15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਏ. ਪੀ. ਜੇ. ਸਕੂਲ ’ਚ ਆਜ਼ਾਦੀ ਦਿਵਸ ਮਨਾਇਆ

ਜਲੰਧਰ, 14 ਅਗਸਤ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਗਰੁੱਪ, ਸਕੂਲ ਅਤੇ ਕਾਲਜ ਸਮੇਤ ਵੱਖ-ਵੱਖ ਕੈਂਪਸਾਂ ਵਿੱਚ ਰੋਮਾਂਚਕ ਅਤੇ ਰਚਨਾਤਿਮਕ ਗਤੀਵਿਧੀਆਂ ਦੀ ਲੜੀ ਰਾਹੀਂ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਪ੍ਰੀ-ਪ੍ਰਾਇਮਰੀ ਪੱਧਰ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।

Ad Position 21
No active advertisement
ਸਮਾਗਮ ਦੌਰਾਨ ਹਾਜ਼ਰ ਪ੍ਰਿੰਸੀਪਲ ਡਾ. ਰਾਜੇਸ਼ ਚੰਦੇਲ ਨਾਲ ਹਨ ਸਟਾਫ਼ ਮੈਂਬਰ ਤੇ ਵਿਦਿਆਰਥੀ ਆਦਿ। ਤਸਵੀਰ-ਮੁਨੀਸ਼ 15-08-2026
ਜਲੰਧਰ, 14 ਅਗਸਤ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਗਰੁੱਪ, ਸਕੂਲ ਅਤੇ ਕਾਲਜ ਸਮੇਤ ਵੱਖ-ਵੱਖ ਕੈਂਪਸਾਂ ਵਿੱਚ ਰੋਮਾਂਚਕ ਅਤੇ ਰਚਨਾਤਿਮਕ ਗਤੀਵਿਧੀਆਂ ਦੀ ਲੜੀ ਰਾਹੀਂ ਬੜੇ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿੱਚ ਪ੍ਰੀ-ਪ੍ਰਾਇਮਰੀ ਪੱਧਰ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਰੇ ਕੈਂਪਸਾਂ ਨੂੰ ਕੇਸਰੀ, ਚਿੱਟੇ ਅਤੇ ਹਰੇ ਰੰਗ ਦੀ ਤਿਰੰਗੀ ਸਜਾਵਟ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ। ਇਨੋਸੈਂਟ ਹਾਰਟਸ ਦੇ ਸਕੂਲ ਦੇ ਪੰਜ ਕੈਂਪਸ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ—ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਜ਼ਾਦੀ ਦਿਵਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ। ਪ੍ਰੀ-ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਸਮਾਗਮ ਵਿੱਚ ਭਾਗ ਲਿਆ। ਸਮਾਗਮ ਦੇ ਹਿੱਸੇ ਵਜੋਂ ਕੇਜੀ ਦੇ ਵਿਦਿਆਰਥੀਆਂ ਨੇ ਆਜ਼ਾਦੀ ਸੈਨਾਨੀ ਦੇ ਰੂਪ ਵਿੱਚ ਸਜੇ ਗਤੀਵਿਧੀ ਵਿੱਚ ਭਾਗ ਲਿਆ। ਉਨ੍ਹਾਂ ਨੇ ਪ੍ਰਸਿੱਧ ਆਜ਼ਾਦੀ ਸੈਨਾਨੀ ਦਾ ਰੂਪ ਧਾਰਿਆ ਅਤੇ ਰੰਗ-ਬਿਰੰਗੇ ਪ੍ਰਾਪਸ ਦੀ ਮਦਦ ਨਾਲ ਆਪਣੇ ਚੁਣੇ ਹੋਏ ਆਜ਼ਾਦੀ ਸੈਨਾਨੀ ਬਾਰੇ 5–6 ਲਾਈਨਾਂ ਨਾਲ ਬੋਲੀਆਂ। ਸਾਰੇ ਕੈਂਪਸਾਂ ਵਿੱਚ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਜਮਾਤਾਂ ਤੱਕ ਦੇ ਵਿਦਿਆਰਥੀਆਂ ਨੇ ਵੀ ਕਈ ਰਚਨਾਤਮਕ ਅਤੇ ਦਿਲਚਸਪ ਗਤੀਵਿਧੀਆਂ ਵਿੱਚ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਹਰ ਘਰ ਤਿਰੰਗਾ ਮੁਹਿੰਮ ਤਹਿਤ ਭਾਜਪਾ ਦੀ ਤਿਰੰਗਾ ਯਾਤਰਾ ਅਗਲੀ ਖ਼ਬਰ ਫਾਲਕਨ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ
Ad Position 24