17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜਦੋਂ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਕਾਰਵਾਈ ਕਰਨੀ ਪਈ ! ਇਕ ਟਿੱਪਰ ਰਸਤੇ ’ਚ ਧਸ ਗਿਆ ਤਾਂ ਕੁੰਭ ਕਰਨੀ ਨੀਂਦ ਚ ਸੁੱਤੇ ਪ੍ਰਸ਼ਾਸਨ ਦੀ ਅੱਖ ਖੁੱਲੀ

ਭੰਡਾਲ ਬੇਟ, 16 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਦਰਿਆ ਬਿਆਸ ਦੇ ਕਿਨਾਰੇ ਹੋ ਰਹੀ ਲਗਾਤਾਰ ਨਜਾਇਜ਼ ਮਾਈਨਿੰਗ ਤੋਂ ਤੰਗ ਆਏ ਕਿਸਾਨਾਂ ਦਾ ਸਬਰ ਆਖਰ ਜਵਾਬ ਦੇ ਗਿਆ ਹੈ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ ਵਾਰ ਸ਼ਿਕਾਇਤਾਂ ਲਿਖੀਆਂ, ਮਾਮਲਾ ਮੀਡੀਆ ਚ ਉਜਾਗਰ ਕੀਤਾ ਪਰ ਕਾਰਵਾਈ ਜ਼ੀਰੋ ਪ੍ਰਤੀਸ਼ਤ ਰਹੀ | ਕਿਸਾਨਾਂ ਦਾ ਦੋਸ਼ ਹੈ ਕਿ ਦਰਿਆ ਬਿਆਸ ਕਿਨਾਰੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗ ਰਿਹਾ, ਪਿੰਡਾਂ ਦੇ ਰਸਤੇ ਟੁੱਟ ਰਹੇ ਨੇ ਤੇ ਧੁੱਸੀ ਬੰਨ੍ਹ ਕਮਜ਼ੋਰ ਹੋ ਰਿਹਾ ਹੈ ਜਿਹੜਾ ਹੜ੍ਹਾਂ ਦੌਰਾਨ ਇਹਨਾਂ ਪਿੰਡਾਂ ਦੀ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ | ਅਜਿਹੀਆਂ ਅਨੇਕਾਂ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਸਰਕਾਰ ਨੂੰ ਅਨੇਕਾਂ ਪੱਤਰ ਲਿਖੇ ਗਏ ਸਨ ਪਰ ਕਾਰਵਾਈ ਤਾਂ ਕੀ ਹੋਣੀ ਸੀ ਕਿਸੇ ਨੇ ਪੱਤਰ ਦਾ ਜੁਆਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਜਿਸ ਕਾਰਨ ਨਿਰਾਸ਼ ਹੋਏ ਕਿਸਾਨਾਂ ਨੇ ਰੱਬ ਦਾ ਭਾਣਾ ਮੰਨ ਕੇ ਸਬਰ ਕਰ ਲਿਆ! ਪਰ ਅੱਜ ਅਚਾਨਕ ਕਿਸਾਨਾਂ ਨੂੰ ਭਿਣਕ ਲੱਗੀ ਕਿ ਮੰਡ ਧਾਲੀਵਾਲ ਬੇਟ ਚ ਇੱਕ ਰੇਤੇ ਨਾਲ ਭਰਿਆ ਓਵਰਲੋਡ ਟਿੱਪਰ ਜਿਹੜਾ ਕਿ ਰਸਤੇ ‘ਚ ਧਸਿਆ ਹੋਇਆ ਸੀ ਤੇ ਲਾਵਾਰਸ ਖੜ੍ਹਾ ਹੈ ਇਸ ਬਾਬਤ ਕਿਸਾਨਾਂ ਵਲੋਂ ਤੁਰੰਤ ਮਾਈਨਿੰਗ ਵਿਭਾਗ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਅਤੇ ਪੁਲਿਸ ਮੌਕੇ ‘ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ!

Ad Position 21
No active advertisement
ਪਿੰਡ ਮੰਡ ਧਾਲੀਵਾਲ ਬੇਟ ਵਿਖੇ ਰੇਤਾ ਦਾ ਭਰਿਆ ਟਿੱਪਰ ਧੱਸਿਆ ਹੋਇਆ | ਤਸਵੀਰਾਂ: ਜੋਗਿੰਦਰ ਸਿੰਘ ਜਾਤੀਕੇ 17-08-2026
ਭੰਡਾਲ ਬੇਟ, 16 ਅਗਸਤ (ਜੋਗਿੰਦਰ ਸਿੰਘ ਜਾਤੀਕੇ)-ਦਰਿਆ ਬਿਆਸ ਦੇ ਕਿਨਾਰੇ ਹੋ ਰਹੀ ਲਗਾਤਾਰ ਨਜਾਇਜ਼ ਮਾਈਨਿੰਗ ਤੋਂ ਤੰਗ ਆਏ ਕਿਸਾਨਾਂ ਦਾ ਸਬਰ ਆਖਰ ਜਵਾਬ ਦੇ ਗਿਆ ਹੈ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਪੋਰਟਲ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ ਵਾਰ ਸ਼ਿਕਾਇਤਾਂ ਲਿਖੀਆਂ, ਮਾਮਲਾ ਮੀਡੀਆ ਚ ਉਜਾਗਰ ਕੀਤਾ ਪਰ ਕਾਰਵਾਈ ਜ਼ੀਰੋ ਪ੍ਰਤੀਸ਼ਤ ਰਹੀ | ਕਿਸਾਨਾਂ ਦਾ ਦੋਸ਼ ਹੈ ਕਿ ਦਰਿਆ ਬਿਆਸ ਕਿਨਾਰੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗ ਰਿਹਾ, ਪਿੰਡਾਂ ਦੇ ਰਸਤੇ ਟੁੱਟ ਰਹੇ ਨੇ ਤੇ ਧੁੱਸੀ ਬੰਨ੍ਹ ਕਮਜ਼ੋਰ ਹੋ ਰਿਹਾ ਹੈ ਜਿਹੜਾ ਹੜ੍ਹਾਂ ਦੌਰਾਨ ਇਹਨਾਂ ਪਿੰਡਾਂ ਦੀ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ | ਅਜਿਹੀਆਂ ਅਨੇਕਾਂ ਸਮੱਸਿਆ ਤੋਂ ਜਾਣੂ ਕਰਵਾਉਂਦੇ ਹੋਏ ਸਰਕਾਰ ਨੂੰ ਅਨੇਕਾਂ ਪੱਤਰ ਲਿਖੇ ਗਏ ਸਨ ਪਰ ਕਾਰਵਾਈ ਤਾਂ ਕੀ ਹੋਣੀ ਸੀ ਕਿਸੇ ਨੇ ਪੱਤਰ ਦਾ ਜੁਆਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਜਿਸ ਕਾਰਨ ਨਿਰਾਸ਼ ਹੋਏ ਕਿਸਾਨਾਂ ਨੇ ਰੱਬ ਦਾ ਭਾਣਾ ਮੰਨ ਕੇ ਸਬਰ ਕਰ ਲਿਆ! ਪਰ ਅੱਜ ਅਚਾਨਕ ਕਿਸਾਨਾਂ ਨੂੰ ਭਿਣਕ ਲੱਗੀ ਕਿ ਮੰਡ ਧਾਲੀਵਾਲ ਬੇਟ ਚ ਇੱਕ ਰੇਤੇ ਨਾਲ ਭਰਿਆ ਓਵਰਲੋਡ ਟਿੱਪਰ ਜਿਹੜਾ ਕਿ ਰਸਤੇ ‘ਚ ਧਸਿਆ ਹੋਇਆ ਸੀ ਤੇ ਲਾਵਾਰਸ ਖੜ੍ਹਾ ਹੈ ਇਸ ਬਾਬਤ ਕਿਸਾਨਾਂ ਵਲੋਂ ਤੁਰੰਤ ਮਾਈਨਿੰਗ ਵਿਭਾਗ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਸੰਬੰਧਿਤ ਵਿਭਾਗ ਅਤੇ ਪੁਲਿਸ ਮੌਕੇ ‘ ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ! ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਸਿਮਰਨ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ! ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਨੇੜਲੇ ਇਲਾਕੇ ਮੰਡ ਭੰਡਾਲ ਬੇਟ ਚ ਵੀ ਸ਼ਰੇਆਮ ਮਾਈਨਿੰਗ ਹੋ ਰਹੀ ਹੈ ਉਨ੍ਹਾਂ ਖ਼ਿਲਾਫ਼ ਕਦੋਂ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਸੁਆਲ ਦਾ ਉਨ੍ਹਾਂ ਕੋਲ ਕੋਈ ਜੁਆਬ ਨਹੀਂ ਸੀ ਹੁਣ ਦੇਖਣਾ ਹੋਵੇਗਾ ਕਿ ਚਿੱਟੇ ਸੋਨੇ ਭਾਵ ਚਿੱਟੇ ਰੇਤੇ ਦੀ ਲਗਾਤਾਰ ਹੋ ਰਹੀ ਚੋਰੀ ਖ਼ਿਲਾਫ਼ ਵਿਭਾਗ ਕੀ ਅਤੇ ਕਦੋਂ ਕਾਰਵਾਈ ਕਰਦਾ ਹੈ ਇਹ ਅਜੇ ਦੇਖਣਾ ਹੋਵੇਗਾ!
Ad Position 22
No active advertisement
ਪਿਛਲੀ ਖ਼ਬਰ ਸਾਹਿਤਕ ਤੇ ਸੱਭਿਆਚਾਰਕ ਸੱਥ ਵਲੋਂ ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ ਦਾ ਸਨਮਾਨ ਇੰਜ. ਛੱਜਾ ਸਿੰਘ ਸਹਿਜੇ-ਸਹਿਜੇ ਤੁਰਨ ਵ... ਅਗਲੀ ਖ਼ਬਰ ਪ੍ਰਦੀਪ ਗਰਗ ਭਾਜਪਾ ਪਟਿਆਲਾ ਦਿਹਾਤੀ (ਦੱਖਣੀ) ਦੇ ਸਹਿ-ਇੰਚਾਰਜ ਨਿਯੁਕਤ
Ad Position 24