ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ.ਸੀ.ਐਫ. ਦੀ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ
ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ . ਸੀ .
ਕਪੂਰਥਲਾ , 22 ਅਗਸਤ ( ਵਿਸ਼ੇਸ਼ ਪ੍ਰਤੀਨਿਧ )- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸਾਹਮਣੇ ਆਰ . ਸੀ . ਐਫ . ਦੀ ਵਿਦਿਆਰਥੀ ਕੌਂਸਲ ਦੀ ਚੋਣ ਤੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਕੂਲ ਦੀ ਡਾਇਰੈਕਟਰ ਇੰਜ . ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ . ਨਿਮਰਤਾ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਨਵੇਂ ਵਿੱਦਿਅਕ ਸੈਸ਼ਨ ਲਈ ਵਿਦਿਆਰਥੀ ਕੌਂਸਲ ਕਮੇਟੀ ਦੀ ਚੋਣ ਕੀਤੀ ਗਈ , ਜਿਸ ਵਿਚ ਮਨਵੀਰ ਸਿੰਘ ਹੈੱਡ ਬੁਆਏ ਤੇ ਨਵਦੀਪ ਕੌਰ ਹੈੱਡ ਗਰਲ ਚੁਣੀ ਗਈ | ਇਸ ਤੋਂ ਇਲਾਵਾ ਮਨਰਾਜ ਸਿੰਘ ਉਪ ਹੈੱਡ ਬੁਆਏ , ਦਿਵਜੋਤ ਕੌਰ ਉਪ ਹੈੱਡ ਗਰਲ , ਗੁਰਜੀਵਨ ਸਿੰਘ ਤੇ ਹਰਪ੍ਰੀਤ ਕੌਰ ਸਪੋਰਟਸ ਕੈਪਟਨ , ਅਨੁਰਾਗ ਪਟੇਲ ਤੇ ਰਵਨੀਤ ਕੌਰ ਉਪ ਸਪੋਰਟਸ ਕੈਪਟਨ , ਗੁਰਕੀਰਤ ਸਿੰਘ ਤੇ ਇਸ਼ਨੂਪ ਕੌਰ ਡਿਸੀਪਲਨ ਕੈਪਟਨ , ਆਦਿੱਤਿਆ ਤੇ ਹਰਗੁਣ ਉੱਪ ਡਿਸੀਪਲਨ ਕੈਪਟਨ , ਅਸ਼ਵੀਰ ਤੇ ਅਸ਼ਮੀਤ ਐਕਟੀਵਿਟੀ ਕੈਪਟਨ , ਮਹਿਤਾਬ ਸਿੰਘ ਤੇ ਨਬਲੀਨ ਕੌਰ ਵਾਈਸ ਐਕਟੀਵਿਟੀ ਕੈਪਟਨ ਚੁਣੇ ਗਏ | ਇਸ ਤੋਂ ਇਲਾਵਾ ਹਾਊਸ ਕੈਪਟਨ ਤੇ ਪ੍ਰੀਫੈਕਟ ਦੀ ਵੀ ਚੋਣ ਕੀਤੀ ਗਈ | ਇਸੇ ਦੌਰਾਨ ਹੀ ਨਵੀਂ ਚੁਣੀ ਵਿਦਿਆਰਥੀ ਕੌਂਸਲ ਦੇ ਅਹੁਦੇਦਾਰਾਂ ਨੇ ਸਹੁੰ ਚੁੱਕ ਕੇ ਇਹ ਪ੍ਰਣ ਲਿਆ ਕਿ ਉਹ ਹਮੇਸ਼ਾ ਸਕੂਲ ਨੂੰ ਬੁਲੰਦੀਆਂ ‘ ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ | ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼ੋ੍ਰਮਣੀ ਕਮੇਟੀ , ਡਾਇਰੈਕਟਰ ਇੰਜ . ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ . ਨਿਮਰਤਾ ਕੌਰ ਨੇ ਵਿਦਿਆਰਥੀ ਕੌਂਸਲ ਦੇ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |