23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ , 22 ਅਗਸਤ ( ਨਰੇਸ਼ ਹੈਪੀ )- ਅਕਾਲ ਅਕੈਡਮੀ ਇੰਟਰਨੈਸ਼ਨਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ | ਇਸ ਮੌਕੇ ਛੇਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਭੰਗੜਾ , ਗਿੱਧਾ , ਲੋਕ ਗੀਤ ਆਦਿ ਵੱਖ ਵੱਖ ਆਈਟਮਜ਼ ਪੇਸ਼ ਕੀਤੀਆਂ | ਇਸ ਮੌਕੇ ਵਿਦਿਆਰਥੀਆਂ ਨੇ ਨਸ਼ੇ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੀ ਕੋਰਿਓਗ੍ਰਾਫੀ ਵੀ ਪੇਸ਼ ਕੀਤੀ | ਵਿਦਿਆਰਥੀਆਂ ਨੇ ਸਭਿਆਚਾਰ ਨੂੰ ਪੇਸ਼ ਕਰਦੀ ਪ੍ਰਦਰਸ਼ਨੀ ਵੀ ਦਿਖਾਈ | ਇਸ ਵਿਚ ਪੰਜਾਬੀ ਸਭਿਆਚਾਰਕ ਝਲਕ ਦਿਖਾਈ ਗਈ | ਛੇਵੀਂ ਤੋਂ ਬਾਰ੍ਹਵੀਂ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ਮਾਡਲਿੰਗ ਵੀ ਕੀਤੀ ਗਈ ਜਿਸ ਵਿਚ ਅਮਨਦੀਪ ਕੌਰ ਨੂੰ ਮਿਸ ਤੀਜ , ਐਸ਼ਵੀਰ ਕੌਰ ਨੂੰ ਗਿੱਧਿਆਂ ਦੀ ਰਾਣੀ , ਪਵਨਦੀਪ ਕੌਰ ਨੂੰ ਹਸਮੁਖ ਮੁਟਿਆਰ , ਸਵਲੀਨ ਕੌਰ ਨੂੰ ਮਿਸ ਪੰਜਾਬਣ ਅਤੇ ਏਕਮਪ੍ਰੀਤ ਕੌਰ ਨੂੰ ਤੀਆਂ ਦੀ ਰੌਣਕ ਦਾ ਖ਼ਿਤਾਬ ਦਿੱਤਾ ਗਿਆ | ਇਸ ਮੌਕੇ ਜੰਗਲਾਤ ਵਿਭਾਗ ਤੋਂ ਮੈਡਮ ਰਵਨੀਤ ਕੌਰ ਥਿੰਦ ਅਤੇ ਮੈਡਮ ਸਪਨਾ ਰੰਧਾਵਾ ਮੁੱਖ ਮਹਿਮਾਨ ਵਜੋਂ ਪਹੁੰਚੇ | ਪਿ੍ੰਸੀਪਲ ਮੈਡਮ ਗਗਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਮੁੱਖ ਮਹਿਮਾਨ ਮੈਡਮ ਰਵਨੀਤ ਕੌਰ ਥਿੰਦ ਨੇ ਪਿ੍ੰਸੀਪਲ ਮੈਡਮ ਅਤੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਅਤੇ ਇਸ ਸਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਇਸ ਮੌਕੇ ਜੱਜਾਂ ਦੀ ਭੂਮਿਕਾ ਮੈਡਮ ਅਨੂ ਸ਼ਰਮਾ ਅਤੇ ਨਵਨੀਤ ਕੌਰ ਨੇ ਨਿਭਾਈ | ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸਿਮਰਨ ਕੌਰ ਅਤੇ ਮੈਡਮ ਪ੍ਰਭਜੋਤ ਕੌਰ ਨੇ ਨਿਭਾਈ | ਵਿਦਿਆਰਥਣਾਂ ਅਤੇ ਅਧਿਆਪਕਾਵਾਂ ਨੇ ਸਾਵਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਪੀਂਘਾਂ ਵੀ ਝੂਟੀਆਂ | ਪਿ੍ੰਸੀਪਲ ਮੈਡਮ ਗਗਨਦੀਪ ਕੌਰ ਨੇ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਅਕਾਲ ਗਰੁੱਪ ਦੇ ਵਾਈਸ ਪੈ੍ਰਜ਼ੀਡੈਂਟ ਕੁਲਵਿੰਦਰ ਸਿੰਘ , ਮੈਨੇਜਮੈਂਟ ਮੈਂਬਰ ਮੈਡਮ ਮਨਜੀਤ ਕੌਰ ਜੱਜ , ਅਕਾਲ ਗਲੈਕਸੀ ਕਾਨਵੈਂਟ ਸਕੂਲ ਦੇ ਮੈਡਮ ਮੋਨਾ ਘਈ ( ਪਿ੍ੰਸੀਪਲ ਸੀਨੀਅਰ ਵਿੰਗ ), ਮਧੂ ਸ਼ਰਮਾ ( ਪਿ੍ੰਸੀਪਲ ਜੂਨੀਅਰ ਵਿੰਗ ) ਹਾਊਸ ਇੰਚਾਰਜ ਮਨਦੀਪ ਕੌਰ ਖ਼ਾਲਸਾ , ਸਤਿੰਦਰਜੀਤ ਕੌਰ , ਮੋਨਿਕਾ , ਮਨਦੀਪ ਕੌਰ ਅਤੇ ਐਕਟੀਵਿਟੀ ਇੰਚਾਰਜ ਨੇਹਾ , ਰਜਨਦੀਪ ਕੌਰ , ਅਮਨਦੀਪ ਕੌਰ , ਕਾਸ਼ਮ ਖ਼ਾਨ , ਰਜਨੀ ਬਾਲਾ , ਕਰਨਵੀਰ ਚੌਹਾਨ , ਰਵਿੰਦਰਪਾਲ ਸਿੰਘ , ਹਰਵਿੰਦਰ ਕੌਰ , ਪੂਜਾ ਮਰਵਾਹਾ , ਰਾਧਿਕਾ , ਸੁਸ਼ਮਾ ਧੀਰ , ਸੀਮਾ , ਗਗਨਜੀਤ ਕੌਰ , ਨਵਦੀਪ ਕੌਰ , ਸੋਨੀਆ ਅਰੋੜਾ , ਲਵਨੀਤ ਕੌਰ , ਅਮਿਤ ਕੁਮਾਰ , ਤਰੁਨ ਆਦਿ ਵੀ ਪੁਸਤਕ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 23-08-2026

Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ’ਚ ਕਰਵਾਈ ਹਸਤਕਲਾ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ 70ਵੀਆਂ 12 ਰੋਜ਼ਾ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਹੋਈਆਂ ਧੂਮਧਾਮ ਨਾਲ ਸ਼ੁਰੂ
Ad Position 24