ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਕੱਢੀ ‘ਹਰ ਘਰ ਤਿਰੰਗਾ ਸਾਈਕਲ ਰੈਲੀ’
ਕਪੂਰਥਲਾ, 17 ਅਗਸਤ (ਵਿ. ਪ੍ਰ.)
ਕਪੂਰਥਲਾ, 17 ਅਗਸਤ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਕਪੂਰਥਲਾ ਵਿਚ ਐਨ.ਸੀ.ਸੀ. ਦੇ ਵਿਦਿਆਰਥੀਆਂ ਵਲੋਂ ‘ਹਰ ਘਰ ਤਿਰੰਗਾ ਸਾਈਕਲ ਰੈਲੀ’ ਤੇ ਪੋਸਟਰ ਬਣਾਉਣ ਦੀ ਇਕ ਗਤੀਵਿਧੀ ਕਰਵਾਈ ਗਈ | ਰੈਲੀ ਵਿਚ ਸ਼ਾਮਲ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਰਾਹੀਂ ਏਕਤਾ, ਮਾਨ ਸਨਮਾਨ ਤੇ ਦੇਸ਼ ਪ੍ਰੇਮ ਦਾ ਸੰਦੇਸ਼ ਦਿੱਤਾ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਤੇ ਮੈਂਬਰ ਸ਼ੋ੍ਰਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਨਿਮਰਤਾ ਕੌਰ ਨੇ ਸਾਈਕਲ ਰੈਲੀ ਦੀ ਸਫ਼ਲਤਾ ਲਈ ਵਿਦਿਆਰਥੀਆਂ ਤੇ ਸਕੂਲ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪੇ੍ਰਰਿਤ ਕੀਤਾ |