18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਸਜਿਦ ਬਿਲਾਲ ਮਦਰੱਸਾ ਤਾਲੀਮੁਲ ਇਸਲਾਮ ਵਿਚ ਆਜ਼ਾਦੀ ਦਿਹਾੜਾ ਮਨਾਇਆ

ਕਪੂਰਥਲਾ, 17 ਅਗਸਤ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 18-08-2026
ਕਪੂਰਥਲਾ, 17 ਅਗਸਤ (ਵਿ.ਪ੍ਰ.)-ਨਵਾਂ ਪਿੰਡ ਭੱਠੇ ਵਿਖੇ ਮਸਜਿਦ ਬਿਲਾਲ ਮਦਰਸਾ ਤਾਲੀਮੁਲ ਇਸਲਾਮ ਵਿਖੇ ਕਾਰੀ ਮੁਹੰਮਦ ਆਸਿਫ਼ ਤੇ ਕਾਰੀ ਮੁਹੰਮਦ ਸ਼ਾਹਰੁਖ ਤੇ ਹਾਫਿਜ ਮੁਹੰਮਦ ਸ਼ੌਕਤ ਅਲੀ ਦੀ ਅਗਵਾਈ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਸੁਖਵਿੰਦਰ ਸੋਢੀ ਨੇ ਅਦਾ ਕੀਤੀ ਤੇ ਸਭ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ | ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਮੁਸਲਿਮ ਡਿਵੈਲਪਮੈਂਟ ਬੋਰਡ ਕਪੂਰਥਲਾ ਦੇ ਚੇਅਰਮੈਨ ਯਾਕੂਬ ਅਲੀ, ਮੁਸਲਿਮ ਡਿਵੈਲਪਮੈਂਟ ਬੋਰਡ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਲਾਲਦੀਨ, ਈਦਗਾਹ ਕਪੂਰਥਲਾ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ, ਮਦਰਸਾ ਦਾਰ-ਏ-ਅਬੀ-ਅਯੂਬ ਤੋਂ ਮੌਲਾਨਾ ਅਮਾਨੁੱਲਾ ਨੇ ਮਦਰਸਾ ਵਿਚ ਪੜ੍ਹਦੇ ਹੋਣਹਾਰ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮਸਜਿਦ ਬਿਲਾਲ ਮਦਰਸਾ ਤਾਲੀਮੁਲ ਇਸਲਾਮ ਦੇ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ | ਉਨ੍ਹਾਂ ਵਲੋਂ ਬੱਚਿਆਂ ਨੂੰ ਵਧੀਆ ਕਾਰਗੁਜ਼ਾਰੀ ਕੀਤੇ ਜਾਣ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ | ਯਾਕੂਬ ਅਲੀ ਨੇ ਕਿਹਾ ਉਨ੍ਹਾਂ ਵਲੋਂ ਮੁਸਲਿਮ ਭਾਈਚਾਰੇ ਦੀ ਭਲਾਈ ਲਈ ਸਰਕਾਰ ਦੇ ਸਹਿਯੋਗ ਨਾਲ ਕੰਮ ਕੀਤੇ ਜਾਣਗੇ | ਇਸ ਮੌਕੇ ਸੁਲਤਾਨਪੁਰ ਲੋਧੀ ਮਸਜਿਦ ਦੇ ਇਮਾਮ ਮੌਲਵੀ ਅਬਦੁਲ ਹਮੀਦ, ਅਨਵਰ ਖ਼ਾਨ ਕਾਦੂਪੁਰ, ਕਮਾਲਦੀਨ ਵਰਿਆਂਹ ਦੋਨਾ, ਹਾਜੀ ਉਮਰ, ਮੁਹੰਮਦ ਸ਼ਰੀਫ, ਮੌਲਵੀ ਆਸਿਫ਼ ਫੁੱਲੇਵਾਲ, ਮੁਹੰਮਦ ਸ਼ਫੀ ਵਿਲਾ ਕੋਠੀ, ਹਾਸ਼ਿਮ ਅਲੀ, ਸਲਾਹਦੀਨ, ਕਾਰੀ ਸ਼ਹਿਬਾਜ, ਗਾਮੀਦੀਨ, ਸ਼ੇਰ ਅਲੀ, ਤਾਲਿਬ ਹੁਸੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਕੱਢੀ ‘ਹਰ ਘਰ ਤਿਰੰਗਾ ਸਾਈਕਲ ਰੈਲੀ’ ਅਗਲੀ ਖ਼ਬਰ ਸੈਕਰਡ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ
Ad Position 24