21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸੁਰੱਖਿਅਤ ਤੇ ਸੁਖਾਵੇਂ ਮਾਹੌਲ ਦੀ ਸਿਰਜਣਾ ਲਈ ਹਰ ਵਿਦਿਆਰਥੀ ਦੀ ਜ਼ਿੰਮੇਵਾਰੀ ਬਣਦੀ ਹੈ-ਡਾ. ਦਲਜੀਤ ਸਿੰਘ ਖਹਿਰਾ

ਕਪੂਰਥਲਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਐਂਟੀ ਰੈਗਿੰਗ ਹਫ਼ਤਾ ਮਨਾਇਆ ਗਿਆ | ਜਿਸ ਵਿਚ ਰੈਗਿੰਗ ਵਿਰੁੱਧ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਉਨ੍ਹਾਂ ਨੂੰ ਰੈਗਿੰਗ ਦੇ ਮਾਰੂ ਪ੍ਰਭਾਵ ਤੇ ਇਸ ਨਾਲ ਹੋਣ ਵਾਲੇ ਮਾਨਸਿਕ ਤੇ ਸਰੀਰਕ ਨੁਕਸਾਨ ਤੇ ਇਸ ਸਬੰਧੀ ਬਣਾਏ ਗਏ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਗਿੰਗ ਇਕ ਗੰਭੀਰ ਸਮਾਜਿਕ ਸਮੱਸਿਆ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਰੈਗਿੰਗ ਤੋਂ ਦੂਰ ਰਹਿਕੇ ਆਪਣੀ ਸਾਥੀਆਂ ਦਾ ਸਤਿਕਾਰ ਕਰਨ, ਸਹਿਯੋਗ ਤੇ ਭਾਈਚਾਰੇ ਦੀ ਭਾਵਨਾ ਨਾਲ ਪੇਸ਼ ਆਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਇਕ ਸੁਰੱਖਿਅਤ ਅਤੇ ਸੁਖਾਵੇਂ ਮਾਹੌਲ ਦੀ ਸਿਰਜਣਾ ਲਈ ਹਰ ਵਿਦਿਆਰਥੀ ਦੀ ਜ਼ਿੰਮੇਵਾਰੀ ਬਣਦੀ ਹੈ | ਰੈਗਿੰਗ ਹਫ਼ਤੇ ਦੌਰਾਨ ਵਿਦਿਆਰਥਣਾਂ ਵਲੋਂ ਐਂਟੀ ਰੈਗਿੰਗ ਸਬੰਧ ਫਾਰਮ ਵੀ ਭਰੇ ਗਏ | ਇਸੇ ਦੌਰਾਨ ਹੀ ਇਕ ਪੋਸਟ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੇ ਰੈਗਿੰਗ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਰਚਨਾਤਮਿਕ ਪੋਸਟਰ ਤਿਆਰ ਕੀਤੇ | ਕਾਲਜ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਕ ਸੁਰੱਖਿਅਤ, ਅਨੁਸ਼ਾਸਿਤ, ਸਤਿਕਾਰਯੋਗ ਤੇ ਰੈਗਿੰਗ ਮੁਕਤ ਕੈਂਪਸ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ |

Ad Position 21
No active advertisement
ਅਜੀਤ ਡੈਸਕ 21-08-2026

Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਫਗਵਾੜੇ ’ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਸਮਰਥਨ ਅਗਲੀ ਖ਼ਬਰ ਆਈਲੈਟਸ ਵਿਚ ਹੋਣ ਜਾ ਰਹੇ ਵੱਡੇ ਬਦਲਾਅ ਦੌਰਾਨ ਵਾਹਿਗੁਰੂ ਅਕੈਡਮੀ ਵਲੋਂ ਦਾਖ਼ਲਿਆਂ ’ਤੇ 80 ਫ਼ੀਸਦੀ ਡਿਸਕਾਊਂਟ-ਮੈਨੇਜਰ ਨ...
Ad Position 24