22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਸ਼ਵਨੀ ਕਾਕੜ ਕਲਾਂ ਜ਼ਿਲ੍ਹਾ ਕਾਂਗਰਸ ਜਲੰਧਰ (ਦਿਹਾਤੀ) ਐਸ.ਸੀ. ਵਿੰਗ ਦੇ ਸਕੱਤਰ ਨਿਯੁਕਤ

ਚੱਠਾ, ਕੰਗ, ਖ਼ਾਲਸਾ ਤੇ ਹੋਰਨਾਂ ਵੱਲੋਂ ਅਸ਼ਵਨੀ ਨੂੰ ਵਧਾਈਆਂ ਸ਼ਾਹਕੋਟ, 22 ਅਗਸਤ (ਨਗਿੰਦਰ ਸਿੰਘ ਬਾਂਸਲ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ. ਸੀ.

Ad Position 21
No active advertisement
ਕਾਂਗਰਸ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਐੱਸ.ਸੀ. ਵਿੰਗ ਦੇ ਸਕੱਤਰ ਨਿਯੁਕਤ ਕੀਤੇ ਗਏ ਅਸ਼ਵਨੀ ਕਾਕੜਾ ਕਲਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ ਸੁਧੀਰ ਚੌਧਰੀ, ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਅਰਵਿੰਦ ਢੰਡਾ ਤੇ ਹੋਰ। ਤਸਵੀਰ: ਬਾਂਸਲ 23-08-2026
ਚੱਠਾ, ਕੰਗ, ਖ਼ਾਲਸਾ ਤੇ ਹੋਰਨਾਂ ਵੱਲੋਂ ਅਸ਼ਵਨੀ ਨੂੰ ਵਧਾਈਆਂ ਸ਼ਾਹਕੋਟ, 22 ਅਗਸਤ (ਨਗਿੰਦਰ ਸਿੰਘ ਬਾਂਸਲ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸ.ਸੀ. ਵਿੰਗ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਕਾਂਗਰਸ ਪਾਰਟੀ ਦੇ ਰਾਸ਼ਟਰੀ ਕੋਆਰਡੀਨੇਟਰ ਅਤੇ ਪੰਜਾਬ ਕਾਂਗਰਸ ਐੱਸ.ਸੀ. ਵਿੰਗ ਦੇ ਇੰਚਾਰਜ ਸੁਧੀਰ ਚੌਧਰੀ, ਕਾਂਗਰਸ ਐੱਸ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਚੇਅਰਮੈਨ ਅਰਵਿੰਦ ਕੁਮਾਰ ਢੰਡਾ ਦੀ ਅਗਵਾਈ ਵਿਚ ਕਾਂਗਰਸ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਵੱਖ ਵੱਖ ਹਲਕਿਆਂ ਦੇ ਸਰਗਰਮ ਆਗੂਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਨ੍ਹਾਂ ਨਿਯੁਕਤੀਆਂ ਵਿਚ ਹਲਕਾ ਸ਼ਾਹਕੋਟ ਤੋਂ ਅਸ਼ਵਨੀ ਕਾਕੜਾ ਕਲਾਂ ਨੂੰ ਕਾਂਗਰਸ ਜ਼ਿਲ੍ਹਾ ਜਲੰਧਰ (ਦਿਹਾਤੀ) ਐੱਸ.ਸੀ. ਵਿੰਗ ਦੇ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਉਪਰੰਤ ਅਸ਼ਵਨੀ ਕਾਕੜਾ ਕਲਾਂ ਵੱਲੋਂ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਜ਼ਿਲ੍ਹਾ ਜਲੰਧਰ ਐੱਸ.ਸੀ. ਵਿੰਗ ਦੇ ਚੇਅਰਮੈਨ ਅਰਵਿੰਦ ਕੁਮਾਰ ਢੰਡਾ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਪਾਰਟੀ ਅਤੇ ਹਲਕਾ ਵਿਧਾਇਕ ਸ਼ੇਰੋਵਾਲੀਆ ਲਈ ਦਿਨ ਰਾਤ ਮਿਹਨਤ ਕਰਨਗੇ। ਅਸ਼ਵਨੀ ਕਾਕੜਾ ਕਲਾਂ ਦੀ ਇਸ ਨਿਯੁਕਤੀ ‘ਤੇ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਬਾਬਾ ਜਸਵੰਤ ਸਿੰਘ ਕੋਟਲਾ ਸੂਰਜ ਮੱਲ, ਕੋਆਪਰੇਟਿਵ ਸੁਸਾਇਟੀ ਢੰਡੋਵਾਲ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਖ਼ਾਲਸਾ, ਅਮਨਦੀਪ ਸੈਦਪੁਰੀ, ਜਗਦਮਨਪ੍ਰੀਤ ਸਿੰਘ ਖੈਹਿਰਾ ਨੰਬਰਦਾਰ ਕਾਕੜਾ ਕਲਾਂ, ਗੁਰਜੀਤ ਸਿੰਘ ਅਟਵਾਲ, ਜਸਵੀਰ ਸਿੰਘ ਲੱਭੀ, ਗੁਲਜ਼ਾਰ, ਤਰਸੇਮ ਸਿੰਘ ਗੱਬਰ, ਪਿਆਰਾ ਲਾਲ, ਹਰਦੇਵ ਸਿੰਘ, ਸੋਨੂੰ, ਬਾਬਾ ਸੁਰਿੰਦਰ ਸਿੰਘ ਖ਼ਾਲਸਾ, ਬਲਜਿੰਦਰ ਸਿੰਘ, ਗੁਰਹੁਕਮ ਸਿੰਘ, ਜਸਵੀਰ ਸਿੰਘ, ਮਨਕੀਰਤ, ਬਾਬਾ ਜਿੰਦੂ, ਅਰਸ਼ ਪੰਚ ਅਤੇ ਪ੍ਰਗਟ ਸਿੰਘ ਨੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਡੀ . ਏ . ਵੀ . ਕਾਲਜ ਨਕੋਦਰ ਵਿਖੇ ਧੂਮ - ਧਾਮ ਨਾਲ ਮਨਾਇਆ ‘ ਮੇਲਾ ਤੀਆਂ ਦਾ ’ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਗੁਰਾਇਆ ’ ਚ ਗੁੰਡਾਗਰਦੀ ਸੁਵਿਧਾ ਸੈਂਟਰ ਦੇ ਕਰਮਚਾਰੀ ਦੇ ਨਾਲ ਕੀਤੀ ਗਈ ਕੁੱਟਮਾਰ
Ad Position 24