22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮਲਸੀਆਂ ਤੋਂ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਬਾਗਪੁਰ ਤੋਂ ਬਰਾਮਦ

ਮਲਸੀਆਂ, 22 ਅਗਸਤ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਤੋਂ ਅੱਜ ਸ਼ਾਮ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਪਿੰਡ ਬਾਗਪੁਰ ਤੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 7 ਵਜੇ ਅਟਵਾਲ ਗੈੱਸ ਏਜੰਸੀ ਸ਼ਾਹਕੋਟ ਦੀ ਮਹਿੰਦਰਾ ਪਿਕਅੱਪ ਗੱਡੀ ਦਾ ਡਰਾਈਵਰ ਤੇ ਹੈਲਪਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਤੋਂ ਬਾਅਦ ਮਲਸੀਆਂ ਦਾਣਾ ਮੰਡੀ ਸਾਹਮਣੇ ਗੱਡੀ ਖੜ੍ਹੀ ਕਰਕੇ ਇਕ ਦੁਕਾਨ ਤੋਂ ਪੈਸੇ ਲੈਣ ਗਏ ਸਨ ।

Ad Position 21
No active advertisement
ਗੈਸ ਸਿਲੰਡਰਾਂ ਨਾਲ ਭਰੀ ਗੱਡੀ ਚੋਰੀ ਹੋਣ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਾ ਹੋਇਆ ਗੱਡੀ ਦਾ ਡਰਾਈਵਰ। ਤਸਵੀਰ : ਦਲਜੀਤ ਸਿੰਘ ਸਚਦੇਵਾ 23-08-2026
ਮਲਸੀਆਂ, 22 ਅਗਸਤ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਤੋਂ ਅੱਜ ਸ਼ਾਮ ਚੋਰੀ ਹੋਈ ਘਰੇਲੂ ਗੈਸ ਸਿਲੰਡਰਾਂ ਨਾਲ ਭਰੀ ਗੱਡੀ ਪਿੰਡ ਬਾਗਪੁਰ ਤੋਂ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 7 ਵਜੇ ਅਟਵਾਲ ਗੈੱਸ ਏਜੰਸੀ ਸ਼ਾਹਕੋਟ ਦੀ ਮਹਿੰਦਰਾ ਪਿਕਅੱਪ ਗੱਡੀ ਦਾ ਡਰਾਈਵਰ ਤੇ ਹੈਲਪਰ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਤੋਂ ਬਾਅਦ ਮਲਸੀਆਂ ਦਾਣਾ ਮੰਡੀ ਸਾਹਮਣੇ ਗੱਡੀ ਖੜ੍ਹੀ ਕਰਕੇ ਇਕ ਦੁਕਾਨ ਤੋਂ ਪੈਸੇ ਲੈਣ ਗਏ ਸਨ । ਜਦ ਉਹ ਦੁਕਾਨਦਾਰ ਤੋਂ ਪੈਸੇ ਲੈ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਸਿਲੰਡਰਾਂ ਨਾਲ ਭਰੀ ਗੱਡੀ ਨੂੰ ਕੋਈ ਮਲਸੀਆਂ ਦਾਣਾ ਮੰਡੀ ਦੇ ਅੰਦਰ ਲੈ ਕੇ ਜਾ ਰਿਹਾ ਹੈ, ਜਦ ਉਨ੍ਹਾਂ ਵਲੋਂ ਸਕੂਟਰੀ ’ਤੇ ਪਿੱਛਾ ਕਰਕੇ ਗੱਡੀ ਦੀ ਭਾਲ ਕੀਤੀ ਗਈ ਤਾਂ ਗੱਡੀ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਏਜੰਸੀ ਦੇ ਮਾਲਕ ਜਸਵੀਰ ਸਿੰਘ ਤੱਖਰ ਨੂੰ ਸੂਚਿਤ ਕੀਤਾ ਗਿਆ। ਇਸ ਉਪਰੰਤ ਡਰਾਈਵਰ ਬਲਵੀਰ ਸਿੰਘ ਉਰਫ਼ ਸਾਬੀ ਪੁੱਤਰ ਪਾਲ ਸਿੰਘ ਵਾਸੀ ਨੂਰਪੁਰ ਚੱਠਾ ਤੇ ਹੈਲਪਰ ਸਲੀਮ ਵਾਸੀ ਜਲੰਧਰ ਨੇ ਮਲਸੀਆਂ ਚੌਕੀ ਵਿਖੇ ਜਾ ਕੇ ਗੱਡੀ ਚੋਰੀ ਹੋਣ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸੰਬੰਧੀ ਜਦ ਮਲਸੀਆਂ ਚੌਂਕੀ ਇੰਚਾਰਜ ਅੰਗਰੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੈੱਸ ਸਿਲੰਡਰਾਂ ਸਮੇਤ ਚੋਰੀ ਹੋਈ ਗੱਡੀ ਮਲਸੀਆਂ ਦੇ ਨਜ਼ਦੀਕੀ ਪਿੰਡ ਬਾਗਪੁਰ ਵਿਖੇ ਝੋਨੇ ਦੇ ਖੇਤਾਂ ਨਜ਼ਦੀਕ ਖੜ੍ਹੀ ਮਿਲੀ ਹੈ। ਉਨ੍ਹਾਂ ਕਿਹਾ ਕਿ ਏਜੰਸੀ ਦੇ ਮਾਲਕ ਤੇ ਡਰਾਈਵਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਗੁਰੂ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲ... ਅਗਲੀ ਖ਼ਬਰ ਬਿਲਗਾ ’ ਚ ਸੜਕਾਂ ’ ਤੇ ਖੜ੍ਹੀਆਂ ਟਰਾਲੀਆਂ ਅਤੇ ਗੱਡੀਆਂ ਬਣੀਆਂ ਹਾਦਸਿਆਂ ਦਾ ਕਾਰਨ , ਲੋਕਾਂ ’ ਚ ਭਾਰੀ ਰੋਸ
Ad Position 24