15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜਲੰਧਰ ’ਚ ਭਾਜਪਾ ਨੇ ਵੰਡ ਸੰਤਾਪ ਯਾਦਗਾਰੀ ਦਿਵਸ ਮੌਕੇ ਕੱਢੀ ਮੌਨ ਯਾਤਰਾ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਬਲਜੀਤ ਕੌਰ ਨੇ ਜਾਰੀ ਕੀਤਾ ਪੱਤਰ ਨਨਕਾਣਾ ਸਾਹਿਬ ਖ਼ਾਲਸਾ ਸਕੂਲ ’ਚ ਆਜ਼ਾਦੀ ਦਿਵਸ ਮਨਾਇਆ

ਜਲੰਧਰ , 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਵਿਚ ਵੰਡ ਦੇ ਸੰਤਾਪ ਦੇ ਖ਼ਿਲਾਫ਼ ਜਲੰਧਰ ਵਿਚ ਅੱਜ ਮੋਨ ਯਾਤਰਾ ਕੱਢੀ ਗਈ , ਜਿਸ ਵਿਚ ਸੈਂਕੜੇ ਵਰਕਰ ਸ਼ਾਮਿਲ ਹੋਏ । ਇਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸ਼ਾਮਿਲ ਮੌਜੂਦ ਸਨ ।

Ad Position 21
No active advertisement
ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਹਾੜੇ ਸਬੰਧੀ ਆਯੋਜਿਤ ਸਮਾਗਮ ਮੌਕੇ ਵਿਦਿਆਰਥੀਆਂ ਨਾਲ ਐੱਮ.ਡੀ. ਨਵਦੀਪ ਕੌਰ ਢਿੱਲੋਂ ਅਤੇ ਸਟਾਫ਼ ਮੈਂਬਰ | ਤਸਵੀਰ. ਲਾਡੀ ਸਟੂਡੀਓ ਯਾਤਰਾ ਵਿਚ ਸ਼ਾਮਿਲ ਕ੍ਰਿਸ਼ਨ ਦੇਵ ਭੰਡਾਰੀ, ਸੁਸ਼ੀਲ ਰਿੰਕੂ, ਮਨਜੀਤ ਸਿੰਘ ਟੀਟੂ, ਦਵਿੰਦਰ ਭਾਰਦਵਾਜ ਤੇ ਹੋਰ। 15-08-2026
ਜਲੰਧਰ , 14 ਅਗਸਤ ( ਸ਼ਿਵ )- ਭਾਰਤੀ ਜਨਤਾ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਵਿਚ ਵੰਡ ਦੇ ਸੰਤਾਪ ਦੇ ਖ਼ਿਲਾਫ਼ ਜਲੰਧਰ ਵਿਚ ਅੱਜ ਮੋਨ ਯਾਤਰਾ ਕੱਢੀ ਗਈ , ਜਿਸ ਵਿਚ ਸੈਂਕੜੇ ਵਰਕਰ ਸ਼ਾਮਿਲ ਹੋਏ । ਇਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸ਼ਾਮਿਲ ਮੌਜੂਦ ਸਨ । 1947 ਦੀ ਵੰਡ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ ਵਿਚ ਮੌਨ ਯਾਤਰਾ ਸ੍ਰੀ ਰਾਮ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਤੱਕ ਕੱਢੀ ਗਈ । ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਵੰਡ ਵੇਲੇ ਦੇਸ਼ ਦੋ ਹਿੱਸਿਆਂ ਵਿਚ ਵੰਡਿਆ ਗਿਆ , ਪਰ ਇਸ ਦਾ ਸਭ ਤੋਂ ਵੱਡਾ ਦਰਦ ਪੰਜਾਬ ਅਤੇ ਪੰਜਾਬੀਆਂ ਨੇ ਹੰਢਾਇਆ । ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦੋ ਟੁਕੜਿਆਂ ਵਿਚ ਵੰਡੀ ਗਈ , ਹਜ਼ਾਰਾਂ ਪੰਜਾਬੀ ਪਰਿਵਾਰ ਉੱਜੜ ਗਏ , ਆਪਣੇ ਘਰ - ਬਾਰ , ਜ਼ਮੀਨ - ਜਾਇਦਾਦ ਅਤੇ ਆਪਣਿਆਂ ਨੂੰ ਪਿੱਛੇ ਛੱਡ ਕੇ ਆਉਣਾ ਪਿਆ । ਸ਼ਾਇਦ ਹੀ ਕੋਈ ਪੰਜਾਬੀ ਪਰਿਵਾਰ ਹੋਵੇਗਾ ਜਿਸ ਨੇ ਵੰਡ ਦਾ ਦਰਦ ਨਾ ਹੰਢਾਇਆ ਹੋਵੇ , ਇਹ ਜ਼ਖ਼ਮ ਅੱਜ ਵੀ ਪੰਜਾਬ ਦੀ ਸਾਂਝੀ ਯਾਦ ਵਿਚ ਜਿਉਂਦਾ ਹੈ । ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਵੰਡ ਦੇ ਸੰਤਾਪ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ , ਤਾਂ ਜੋ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਮੁੜ ਕਦੇ ਸਿਰ ਚੁੱਕਣ ਦਾ ਮੌਕਾ ਨਾ ਮਿਲੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਕਾਰੀਡੋਰ ਬਣਾ ਕੇ ਸਾਡੀ ਇੱਕ ਮੰਗ ਨੂੰ ਪੂਰਾ ਕੀਤਾ ਹੈ । ਇਸ ਮੌਕੇ ਪੰਜਾਬ ਪ੍ਰਭਾਰੀ ਨਰਿੰਦਰ ਸਿੰਘ ਰੈਣਾ , ਮਨੋਰੰਜਨ ਕਾਲੀਆ , ਰਾਜੇਸ਼ ਬਾਘਾ , ਰਾਕੇਸ਼ ਰਾਠੌਰ , ਕ੍ਰਿਸ਼ਨ ਦੇਵ ਭੰਡਾਰੀ , ਸੁਸ਼ੀਲ ਰਿੰਕੂ , ਸ਼ੀਤਲ ਅੰਗੂਰਾਲ , ਕਰਮਜੀਤ ਕੌਰ ਚੌਧਰੀ ਅਮਰਜੀਤ ਸਿੰਘ ਅਮਰੀ , ਜਗਬੀਰ ਸਿੰਘ ਬਰਾੜ , ਰਾਜੇਸ਼ ਕਪੂਰ , ਰਮਨ ਪੱਬੀ , ਸੁਭਾਸ਼ ਸੂਦ , ਰਵੀ ਮਹਿੰਦਰੂ , ਪੁਨੀਤ ਸ਼ੁਕਲਾ ਅਮਿੱਤ ਭਾਟੀਆ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਆਜ਼ਾਦੀ ਦਿਵਸ ਸਬੰਧੀ ਸਮਾਗਮ ਅਗਲੀ ਖ਼ਬਰ ਡਰਾਫ਼ਟ ਵੋਟਰ ਸੂਚੀ ’ਚ ਆਪਣਾ ਨਾਂਅ ਚੈੱਕ ਕਰਨ ਸਬੰਧੀ ਕੈਂਪ ਕੱਲ੍ਹ ਨੂੰ - ਬੀ. ਐਲ. ਓ.
Ad Position 24