21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬਲਾਕ ਨਡਾਲਾ ਦਾ ਦਫ਼ਤਰੀ ਤੇ ਫ਼ੀਲਡ ਸਟਾਫ਼ ਮੰਗਾਂ ਨੂੰ ਲੈ ਕੇ 27 ਤੱਕ ਹੜਤਾਲ ’ਤੇ

ਨਡਾਲਾ, 20 ਅਗਸਤ (ਰਘਬਿੰਦਰ ਸਿੰਘ)-ਪੀ. ਐਸ.

Ad Position 21
No active advertisement
ਅਜੀਤ ਡੈਸਕ 21-08-2026
ਨਡਾਲਾ, 20 ਅਗਸਤ (ਰਘਬਿੰਦਰ ਸਿੰਘ)-ਪੀ.ਐਸ.ਐਮ.ਐਸ.ਯੂ. ਅਤੇ ਸੀ.ਪੀ.ਐਫ.ਈ.ਯੂ., ਕਪੂਰਥਲਾ ਦੇ ਸੱਦੇ ‘ਤੇ ਬਲਾਕ ਨਡਾਲਾ ਦਾ ਸਮੂਹ ਦਫ਼ਤਰੀ ਅਤੇ ਫ਼ੀਲਡ ਸਟਾਫ਼ 27 ਅਗਸਤ ਤੱਕ ਮੁਕੰਮਲ ਹੜਤਾਲ ‘ਤੇ ਰਹੇਗਾ | ਮੁਲਾਜ਼ਮਾਂ ਵੱਲੋਂ ਡੀ.ਏ. ਸਮੇਤ ਆਪਣੀਆਂ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਬਣਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸਟਾਫ਼ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡੀ.ਏ. ਸਮੇਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ 27 ਅਗਸਤ ਤੱਕ ਬਲਾਕ ਨਡਾਲਾ ਦਾ ਦਫ਼ਤਰੀ ਅਤੇ ਫ਼ੀਲਡ ਕੰਮਕਾਜ ਹੜਤਾਲ ਕਾਰਨ ਪ੍ਰਭਾਵਿਤ ਰਹੇਗਾ | ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ |ਇਸ ਮੌਕੇ ਐਸ ਈ ਪੀ ਉ ਜਸਵਿੰਦਰ ਸਿੰਘ, ਗੁਰਪਾਲ ਸਿੰਘ ਵੀ ਡੀ ਓ, ਸੰਦੀਪ ਸਿੰਘ ਪੀ ਐਸ,ਚਰਨਦੀਪ ਸਿੰਘ ਪੀ ਓ, ਸੁਰਿੰਦਰ ਕੌਰ,ਕੁਲਜੀਤ ਕੌਰ ਕਲਰਕ ਅਤੇ ਹੋਰ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਟਾਂਡੀ ਨੂੰ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਸ. ਰਣਜੀਤ ਅਗਲੀ ਖ਼ਬਰ ‘ ਭਾਰਤ ਨੇ ਇਕ ਵੀ ਮੋਜ਼ਾਰਟ ਨਹੀਂ ਦਿੱਤਾ’-ਸੋਸ਼ਲ ਮੀਡੀਆ ’ਤੇ ਸਪੈਂਸਰ ਪ੍ਰੈੱਟ ਤੇ ਰੋ ਖੰਨਾ ਵਿਚਾਲੇ ਸ਼ਬਦੀ ਜੰਗ
Ad Position 24