ਆਈਲੈਟਸ ਵਿਚ ਹੋਣ ਜਾ ਰਹੇ ਵੱਡੇ ਬਦਲਾਅ ਦੌਰਾਨ ਵਾਹਿਗੁਰੂ ਅਕੈਡਮੀ ਵਲੋਂ ਦਾਖ਼ਲਿਆਂ ’ਤੇ 80 ਫ਼ੀਸਦੀ ਡਿਸਕਾਊਂਟ-ਮੈਨੇਜਰ ਨੀਲਮ
ਸੁਲਤਾਨਪੁਰ ਲੋਧੀ,20 ਅਗਸਤ (ਥਿੰਦ) ਆਈਲੈਟਸ ਵਿਚ 1 ਸਤੰਬਰ ਤੋਂ ਹੋਣ ਵਾਲੇ ਬਦਲਾਅ ਨੂੰ ਦੇਖਦਿਆਂ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਵਿਦਿਆਰਥੀਆਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾ ਰਿਹਾ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਦੇ ਮੈਨੇਜਰ ਨੀਲਮ ਨੇ ਦੱਸਿਆ ਕਿ ਆਈਲੈਟਸ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਵੇਗੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਬਦਲਾਅ ਕਰਕੇ ਬਹੁਤ ਸਾਰੇ ਵਿਦਿਆਰਥੀ ਘਬਰਾਏ ਹੋਏ ਸਨ ਪਰ ਵਾਹਿਗੁਰੂ ਅਕੈਡਮੀ ਵਿਦਿਆਰਥੀਆਂ ਦੀ ਚੰਗੇ ਨੰਬਰ ਹਾਸਿਲ ਕਰਨ ਵਿਚ ਮਦਦ ਕਰੇਗੀ | ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਵਲੋਂ 24 ਅਗਸਤ ਤੋਂ 29 ਅਗਸਤ ਤੱਕ ਸਾਰੇ ਦਾਖ਼ਲਿਆਂ ਉੱਪਰ 80 ਫ਼ੀਸਦੀ ਡਿਸਕਾਉਂਟ ਦਿੱਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਹੁਣ ਵਿਦਿਆਰਥੀਆਂ ਕੋਲੋਂ ਆਈਲੈਟਸ ਦੀ ਤਿਆਰੀ ਲਈ ਇੱਕ ਮਹੀਨੇ ਦਾ 4800,ਦੋ ਮਹੀਨੇ ਦਾ 7800, ਤਿੰਨ ਮਹੀਨੇ ਦਾ 10,000,ਚਾਰ ਮਹੀਨੇ ਦਾ 11200 ਅਤੇ ਪੰਜ ਮਹੀਨੇ ਦਾ 12200 ਖ਼ਰਚ ਲਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪੀ ਟੀ ਈ,ਯੂ ਕੇ ਵੀ ਆਈ, ਅਤੇ ਸਪੋਕਨ ਤੇ ਵੀ ਵਿਸ਼ੇਸ਼ ਆਫਰ ਚੱਲ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਆਈਲੈਟਸ ਦੀ ਤਿਆਰੀ ਸਮੇਂ ਲਿਸਨਿੰਗ,ਰੀਡਿੰਗ,ਰਾਈਟਿੰਗ ਅਤੇ ਸਪੀਕਿੰਗ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ |ਇਸ ਲਈ ਕੰਪਿਊਟਰ ਬੇਸਡ ਯੰਤਰਾਂ ਦੀ ਵਰਤੋਂ ਕੀਤੀ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਤੋਂ ਆਈਲੈਟਸ ਪਾਸ ਕਰਨ ਵਾਲੇ ਵਿਦਿਆਰਥੀ ਵੱਖ ਵੱਖ ਦੇਸ਼ਾਂ ਵਿਚ ਉੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ |