌਲਾ ਪਾ ਦਿੱਤਾ ਤੇ ਭੀੜ ਇਕੱਠੀ ਹੋ ਗਈ | ਹਰਿਆਣਾ ਪੁਲਿਸ ਕਰਮਚਾਰੀਆਂ ਨੇ ਆਪਣੀ ਪਹਿਚਾਣ ਦੱਸੀ ਤੇ ਉਹ ਸਿਵਲ ਵਰਦੀ ‘ਚ ਸਨ | ਲੋਕਾਂ ਨੇ ਉਨ੍ਹਾਂ ਦਾ ਜਦੋਂ ਵਿਰੋਧ ਕੀਤਾ ਤਾਂ ਆਖ਼ਰਕਾਰ ਉਨ੍ਹਾਂ ਆਪਣੀ ਗਲਤੀ ਦਾ ਅਹਿਸਾਸ ਕੀਤਾ | ਥੋੜ੍ਹੀ ਦੇਰ ਬਾਅਦ ਪੁਲਿਸ ਨੇ ਉਸੇ ਮੁਹੱਲੇ ‘ਚ ਹੋਰ ਘਰ ‘ਚ ਜਾ ਕੇ ਰੇਡ ਕੀਤੀ ਜਿੱਥੋਂ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਹਰਿਆਣਾ ਨਾਲ ਲੈ ਗਈ ਹੈ | ਜ਼ਿਕਰਯੋਗ ਹੈ ਕਿ ਜਦੋਂ ਟੀਮ ਦਾ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਪੁਲਿਸ ਨੂੰ ਫ਼ੋਨ ਕਰਦੇ ਰਹੇ ਪਰ ਪੁਲਿਸ ਵਲੋਂ ਫ਼ੋਨ ਨਾ ਚੁੱਕਣ ਕਰਕੇ ਲੋਕਾਂ ਨੇ ਪੱਤਰਕਾਰਾਂ ਨੂੰ ਫ਼ੋਨ ਕੀਤੇ | ਜਿਸ ਤੋਂ ਬਾਅਦ ਪੁਲਿਸ ਉੱਥੇ ਪਹੁੰਚ ਗਈ ਤੇ ਇਲਾਕੇ ‘ਚ ਇਹ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਇਸ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕਿਸੇ ਸੰਗੀਨ ਜੁਰਮ ‘ਚ ਇੱਕ ਵਿਅਕਤੀ ਨੂੰ ਲੈ ਕੇ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਨਾਰੰਗਪੁਰ ਵਿਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਵਿਚ 15 ਨ...
Ad Position 24