14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਵ. ਦੇਵੀ ਦਾਸ ਨਾਹਰ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ

ਸੁਲਤਾਨਪੁਰ ਲੋਧੀ, 13 ਅਗਸਤ (ਨਰੇਸ਼ ਹੈਪੀ)-ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਰਾਸ਼ਟਰੀ ਪ੍ਰਧਾਨ ਰਹੇ ਸਵ. ਦੇਵੀ ਦਾਸ ਨਾਹਰ ਦਾ ਜਨਮ ਦਿਹਾੜਾ ਅੱਜ ਪਾਰਟੀ ਵਰਕਰਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਸੀਨੀਅਰ ਆਗੂ ਪਿਆਰਾ ਲਾਲ ਭੱਟੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਸਵ.

Ad Position 21
No active advertisement
ਅਜੀਤ ਡੈਸਕ 14-08-2026
ਸੁਲਤਾਨਪੁਰ ਲੋਧੀ, 13 ਅਗਸਤ (ਨਰੇਸ਼ ਹੈਪੀ)-ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਰਾਸ਼ਟਰੀ ਪ੍ਰਧਾਨ ਰਹੇ ਸਵ. ਦੇਵੀ ਦਾਸ ਨਾਹਰ ਦਾ ਜਨਮ ਦਿਹਾੜਾ ਅੱਜ ਪਾਰਟੀ ਵਰਕਰਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਸੀਨੀਅਰ ਆਗੂ ਪਿਆਰਾ ਲਾਲ ਭੱਟੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਸਵ. ਦੇਵੀ ਦਾਸ ਨਾਹਰ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਨਮਨ ਕੀਤਾ ਗਿਆ | ਇਸ ਮੌਕੇ ਬਸਪਾ ਅੰਬੇਡਕਰ ਦੇ ਸ਼ਹਿਰੀ ਪ੍ਰਧਾਨ ਪਿਆਰਾ ਲਾਲ ਭੱਟੀ ਤੇ ਸਾਬਕਾ ਕੌਂਸਲਰ ਗੋਗੀ ਭੱਟੀ ਨੇ ਸਵ. ਦੇਵੀ ਦਾਸ ਨਾਹਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਦਲਿਤ ਸਮਾਜ ਦੇ ਹੱਕਾਂ ਦੀ ਆਵਾਜ਼ ਬਣ ਕੇ ਉੱਭਰੇ ਮਹਾਨ ਆਗੂ ਸਨ | ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਾਜ ਦੇ ਦੱਬੇ-ਕੁਚਲੇ ਅਤੇ ਪਛੜੇ ਵਰਗਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆਂ ਬਤੀਤ ਕੀਤਾ | ਪਿਆਰਾ ਲਾਲ ਭੱਟੀ ਨੇ ਕਿਹਾ ਕਿ ਸਵ. ਦੇਵੀ ਦਾਸ ਨਾਹਰ ਨੇ ਆਪਣੇ ਜੀਵਨ ਵਿਚ ਸਮਾਜਿਕ ਬਰਾਬਰੀ, ਇਨਸਾਫ਼ ਅਤੇ ਹੱਕਾਂ ਦੀ ਪ੍ਰਾਪਤੀ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ | ਉਨ੍ਹਾਂ ਵੱਲੋਂ ਬਹੁਜਨ ਸਮਾਜ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਗਏ ਯਤਨ ਹਮੇਸ਼ਾ ਯਾਦ ਰੱਖੇ ਜਾਣਗੇ | ਇਸ ਮੌਕੇ ਨਿਰਮਲ ਗਿੱਲ, ਬਿ੍ਜ ਮੋਹਨ ਸਹੋਤਾ, ਕਾਲਾ, ਸੁਰਿੰਦਰ ਦੱਤ, ਸੁਭਾਸ਼ ਸਹੋਤਾ, ਰਾਮ ਸਰੂਪ ਕਨੌਜੀਆ, ਗੁਰਪ੍ਰੀਤ ਸਿੰਘ, ਦੀਪਕ ਦੱਤ, ਵਿਕਾਸ ਸਭਰਵਾਲ, ਤਮੰਨਾ ਸਹੋਤਾ, ਸੋਮਾ ਰਾਣੀ, ਪੂਜਾ ਕਨੌਜੀਆ, ਵਿਕਾਸ ਭੱਟੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ‘ ਹਰ ਘਰ ਤਿਰੰਗਾ, ਹਰ ਘਰ ਸਵੱਛ’ ਤਹਿਤ ਨਡਾਲਾ ਵਿਚ ਜਾਗਰੂਕਤਾ ਰੈਲੀ ਅਗਲੀ ਖ਼ਬਰ ਮੰਦਰ ਦੇ ਬਾਹਰ ਬੈਠੀ ਔਰਤ ਦੀ ਮਾਰਕੁੱਟ ਕਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ
Ad Position 24