17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਾਹਿਤਕ ਤੇ ਸੱਭਿਆਚਾਰਕ ਸੱਥ ਵਲੋਂ ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ ਦਾ ਸਨਮਾਨ ਇੰਜ. ਛੱਜਾ ਸਿੰਘ ਸਹਿਜੇ-ਸਹਿਜੇ ਤੁਰਨ ਵਾਲਾ ਸੁਪਨਸਾਜ ਵਿਅਕਤੀ ਹੈ-ਪ੍ਰੋ. ਕੁਲਵੰਤ ਸਿੰਘ ਔਜਲਾ

ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸਾਹਿਤਕ ਤੇ ਸਭਿਆਚਾਰ ਸੱਥ ਕਪੂਰਥਲਾ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ ਦੇ 79ਵੇਂ ਜਨਮ ਦਿਵਸ ਦੇ ਸਬੰਧ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਰਤਨ ਸਿੰਘ ਸੰਧੂ ਸੇਵਾ ਮੁਕਤ ਜ਼ਿਲ੍ਹਾ ਫੂਡ ਤੇ ਸਪਲਾਈ ਅਫ਼ਸਰ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਸੱਥ ਦੇ ਜਨਰਲ ਸਕੱਤਰ ਪ੍ਰੋ.

Ad Position 21
No active advertisement
ਅਜੀਤ ਡੈਸਕ 17-08-2026
ਕਪੂਰਥਲਾ, 16 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸਾਹਿਤਕ ਤੇ ਸਭਿਆਚਾਰ ਸੱਥ ਕਪੂਰਥਲਾ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਇੰਜ. ਛੱਜਾ ਸਿੰਘ ਦੇ 79ਵੇਂ ਜਨਮ ਦਿਵਸ ਦੇ ਸਬੰਧ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੱਥ ਦੇ ਸਰਪ੍ਰਸਤ ਰਤਨ ਸਿੰਘ ਸੰਧੂ ਸੇਵਾ ਮੁਕਤ ਜ਼ਿਲ੍ਹਾ ਫੂਡ ਤੇ ਸਪਲਾਈ ਅਫ਼ਸਰ ਨੇ ਕੀਤੀ | ਸਮਾਗਮ ਦੇ ਆਰੰਭ ਵਿਚ ਸੱਥ ਦੇ ਜਨਰਲ ਸਕੱਤਰ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਆਪਣੀ ਇਕ ਕਵਿਤਾ ਇੰਜ. ਛੱਜਾ ਸਿੰਘ ਨੂੰ ਮੁਖ਼ਾਤਬ ਕੀਤੀ, ਉਪਰੰਤ ਉਨ੍ਹਾਂ ਦੇ ਜੀਵਨ ਸੰਘਰਸ਼ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ | ਪ੍ਰੋ. ਔਜਲਾ ਨੇ ਦੱਸਿਆ ਕਿ ਇੰਜ. ਛੱਜਾ ਸਿੰਘ ਸਹਿਜੇ ਸਹਿਜੇ ਤਰੁਣ ਵਾਲਾ ਸੁਪਨਸਾਜ਼ ਵਿਅਕਤੀ ਹੈ | ਉਨ੍ਹਾਂ ਦੁੱਖਾਂ ਨੂੰ ਜੀਰ ਲਿਆ, ਪਰ ਤੁਰਨਾ ਨਹੀਂ ਛੱਡਿਆ, ਜਦਕਿ ਰਤਨ ਸਿੰਘ ਸੰਧੂ ਨੇ ਉਨ੍ਹਾਂ ਨੂੰ ਇਕ ਚੰਗਾ ਦੋਸਤ ਤੇ ਇਕ ਅਗਵਾਈ ਦੇਣ ਵਾਲਾ ਮਨੁੱਖ ਦੱਸਿਆ | ਰੋਟਰੀ ਕਲੱਬ ਦੇ ਸਰਗਰਮ ਮੈਂਬਰ ਸੁਕੇਸ਼ ਜੋਸ਼ੀ, ਸੇਵਾ ਮੁਕਤ ਕਰ ਤੇ ਆਬਕਾਰੀ ਅਫ਼ਸਰ ਹਰਜੀਤ ਸਿੰਘ ਬਾਜਵਾ, ਜਸਬੀਰ ਸਿੰਘ ਨਾਰਵੇ , ਉੱਘੇ ਧਾਰਮਿਕ ਆਗੂ ਨਿਰਮਲ ਸਿੰਘ ਪੱਤੜ ਨੇ ਵੀ ਰਮਨਦੀਪ ਸਿੰਘ ਵਾਲੀਆ ਨੇ ਵੀ ਇੰਜ. ਛੱਜਾ ਸਿੰਘ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਇੰਜ. ਛੱਜਾ ਸਿੰਘ ਵਲੋਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ | ਸਮਾਗਮ ਵਿਚ ਹਾਜ਼ਰ ਸ਼ਖ਼ਸੀਅਤਾਂ ਨੇ ਇੰਜ. ਛੱਜਾ ਸਿੰਘ ਨੂੰ ਸਿਰੋਪਾਓ, ਪੁਸਤਕਾਂ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਨਮਾਨ ਪ੍ਰਾਪਤ ਕਰਨ ‘ਤੇ ਉਨ੍ਹਾਂ ਸੱਥ ਪਰਿਵਾਰ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸੱਥ ਪਰਿਵਾਰ ਨੇ ਮੈਨੂੰ ਹਮੇਸ਼ਾ ਮਾਣ ਦਿੱਤਾ ਹੈ | ਸੱਥ ਦੇ ਪ੍ਰਧਾਨ ਨੇ ਕਿਹਾ ਕਿ ਬੁਢਾਪੇ ਵਿਚ ਇਕੱਠੇ ਹੋ ਕੇ ਬੈਠਣਾ ਤੇ ਗੱਲਬਾਤ ਕਰਨ ਨਾਲ ਤਾਜ਼ਗੀ ਮਿਲਦੀ ਹੈ | ਇਸ ਮੌਕੇ ਪ੍ਰਵਾਸੀ ਸ਼ੋ੍ਰਮਣੀ ਸਾਹਿਤਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਤੇ ਸੇਵਾ ਮੁਕਤ ਫੂਡ ਸਪਲਾਈ ਅਫ਼ਸਰ ਬਲਵਿੰਦਰ ਸਿੰਘ ਨੇ ਵੀ ਆਪਣੇ ਸੰਦੇਸ਼ ਰਾਹੀਂ ਇੰਜ. ਛੱਜਾ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜਗਜੀਤ ਸਿੰਘ ਜੱਗਾ ਧਾਲੀਵਾਲ ਨੇ ਹਲਕਾ ਇੰਚਾਰਜ ਬਣਾਏ ਜਾਣ ’ਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਜਦੋਂ ਪ੍ਰਸ਼ਾਸਨ ਨੂੰ ਮਜਬੂਰ ਹੋ ਕੇ ਕਾਰਵਾਈ ਕਰਨੀ ਪਈ ! ਇਕ ਟਿੱਪਰ ਰਸਤੇ ’ਚ ਧਸ ਗਿਆ ਤਾਂ ਕੁੰਭ ਕਰਨੀ ਨੀਂਦ ਚ ਸੁੱਤੇ ਪ...
Ad Position 24