12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਡਾਲਾ ਕਾਲਜ ਵਿਖੇ ਐਨ.ਸੀ.ਸੀ. ਦੇ ਰਿਕਾਰਡ ਦਾ ਕਰਵਾਇਆ ਆਡਿਟ

ਨਡਾਲਾ, 12 ਅਗਸਤ (ਰਘਬਿੰਦਰ ਸਿੰਘ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ 21 ਪੰਜਾਬ ਬਟਾਲੀਅਨ ਐਨ. ਸੀ.

Ad Position 21
No active advertisement
ਨਡਾਲਾ ਕਾਲਜ ਵਿਖੇ ਐਨ.ਸੀ.ਸੀ. ਦੇ ਰਿਕਾਰਡ ਦਾ ਕਰਵਾਇਆ ਆਡਿਟ 13-08-2026
ਨਡਾਲਾ, 12 ਅਗਸਤ (ਰਘਬਿੰਦਰ ਸਿੰਘ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਵਿਖੇ 21 ਪੰਜਾਬ ਬਟਾਲੀਅਨ ਐਨ.ਸੀ.ਸੀ. ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਕੇ. ਚੌਹਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਐਮ ਪੂਰਨ ਸਿੰਘ, ਅਵਤਾਰ ਸਿੰਘ, ਸੰਦੀਪ ਕੁਮਾਰੀ ਤੇ ਜਗਦੀਪ ਸਿੰਘ ਵਲੋਂ ਕਾਲਜ ਦੀ ਐਨ.ਸੀ.ਸੀ. ਯੂਨਿਟ ਦਾ ਸਾਲਾਨਾ ਆਡਿਟ ਕੀਤਾ ਗਿਆ | ਇਸ ਅਵਸਰ ’ਤੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਅਤੇ ਏ ਐਨ ਓ ਜਗਬੀਰ ਭੁੱਲਰ ਨੇ ਆਈ ਟੀਮ ਦਾ ਸਵਾਗਤ ਕੀਤਾ | ਆਡਿਟ ਦੇ ਦੌਰਾਨ ਐਨ.ਸੀ.ਸੀ ਨਾਲ ਸਬੰਧਿਤ ਸਾਰੇ ਰਿਕਾਰਡ ਸਟੋਰ, ਵਰਦੀਆਂ ਸੁਵਿਧਾਵਾਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਜਾਂਚ ਕੀਤੀ ਗਈ | ਆਡਿਟ ਉਪਰੰਤ ਐਸ.ਐਮ ਪੂਰਨ ਸਿੰਘ ਅਤੇ ਮੈਡਮ ਸੰਦੀਪ ਕੁਮਾਰੀ ਨੇ ਐਨ.ਸੀ.ਸੀ. ਕੈਡਿਟ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਸੀ ਦੇ ਫ਼ਾਇਦੇ ਅਤੇ ਇਸ ਵਿਚ ਵੱਧ ਤੋਂ ਵੱਧ ਐਨਰੋਲਮੈਂਟ ਕਰਕੇ ਭਵਿੱਖ ਵਿਚ ਆਰਮਡ ਫੋਰਸ ਦੀ ਤਿਆਰੀ ਕਰਨ ਲਈ ਦੱਸਿਆ, ਉਨ੍ਹਾਂ ਦੱਸਿਆ ਕਿ ਐਨ.ਸੀ.ਸੀ ਸਿਰਫ਼ ਇੱਕ ਸੰਸਥਾ ਨਹੀਂ ਹੈ ਸਗੋਂ ਵਿਅਕਤੀਗਤ ਨਿਰਮਾਣ ਕਰਨ ਦਾ ਇੱਕ ਮਜ਼ਬੂਤ ਮੰਚ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲਜ ਦੇ ਏ ਐਨ ਓ ਵਲੋਂ ਐਨ.ਸੀ.ਸੀ. ਦੀ ਕੈਡਿਟਸ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਰਿਕਾਰਡ ਸਬੰਧੀ ਪ੍ਰਸੰਸਾ ਕੀਤੀ | ਉਪਰੰਤ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਗਬੀਰ ਭੁੱਲਰ ਵਲੋਂ ਆਈ ਆਡਿਟ ਟੀਮ ਦਾ ਧੰਨਵਾਦ ਕਰਦਿਆਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਉਪਰੋਕਤ ਅਫ਼ਸਰਾਂ ਦੁਆਰਾ ਦੱਸੇ ਗਏ ਐਨ.ਸੀ.ਸੀ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਗਰੂਕ ਕਰਦਿਆਂ ਐਨਰੋਲਮੈਂਟ ਹੋ ਕੇ ਐਨ.ਸੀ.ਸੀ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਪ੍ਰੋ. ਹਰਜੀਤ ਸਿੰਘ, ਲੈਕਚਰਾਰ, ਦਵਿੰਦਰ ਕੌਰ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਮਨਾਉਣ ਲਈ ਫ਼ੁਲ ਡਰੈੱਸ ਰਿਹਰਸਲ 13 ਅਗਸਤ ਨੂੰ ਨਵੀਂ ਦਾਣਾ ਮੰਡੀ ਵਿਖੇ ਹੋਵੇਗੀ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਜ਼ਖ਼ਮੀ
Ad Position 24