18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਐਸ. ਡੀ. ਐਮ. ਰੁਪਿੰਦਰ ਪਾਲ ਸਿੰਘ ਨੇ ਭੁਲੱਥ ਵਿਖੇ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਇਆ

ਭੁਲੱਥ, 17 ਅਗਸਤ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਭੁਲੱਥ ਵਿਖੇ ਗਣਤੰਤਰ ਦਿਵਸ ਬੜੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਸਰਕਾਰੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਵਿੱਚ ਰੁਪਿੰਦਰ ਪਾਲ ਸਿੰਘ ਉਪ ਮੰਡਲ ਮਜਿਸਟਰੇਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉਨ੍ਹਾਂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਨ੍ਹਾਂ ਨੇ ਇਸ ਸਮੇਂ ਕੀਤੀ ਗਈ ਪਰੇਡ ਤੋਂ ਸਲਾਮੀ ਲਈ ਜਿਸ ਵਿੱਚ ਪੰਜਾਬ ਪੁਲਿਸ ਦੀ ਟੁਕੜੀ, ਕ੍ਰਾਈਸਟ ਦੀ ਕਿੰਗ ਕਾਨਵੈਂਟ ਸਕੂਲ ਭੁਲੱਥ, ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਤੇ ਅਕਾਲ ਅਕੈਡਮੀ ਰਾਏ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਪੀਰਬਖ਼ਸ਼ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ, ਡਿਪਸ ਸਕੂਲ ਬੇਗੋਵਾਲ, ਐਸ. ਪੀ.

Ad Position 21
No active advertisement
ਸਰਕਾਰੀ ਕਾਲਜ ਭੁਲੱਥ ਵਿਖੇ ਮਨਾਏ ਗਏ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਂਦੇ ਹੋਏ ਐਸ.ਡੀ.ਐਮ. ਰੁਪਿੰਦਰ ਪਾਲ ਸਿੰਘ | ਤਸਵੀਰ: ਮਨਜੀਤ ਸਟੂਡੀਓ 18-08-2026
ਭੁਲੱਥ, 17 ਅਗਸਤ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਭੁਲੱਥ ਵਿਖੇ ਗਣਤੰਤਰ ਦਿਵਸ ਬੜੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਤੇ ਸਰਕਾਰੀ ਕਾਲਜ ਵਿੱਚ ਕਰਵਾਏ ਗਏ ਸਮਾਗਮ ਵਿੱਚ ਰੁਪਿੰਦਰ ਪਾਲ ਸਿੰਘ ਉਪ ਮੰਡਲ ਮਜਿਸਟਰੇਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਉਨ੍ਹਾਂ ਵੱਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ | ਉਨ੍ਹਾਂ ਨੇ ਇਸ ਸਮੇਂ ਕੀਤੀ ਗਈ ਪਰੇਡ ਤੋਂ ਸਲਾਮੀ ਲਈ ਜਿਸ ਵਿੱਚ ਪੰਜਾਬ ਪੁਲਿਸ ਦੀ ਟੁਕੜੀ, ਕ੍ਰਾਈਸਟ ਦੀ ਕਿੰਗ ਕਾਨਵੈਂਟ ਸਕੂਲ ਭੁਲੱਥ, ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਬੱਚਿਆਂ ਨੇ ਭਾਗ ਲਿਆ | ਇਸ ਮੌਕੇ ਤੇ ਅਕਾਲ ਅਕੈਡਮੀ ਰਾਏ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਪੀਰਬਖ਼ਸ਼ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ, ਡਿਪਸ ਸਕੂਲ ਬੇਗੋਵਾਲ, ਐਸ. ਪੀ. ਪੀ. ਐਸ. ਸਕੂਲ ਬੇਗੋਵਾਲ, ਸਰਕਾਰੀ ਕਾਲਜ ਭੁਲੱਥ, ਲਿਟਲ ਐਂਜਲਸ ਸਕੂਲ ਭੁਲੱਥ, ਐਸ.ਪੀ.ਪੀ.ਐਸ. ਕਾਨਵੈਂਟ ਸਕੂਲ ਬੇਗੋਵਾਲ, ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ, ਜੀ. ਬੀ.ਪਬਲਿਕ ਸਕੂਲ ਬੇਗੋਵਾਲ, ਸੱਤ ਕਰਤਾਰ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ, ਸਰਕਾਰੀ ਕਾਲਜ ਭੁਲੱਥ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦੇ ਵਿਦਿਆਰਥੀਆਂ ਵੱਲੋਂ ਕੋਰੀਓਗਰਾਫੀ ਗਿੱਧਾ ਭੰਗੜਾ ਅਤੇ ਦੇਸ਼ ਭਗਤੀ ਵਿੱਚ ਰੰਗਿਆ ਹੋਇਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਤੇ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਮੌਹਤਬਰ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ | ਸਟੇਜ ਦਾ ਸੰਚਾਲਨ ਹਰਨਿੰਦਰ ਕੌਰ ਅਤੇ ਡਾਕਟਰ ਸ਼ੁੱਭ ਕੁਮਾਰ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਸ਼੍ਰੀਮਤੀ ਸ਼ਗੁਨ ਪੀ.ਸੀ.ਐਸ. ਸੀਨੀਅਰ ਜੱਜ ਸਬ ਡਵੀਜ਼ਨ ਭੁਲੱਥ, ਗਗਨਦੀਪ ਸਿੰਘ ਘੁੰਮਣ (ਪੀ ਪੀ ਐਸ) ਡੀ.ਐਸ.ਪੀ. ਭੁਲੱਥ, ਵਰਿੰਦਰ ਭਾਟੀਆ ਤਹਿਸੀਲਦਾਰ, ਸੁਨੀਤਾ ਖਿਲਣ ਨਾਇਬ ਤਹਿਸੀਲਦਾਰ, ਬਿਕਰਮਜੀਤ ਸਿੰਘ ਇੰਸਪੈਕਟਰ ਐਸ.ਐਚ. ਓ ਭੁਲੱਥ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ, ਹਰਪ੍ਰੀਤ ਸਿੰਘ ਸਕੱਤਰ ਮਾਰਕੀਟ ਕਮੇਟੀ, ਕੌਂਸਲਰ ਸੂਰਜ ਕੁਮਾਰ, ਕੌਂਸਲਰ ਰਮਨ ਕੁਮਾਰ, ਕੌਂਸਲਰ ਲਕਸ਼ ਚੌਧਰੀ, ਪੁਸ਼ਕਰ ਭਾਟੀਆ ਜੇ. ਈ. ਕਰਮਜੀਤ ਸਿੰਘ ਮੋਖਾ, ਜੇ. ਈ. ਸਾਹਿਲ ਸੈਣੀ, ਤਰਸੇਮ ਸਿੰਘ, ਗੁਲਸ਼ਨ ਕੁਮਾਰ ਅਤੇ ਹੋਰ ਮੋਹਤਬਰ ਵਿਅਕਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਟੀ. ਬੀ. ਪੀ. ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਵਿਖੇ ਸੁਤੰਤਰਤਾ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਏਕਤਾ ਭਵਨ ਵਿਖੇ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਨੇ ਕੌਮੀ ਝੰਡਾ ਲਹਿਰਾਇਆ
Ad Position 24