21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਇੰਟੀਗਰੇਟਿਡ ਪਬਲਿਕ ਹੈਲਥ ਲੈਬ ਸਤੰਬਰ ਮਹੀਨੇ ਵਿਚ ਚਾਲੂ ਹੋ ਜਾਵੇਗੀ-ਅਕਾਸ਼ ਬਾਂਸਲ

ਕਪੂਰਥਲਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸਿਵਲ ਹਸਪਤਾਲ ਕਪੂਰਥਲਾ ਵਿਚ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇੰਟੀਗਰੇਟਿਡ ਪਬਲਿਕ ਹੈਲਥ ਲੈਬ ਸਤੰਬਰ ਮਹੀਨੇ ਵਿਚ ਚਾਲੂ ਹੋ ਜਾਵੇਗੀ ਤੇ ਇਸ ਲੈਬ ਨਾਲ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰੱਕਚਰ ਮਿਸ਼ਨ ਤਹਿਤ ਸਥਾਪਿਤ ਕੀਤੀ ਜਾ ਰਹੀ ਦੋ ਮੰਜ਼ਿਲਾਂ ਲੈਬ ਲਗਭਗ 5 ਹਜ਼ਾਰ ਵਰਗ ਫੁੱਟ ਵਿਚ ਬਣੇਗੀ ਤੇ ਇਸ ਵਿਚ ਕਈ ਤਰ੍ਹਾਂ ਦੇ ਟੈੱਸਟ ਅਤੇ ਲੈਬਾਰਟਰੀ ਸੇਵਾਵਾਂ ਉਪਲਬਧ ਹੋਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਵੱਖ-ਵੱਖ ਟੈੱਸਟਾਂ ਦੀ ਜਾਂਚ ਲਈ ਦੂਜੀ ਥਾਂ ਭਟਕਣਾ ਨਹੀਂ ਪਵੇਗਾ | ਉਨ੍ਹਾਂ ਕਿਹਾ ਕਿ ਇਸ ਲੈਬ ਦੀ ਗਰਾਉਂਡ ਫਲੋਰ ‘ਤੇ ਹੀਮਾਟੋਲੋਜੀ ਤੇ ਬਾਇਓਕੈਮਿਸਟਰੀ, ਪੀ. ਸੀ.

Ad Position 21
No active advertisement
ਅਜੀਤ ਡੈਸਕ 21-08-2026
ਕਪੂਰਥਲਾ, 20 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਸਿਵਲ ਹਸਪਤਾਲ ਕਪੂਰਥਲਾ ਵਿਚ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਇੰਟੀਗਰੇਟਿਡ ਪਬਲਿਕ ਹੈਲਥ ਲੈਬ ਸਤੰਬਰ ਮਹੀਨੇ ਵਿਚ ਚਾਲੂ ਹੋ ਜਾਵੇਗੀ ਤੇ ਇਸ ਲੈਬ ਨਾਲ ਜਨਤਕ ਸਿਹਤ ਢਾਂਚੇ ਨੂੰ ਵੱਡਾ ਹੁਲਾਰਾ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰੱਕਚਰ ਮਿਸ਼ਨ ਤਹਿਤ ਸਥਾਪਿਤ ਕੀਤੀ ਜਾ ਰਹੀ ਦੋ ਮੰਜ਼ਿਲਾਂ ਲੈਬ ਲਗਭਗ 5 ਹਜ਼ਾਰ ਵਰਗ ਫੁੱਟ ਵਿਚ ਬਣੇਗੀ ਤੇ ਇਸ ਵਿਚ ਕਈ ਤਰ੍ਹਾਂ ਦੇ ਟੈੱਸਟ ਅਤੇ ਲੈਬਾਰਟਰੀ ਸੇਵਾਵਾਂ ਉਪਲਬਧ ਹੋਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਵੱਖ-ਵੱਖ ਟੈੱਸਟਾਂ ਦੀ ਜਾਂਚ ਲਈ ਦੂਜੀ ਥਾਂ ਭਟਕਣਾ ਨਹੀਂ ਪਵੇਗਾ | ਉਨ੍ਹਾਂ ਕਿਹਾ ਕਿ ਇਸ ਲੈਬ ਦੀ ਗਰਾਉਂਡ ਫਲੋਰ ‘ਤੇ ਹੀਮਾਟੋਲੋਜੀ ਤੇ ਬਾਇਓਕੈਮਿਸਟਰੀ, ਪੀ.ਸੀ.ਆਰ. ਰੂਮ, ਮਾਸਟਰ ਮਿਕਸ ਰੂਮ, ਐਕਸਟ੍ਰੈਕਸ਼ਨ ਰੂਮ, ਮੋਲੇਕਿਊਲਰ ਡਾਇਗਨੋਸਟਿਕ ਵਾਇਰੋਲੋਜੀ, ਕੋਲਡ ਰੂਮ, ਸੈਂਪਲ ਕੁਲੈਕਸ਼ਨ, ਸਟੋਰ, ਡੋਨਿੰਗ ਅਤੇ ਡੋਫਿੰਗ ਏਰੀਆ ਦੇ ਨਾਲ ਨਾਲ ਹੋਰ ਸਹਾਇਕ ਸਹੂਲਤਾਂ ਸ਼ਾਮਲ ਹੋਣਗੀਆਂ | ਸਿਵਲ ਸਰਜਨ ਨੇ ਦੱਸਿਆ ਕਿ ਇਹ ਲੈਬ ਹਸਪਤਾਲ ਤੇ ਸਿਹਤ ਕੇਂਦਰਾਂ ਨੂੰ ਮਹੱਤਵਪੂਰਨ ਡਾਇਗਨੋਸਟਿਕ ਸਹਾਇਤਾ ਵੀ ਪ੍ਰਦਾਨ ਕਰੇਗੀ, ਜਿਸ ਨਾਲ ਬਿਮਾਰੀਆਂ ਦੀ ਜਲਦੀ ਪਹਿਚਾਣ, ਸਮੇਂ ਸਿਰ ਇਲਾਜ, ਬਿਮਾਰੀਆਂ ਦੀ ਨਿਗਰਾਨੀ ਤੇ ਪ੍ਰਭਾਵਸ਼ਾਲੀ ਜਨਤਕ ਸਿਹਤ ਉਪਰਾਲਿਆਂ ਲਈ ਜ਼ਿਲ੍ਹੇ ਦੀ ਸਮਰੱਥਾ ਨੂੰ ਮਜ਼ਬੂਤ ਕਰੇਗੀ | ਪੀ.ਡਬਲਯੂ.ਡੀ. ਦੇ ਕਾਰਜਕਾਰੀ ਇੰਜੀਨੀਅਰ ਵਿਸ਼ਾਲ ਜੰਗਰਾਲ ਨੇ ਦੱਸਿਆ ਕਿ ਲੈਬ ਦਾ ਨਿਰਮਾਣ ਕਾਰਜ ਬਹੁਤ ਹੀ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ ਤੇ ਸਤੰਬਰ ਦੇ ਅੱਧ ਤੱਕ ਇਸ ਦੇ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨੂੰ ਬਾਅਦ ਵਿਚ ਚਾਲੂ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਆਈਲੈਟਸ ਵਿਚ ਹੋਣ ਜਾ ਰਹੇ ਵੱਡੇ ਬਦਲਾਅ ਦੌਰਾਨ ਵਾਹਿਗੁਰੂ ਅਕੈਡਮੀ ਵਲੋਂ ਦਾਖ਼ਲਿਆਂ ’ਤੇ 80 ਫ਼ੀਸਦੀ ਡਿਸਕਾਊਂਟ-ਮੈਨੇਜਰ ਨ... ਅਗਲੀ ਖ਼ਬਰ ਅਕਾਲ ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਨੇ ਜ਼ੋਨਲ ਖੇਡਾਂ ਵਿਚ 40 ਗੋਲਡ ਅਤੇ 15 ਸਿਲਵਰ ਮੈਡਲ ਜਿੱਤੇ
Ad Position 24