ਭਾਜਪਾ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਵੰਡੇ ਕੌਮੀ ਝੰਡੇ
ਫਗਵਾੜਾ, 12 ਅਗਸਤ (ਚਾਨਾ)-ਭਾਰਤੀ ਜਨਤਾ ਪਾਰਟੀ ਵਲੋਂ ਕੇਂਦਰ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਦੌਰਾਨ ਭਾਜਪਾ ਦੇ ਸੀਨੀਅਰ ਅਹੁਦੇਦਾਰਾਂ, ਵਰਕਰਾਂ ਤੇ ਸਥਾਨਕ ਨਾਗਰਿਕਾਂ ਨੂੰ ਰਾਸ਼ਟਰੀ ਝੰਡੇ ਵੰਡੇ ਗਏ | ਹਾਜ਼ਰ ਵਰਕਰਾਂ ਤੇ ਹਲਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਆਪਣੇ ਘਰਾਂ, ਅਦਾਰਿਆਂ ਤੇ ਦਫ਼ਤਰਾਂ ‘ਤੇ ਸਨਮਾਨ ਨਾਲ ਤਿਰੰਗਾ ਲਹਿਰਾਉਣ ਤੇ ਹੋਰਨਾਂ ਲੋਕਾਂ ਨੂੰ ਵੀ ਇਸ ਰਾਸ਼ਟਰੀ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰਨ | ਸਮਾਗਮ ਨੂੰ ਸੰਬੋਧਨ ਕਰਦਿਆਂ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ‘ਹਰ ਘਰ ਤਿਰੰਗਾ’ ਮੁਹਿੰਮ ਦੇਸ਼ ਵਾਸੀਆਂ ‘ਚ ਰਾਸ਼ਟਰ ਭਗਤੀ, ਏਕਤਾ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਮਜ਼ਬੂਤ ਕਰਦੀ ਹੈ | ਉਨ੍ਹਾਂ ਭਾਜਪਾ ਵਰਕਰਾਂ ਨੂੰ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਵਰਕਰ ਆਪਣੇ ਇਲਾਕਿਆਂ ਵਿਚ ਆਮ ਲੋਕਾਂ ਨਾਲ ਸੰਪਰਕ ਕਰਨ| ਸਮਾਗਮ ‘ਚ ਤੇਜੱਸਵੀ ਭਾਰਦਵਾਜ, ਮੋਹਿੰਦਰ ਪਾਲ ਥਾਪਰ, ਆਸ਼ੂ ਪੁਰੀ, ਆਸ਼ੂ ਸਾਂਪਲਾ, ਬੱਲੂ ਵਾਲੀਆ, ਅਸ਼ੋਕ ਦੁੱਗਲ, ਪ੍ਰਮੋਦ ਮਿਸ਼ਰਾ, ਰਾਜਕੁਮਾਰ ਰਾਣਾ, ਰਮਨ ਨਹਿਰਾ, ਸ਼ਿਵਰੰਜਨ ਦੁੱਗਲ, ਸੰਦੀਪ ਵਰਮਾ, ਦੀਪਕ ਮਲਹੋਤਰਾ, ਸੋਖਾ ਭਗਤਪੁਰਾ, ਰਾਜੂ ਪਰਾਸ਼ਰ, ਵਿਨਾਇਕ ਪਰਾਸ਼ਰ, ਲੋਕੇਸ਼ ਬਾਲੀ, ਸੁਰਿੰਦਰ ਜੌਰਡਨ, ਅਨਿਰੁੱਧ ਕੁਮਰਾ, ਰਾਜਿੰਦਰ ਸੋਂਧੀ, ਭਾਰਤੀ ਸ਼ਰਮਾ, ਰਜਨੀ ਬਾਲਾ, ਚੰਦਾ ਮਿਸ਼ਰਾ, ਅੰਜਲੀ ਪਾਂਡੇ, ਦੀਨਬੰਧੂ ਪਾਂਡੇ ਆਦਿ ਸ਼ਾਮਿਲ ਸਨ |