28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ ਤੋਂ ਬਾਅਦ ਦੋਸਤਾਂ ਨੇ ਹੀ ਖੇਤਾਂ ’ਚ ਦੱਬੀ ਲਾਸ਼

ਕਪੂਰਥਲਾ, 27 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਇਕ ਪਿੰਡ ਵਿਚ ਦਿਲ ਦਹਿਲਾ ਦੇਣ ਦੀ ਘਟਨਾ ਸਾਹਮਣੇ ਆਏ ਹੈ, ਜਿਸ ਵਿਚ ਨਸ਼ੇ ਦੌਰਾਨ ਇਕ ਨੌਜਵਾਨ ਦੀ ਸਿਹਤ ਵਿਗੜਣ ‘ਤੇ ਉਸਦੇ ਸਾਥੀ ਖੇਤਾਂ ਵਿਚ ਹੀ ਛੱਡ ਕੇ ਉਸਨੂੰ ਚਲੇ ਗਏ ਤੇ ਅਗਲੇ ਦਿਨ ਉਸਦੀ ਮੌਤ ਹੋ ਜਾਣ ‘ਤੇ ਦੋਸਤਾਂ ਨੇ ਹੀ ਉਸਨੂੰ ਜ਼ਮੀਨ ਵਿਚ ਦੱਬ ਕੇ ਖ਼ੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਜਾਂਚ ਦੌਰਾਨ ਮਿ੍ਤਕ ਨੌਜਵਾਨ ਦੀ ਲਾਸ਼ 14 ਦਿਨਾਂ ਬਾਅਦ ਬਰਾਮਦ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦੇਸਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ 14 ਅਗਸਤ ਨੂੰ ਆਪਣੇ ਪਿੰਡ ਦੇ ਦੋਸਤਾਂ ਨਾਲ ਘਰੋਂ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ, ਜਿਸਦੀ ਸੂਚਨਾ ਅਸੀਂ ਥਾਣਾ ਫੱਤੂਢੀਂਗਾ ਪੁਲਿਸ ਨੂੰ ਦਿੱਤੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਮਨਦੀਪ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਜਦੋਂ ਉਨ੍ਹਾਂ ਨੇ ਅਮਨਦੀਪ ਸਿੰਘ ਦੀ ਮੋਬਾਈਲ ਡਿਟੇਲ ਕਢਵਾਈ ਤਾਂ ਉਸਨੇ ਆਪਣੇ ਦੋਸਤਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ, ਅਸੀਂ ਪੁਲਿਸ ਨੂੰ ਇਸ ਸਬੰਧੀ ਜਾਣੂ ਕਰਵਾਇਆ ਤਾਂ ਪੁਲਿਸ ਨੇ ਕਾਰਵਾਈ ਪਾਉਂਦਿਆਂ ਉਸਦੇ ਦੋ ਦੋਸਤਾਂ ਨੂੰ ਪੁੱਛਗਿੱਛ ਲਈ ਥਾਣਾ ਫੱਤੂਢੀਂਗਾ ਲਿਆਂਦਾ ਗਿਆ | ਥਾਣਾ ਫੱਤੂਢੀਂਗਾ ਦੇ ਐਸ. ਆਈ.

Ad Position 21
No active advertisement
ਮਿ੍ਤਕ ਨੌਜਵਾਨ ਅਮਨਦੀਪ ਸਿੰਘ ਦੀ ਫਾਈਲ ਫ਼ੋਟੋ | 28-08-2026
ਕਪੂਰਥਲਾ, 27 ਅਗਸਤ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਦੇ ਇਕ ਪਿੰਡ ਵਿਚ ਦਿਲ ਦਹਿਲਾ ਦੇਣ ਦੀ ਘਟਨਾ ਸਾਹਮਣੇ ਆਏ ਹੈ, ਜਿਸ ਵਿਚ ਨਸ਼ੇ ਦੌਰਾਨ ਇਕ ਨੌਜਵਾਨ ਦੀ ਸਿਹਤ ਵਿਗੜਣ ‘ਤੇ ਉਸਦੇ ਸਾਥੀ ਖੇਤਾਂ ਵਿਚ ਹੀ ਛੱਡ ਕੇ ਉਸਨੂੰ ਚਲੇ ਗਏ ਤੇ ਅਗਲੇ ਦਿਨ ਉਸਦੀ ਮੌਤ ਹੋ ਜਾਣ ‘ਤੇ ਦੋਸਤਾਂ ਨੇ ਹੀ ਉਸਨੂੰ ਜ਼ਮੀਨ ਵਿਚ ਦੱਬ ਕੇ ਖ਼ੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਜਾਂਚ ਦੌਰਾਨ ਮਿ੍ਤਕ ਨੌਜਵਾਨ ਦੀ ਲਾਸ਼ 14 ਦਿਨਾਂ ਬਾਅਦ ਬਰਾਮਦ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਨੌਜਵਾਨ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦੇਸਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ 14 ਅਗਸਤ ਨੂੰ ਆਪਣੇ ਪਿੰਡ ਦੇ ਦੋਸਤਾਂ ਨਾਲ ਘਰੋਂ ਗਿਆ ਸੀ ਪਰ ਮੁੜ ਕੇ ਵਾਪਸ ਨਹੀਂ ਆਇਆ, ਜਿਸਦੀ ਸੂਚਨਾ ਅਸੀਂ ਥਾਣਾ ਫੱਤੂਢੀਂਗਾ ਪੁਲਿਸ ਨੂੰ ਦਿੱਤੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਮਨਦੀਪ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਜਦੋਂ ਉਨ੍ਹਾਂ ਨੇ ਅਮਨਦੀਪ ਸਿੰਘ ਦੀ ਮੋਬਾਈਲ ਡਿਟੇਲ ਕਢਵਾਈ ਤਾਂ ਉਸਨੇ ਆਪਣੇ ਦੋਸਤਾਂ ਨਾਲ ਆਖ਼ਰੀ ਵਾਰ ਗੱਲ ਕੀਤੀ ਸੀ, ਅਸੀਂ ਪੁਲਿਸ ਨੂੰ ਇਸ ਸਬੰਧੀ ਜਾਣੂ ਕਰਵਾਇਆ ਤਾਂ ਪੁਲਿਸ ਨੇ ਕਾਰਵਾਈ ਪਾਉਂਦਿਆਂ ਉਸਦੇ ਦੋ ਦੋਸਤਾਂ ਨੂੰ ਪੁੱਛਗਿੱਛ ਲਈ ਥਾਣਾ ਫੱਤੂਢੀਂਗਾ ਲਿਆਂਦਾ ਗਿਆ | ਥਾਣਾ ਫੱਤੂਢੀਂਗਾ ਦੇ ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪਿੰਡ ਦੇ ਨੌਜਵਾਨ ਵਰਿੰਦਰ ਅਤੇ ਪਲਵਿੰਦਰ ਉਰਫ਼ ਅਜੇ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਅੱਜ ਝੋਨੇ ਦੇ ਖੇਤਾਂ ਵਿਚ ਦੱਬੀ ਹੋਈ ਅਮਨਦੀਪ ਸਿੰਘ ਦੀ ਲਾਸ਼ ਬਰਾਮਦ ਕਰਵਾਈ | ਜਿਸ ਉਪਰੰਤ ਉਨ੍ਹਾਂ ਲਾਸ਼ ਨੂੰ ਕਬਜ਼ੇ ਵਿਚ ਲਿਆ ਤੇ ਸਿਵਲ ਹਸਪਤਾਲ ਕਪੂਰਥਲਾ ਲੈ ਕੇ ਆਏ | ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ‘ ਆਪ’ ਆਗੂਆਂ ਵਲੋਂ ਚੇਅਰਮੈਨ ਸਰਬਜੀਤ ਸਿੰਘ ਪੱਪਲ ਦਾ ਸਨਮਾਨ ਅਗਲੀ ਖ਼ਬਰ ਸਾਈਬਰ ਠੱਗਾਂ ਨੇ ਕਾਲਾ ਸੰਘਿਆਂ ਦੇ ਵਿਅਕਤੀ ਦੇ ਖਾਤੇ ’ਚੋਂ 46 ਹਜ਼ਾਰ ਉਡਾਏ
Ad Position 24