ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਆਸ਼ਰਮ ’ਚ ਕਰਵਾਇਆ ਹਫ਼ਤਾਵਾਰੀ ਸਤਿਸੰਗ
ਕਪੂਰਥਲਾ, 17 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਗੁਰੂ-ਸ਼ਿਸ਼ ਪਰੰਪਰਾ ਸਾਡੀ ਭਾਰਤੀ ਸਨਾਤਨ ਸੰਸਕ੍ਰਿਤੀ ਦੀ ਸਭ ਤੋਂ ਪੁਰਾਣੀ ਪਰੰਪਰਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਧਵੀ ਗੁਰਪ੍ਰੀਤ ਭਾਰਤੀ ਨੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਕਪੂਰਥਲਾ ਆਸ਼ਰਮ ਵਿਚ ਕਰਵਾਏ ਗਏ ਹਫ਼ਤਾਵਾਰੀ ਸਤਿਸੰਗ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਕ ਮੂਰਤੀਕਾਰ ਇਕ ਪੱਥਰ ਨੂੰ ਇਕ ਸਤਿਕਾਰਯੋਗ ਮੂਰਤੀ ਵਿਚ ਬਦਲ ਦਿੰਦਾ ਹੈ ਉਸੇ ਤਰ੍ਹਾਂ ਸੇਵਕ ਦੀ ਆਤਮਾ ਨੂੰ ਸਵੀਕਾਰ ਕਰਦੇ ਹੋਏ ਗੁਰੂ ਉਸਨੂੰ ਬ੍ਰਹਮ ਨਾਲ ਮਿਲਾ ਦਿੰਦਾ ਹੈ | ਫਿਰ ਗੁਰੂ ਅਜਿਹਾ ਸ਼ਿਸ ਬਣਾਉਂਦਾ ਹੈ ਜੋ ਸਮਾਜ ਲਈ ਇਕ ਆਦਰਸ਼ ਬਣ ਜਾਂਦਾ ਹੈ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਅਸੀਂ ਭਗਤਾਂ ਦੀਆਂ ਜੋ ਵੀ ਕਹਾਣੀਆਂ ਸੁਣਦੇ ਹਾਂ ਉਨ੍ਹਾਂ ਦੀ ਸਿਰਜਣਾ ਤੇ ਉਨ੍ਹਾਂ ਦੀ ਮਹਿਮਾ ਗਾਉਣ ਪਿੱਛੇ ਇੱਕੋ ਇੱਕ ਹੱਥ ਉਨ੍ਹਾਂ ਦੇ ਗੁਰੂ ਦਾ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੁਨੀਆਂ ਵਿਚ ਕਿਸੇ ਵੀ ਕਲਾ ਨੂੰ ਪ੍ਰਾਪਤ ਕਰਨ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ | ਇਸ ਮੌਕੇ ਸੰਸਥਾਨ ਦੇ ਸ਼ਰਧਾਲੂਆਂ ਵਲੋਂ ਭਜਨ ਗਾਇਨ ਵੀ ਕੀਤੇ ਗਏ |