23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ’ਚ ਕਰਵਾਇਆ ਅੱਗ ਤੋਂ ਬਿਨਾਂ ਵਾਲਾ ਖਾਣਾ ਬਣਾਉਣ ਦਾ ਮੁਕਾਬਲਾ

ਭੁਲੱਥ , 22 ਅਗਸਤ ( ਮਨਜੀਤ ਸਿੰਘ ਰਤਨ )- ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ , ਭੁਲੱਥ ਵਿਖੇ ਵਿਦਿਆਰਥੀਆਂ ਵਿਚ ਰਚਨਾਤਮਕਤਾ , ਸਿਹਤਮੰਦ ਖਾਣ - ਪੀਣ ਦੀ ਆਦਤ , ਟੀਮ ਵਰਕ ਅਤੇ ਸਫ਼ਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ ਇੰਟਰ - ਕਲਾਸ ਅੱਗ ਤੋਂ ਬਿਨਾਂ ਖਾਣਾ ਬਣਾਉਣ ਦਾ ’ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਜੂਨੀਅਰ , ਮਿਡਲ ਅਤੇ ਸੀਨੀਅਰ ਵਰਗਾਂ ਵਿਚ ਵੰਡਿਆ ਗਿਆ | ਵਿਦਿਆਰਥੀਆਂ ਨੇ ਬਿਨਾਂ ਕਿਸੇ ਅੱਗ ਜਾਂ ਅੱਗ ਵਾਲੀ ਡਿਵਾਈਸ ਦੀ ਵਰਤੋਂ ਕੀਤੇ ਫਰੂਟ ਆਰਟ , ਹੈਲਦੀ ਸਨੈਕਸ , ਸੈਂਡਵਿਚ , ਰੋਲਜ਼ , ਚਾਟ ਅਤੇ ਹੋਰ ਪੌਸ਼ਟਿਕ ਤੇ ਰਚਨਾਤਮਕ ਪਕਵਾਨ ਤਿਆਰ ਕੀਤੇ | ਇਸ ਦੌਰਾਨ ਸਵਾਦ , ਰਚਨਾਤਮਕਤਾ , ਪੇਸ਼ਕਾਰੀ , ਪੌਸ਼ਟਿਕਤਾ , ਸਫ਼ਾਈ ਅਤੇ ਟੀਮ ਵਰਕ ਨੂੰ ਮੁੱਖ ਮਾਪਦੰਡ ਬਣਾਇਆ ਗਿਆ | ਇਸ ਮੌਕੇ ਤੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ - ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਆਤਮ - ਵਿਸ਼ਵਾਸ , ਸਹਿਯੋਗ ਦੀ ਭਾਵਨਾ , ਸਫ਼ਾਈ ਪ੍ਰਤੀ ਜਾਗਰੂਕਤਾ , ਸਿਹਤਮੰਦ ਜੀਵਨਸ਼ੈਲੀ ਅਤੇ ਨਵੀਂ ਸੋਚ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਅਤੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ । ­

Ad Position 21
No active advertisement
ਅਜੀਤ ਡੈਸਕ 23-08-2026
ਭੁਲੱਥ , 22 ਅਗਸਤ ( ਮਨਜੀਤ ਸਿੰਘ ਰਤਨ )- ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ , ਭੁਲੱਥ ਵਿਖੇ ਵਿਦਿਆਰਥੀਆਂ ਵਿਚ ਰਚਨਾਤਮਕਤਾ , ਸਿਹਤਮੰਦ ਖਾਣ - ਪੀਣ ਦੀ ਆਦਤ , ਟੀਮ ਵਰਕ ਅਤੇ ਸਫ਼ਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ ਇੰਟਰ - ਕਲਾਸ ਅੱਗ ਤੋਂ ਬਿਨਾਂ ਖਾਣਾ ਬਣਾਉਣ ਦਾ ’ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਜੂਨੀਅਰ , ਮਿਡਲ ਅਤੇ ਸੀਨੀਅਰ ਵਰਗਾਂ ਵਿਚ ਵੰਡਿਆ ਗਿਆ | ਵਿਦਿਆਰਥੀਆਂ ਨੇ ਬਿਨਾਂ ਕਿਸੇ ਅੱਗ ਜਾਂ ਅੱਗ ਵਾਲੀ ਡਿਵਾਈਸ ਦੀ ਵਰਤੋਂ ਕੀਤੇ ਫਰੂਟ ਆਰਟ , ਹੈਲਦੀ ਸਨੈਕਸ , ਸੈਂਡਵਿਚ , ਰੋਲਜ਼ , ਚਾਟ ਅਤੇ ਹੋਰ ਪੌਸ਼ਟਿਕ ਤੇ ਰਚਨਾਤਮਕ ਪਕਵਾਨ ਤਿਆਰ ਕੀਤੇ | ਇਸ ਦੌਰਾਨ ਸਵਾਦ , ਰਚਨਾਤਮਕਤਾ , ਪੇਸ਼ਕਾਰੀ , ਪੌਸ਼ਟਿਕਤਾ , ਸਫ਼ਾਈ ਅਤੇ ਟੀਮ ਵਰਕ ਨੂੰ ਮੁੱਖ ਮਾਪਦੰਡ ਬਣਾਇਆ ਗਿਆ | ਇਸ ਮੌਕੇ ਤੇ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਹੌਸਲਾ - ਅਫ਼ਜ਼ਾਈ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਆਤਮ - ਵਿਸ਼ਵਾਸ , ਸਹਿਯੋਗ ਦੀ ਭਾਵਨਾ , ਸਫ਼ਾਈ ਪ੍ਰਤੀ ਜਾਗਰੂਕਤਾ , ਸਿਹਤਮੰਦ ਜੀਵਨਸ਼ੈਲੀ ਅਤੇ ਨਵੀਂ ਸੋਚ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਅਤੇ ਪਿ੍ੰਸੀਪਲ ਗੁਰਿੰਦਰ ਕੌਰ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਤੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।­
Ad Position 22
No active advertisement
ਪਿਛਲੀ ਖ਼ਬਰ 70ਵੀਆਂ 12 ਰੋਜ਼ਾ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਹੋਈਆਂ ਧੂਮਧਾਮ ਨਾਲ ਸ਼ੁਰੂ ਅਗਲੀ ਖ਼ਬਰ ਐਸੋਸੀਏਟ ਅਧਿਆਪਕ ਫ਼ਰੰਟ ਵਲੋਂ ਰੋਸ ਮਾਰਚ 24 ਨੂੰ -ਕੁਲਦੀਪ ਸਿੰਘ ਢਿੱਲੋਂ
Ad Position 24