23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਸਰਕਾਰੀ ਸਕੂਲ ਕੰਨਿਆ ਨੂੰ ਵਾਟਰ ਕੂਲਰ ਭੇਟ

ਬੇਗੋਵਾਲ , 22 ਅਗਸਤ ( ਸੁਖਜਿੰਦਰ ਸਿੰਘ )- ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਆਪਣੇ ਸਮਾਜ ਸੇਵੀ ਕੰਮਾਂ ਵਿੱਚ ਵਾਧਾ ਕਰਦਿਆਂ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੇਗੋਵਾਲ ਨੂੰ ਵਾਟਰ ਕੂਲਰ ਦਾਨ ਵਜੋਂ ਦਿੱਤਾ | ਇਸ ਸਮੇਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ ਵਿਖੇ ਕਰਵਾਇਆ ਗਿਆ ਜਿਸ ਵਿੱਚ ਰੋਟਰੀ ਕਲੱਬ ਦੇ ਗਵਰਨਰ ਸਰਬਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਇਸ ਸਮੇਂ ਗਵਰਨਰ ਸਰਬਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਰੋਟਰੀ ਕਲੱਬ ਜੋ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਨੂੰ ਜਿੱਥੇ ਤਰਜੀਹ ਦਿੰਦੀ ਹੈ ਉੱਥੇ ਸਿੱਖਿਆ ਦੇ ਖੇਤਰਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਿੱਚ ਕਦੇ ਵੀ ਪਿੱਛੇ ਨਹੀਂ ਰਹੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲਾਂ ਕਾਲਜਾਂ ਵਿਚ ਵੱਡੇ ਪ੍ਰੋਜੈਕਟ ਇਸ ਕਲੱਬ ਵੱਲੋਂ ਲਗਾਏ ਜਾ ਰਹੇ ਹਨ ਜਿਸ ਦੀ ਮੈਂ ਇਹਨਾਂ ਨੂੰ ਵਧਾਈ ਦਿੰਦਾ ਹਾਂ | ਇਸ ਸਮੇਂ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਨੇ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹਨਾਂ ਦੀ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਹਮੇਸ਼ਾ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦਿੰਦੀ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਦਿੰਦੀ ਰਹੇਗੀ | ਅਖੀਰ ਵਿੱਚ ਪਿ੍ੰਸੀਪਲ ਸਤਪਾਲ ਸਿੰਘ ਨੇ ਸਮੁੱਚੀ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿੱਦਿਆ ਦੇ ਮੰਦਰ ਵਿਚ ਉਨ੍ਹਾਂ ਵਲੋਂ ਕੀਤਾ ਗਿਆ ਇਹ ਕਾਰਜ ਬਹੁਤ ਹੀ ਸ਼ਲਾਘਾਪੂਰਨ ਕਾਰਜ ਹੈ | ਇਸ ਮੌਕੇ ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ , ਚੇਅਰਮੈਨ ਅਸ਼ੋਕ ਕੁਮਾਰ ਬਤਰਾ , ਸੁਕੇਸ਼ ਜੋਸ਼ੀ , ਵਿੱਦਿਆ ਸਾਗਰ , ਰਕੇਸ਼ ਕੁਮਾਰ ਸਡਾਨਾ , ਭੁਪਿੰਦਰ ਸਿੰਘ ਰਾਜੂ , ਲੈਕਚਰਾਰ ਜਨਕ ਸਿੰਘ , ਰਣਜੀਤ ਸਿੰਘ , ਰੂਪ ਸਿੰਘ ਖਾਸਰੀਆ ਲਖਵਿੰਦਰ ਸਿੰਘ ਦਲਜੀਤ ਸਿੰਘ ਪਟਵਾਰੀ ਥਾਣੇਦਾਰ ਕੁਲਬੀਰ ਸਿੰਘ , ਮਨਜਿੰਦਰ ਸਿੰਘ ਨਿਸ਼ਾਨ ਸਿੰਘ , ਮਨਜੀਤ ਕੌਰ , ਹਰਦੇਵ ਕੌਰ , ਪਿ੍ੰਸੀਪਲ ਸਵਰਨ ਸਿੰਘ ਤੇ ਪਿ੍ੰਸੀਪਲ ਨਿਰਭੈ ਸਿੰਘ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 23-08-2026

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਭੁਲੱਥ ‘ਚ ਡਾ. ਤੁਸ਼ਾਰ ਆਹਲੂਵਾਲੀਆ ਵਲੋਂ ਮਰੀਜ਼ ਦੇ ਗੋਡੇ ਦਾ ਸਫਲ ਰਿਪਲੇਸਮੈਂਟ ਅਗਲੀ ਖ਼ਬਰ ਐਸ. ਡੀ. ਕਾਲਜ ’ਚ ਤੀਆਂ ਦਾ ਤਿਉਹਾਰ ਮਨਾਇਆ
Ad Position 24