28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐਸ.ਆਈ.ਆਰ. ਸੰਬੰਧੀ ਨੋਟਿਸ ਜਮ੍ਹਾਂ ਕਰਵਾਉਣ ਸਮੇਂ ਪ੍ਰਸ਼ਾਸਨ ਵਲੋਂ ਕੀਤੇ ਗਏ ਮਾੜੇ ਪ੍ਰਬੰਧ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ

ਕਪੂਰਥਲਾ, 28 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨੁਜ ਆਨੰਦ ਤੇ ਹੇਮੰਤ ਕੁਮਾਰ ਪੁਲਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਐਸ. ਆਈ.

Ad Position 21
No active advertisement
ਐਡਵੋਕੇਟ ਅਨੁਜ ਆਨੰਦ ਦੀ ਤਸਵੀਰ 29-08-2026
ਕਪੂਰਥਲਾ, 28 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਨੁਜ ਆਨੰਦ ਤੇ ਹੇਮੰਤ ਕੁਮਾਰ ਪੁਲਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਐਸ.ਆਈ.ਆਰ. ਇਕ ਸ਼ਲਾਘਾਯੋਗ ਉਪਰਾਲਾ ਹੈ | ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਪ੍ਰਕਿਰਿਆ ਦੌਰਾਨ ਹੇਠਲੇ ਪੱਧਰ ‘ਤੇ ਕੀਤੇ ਗਏ ਨਿਰਾਸ਼ਾਜਨਕ ਪ੍ਰਬੰਧਾਂ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਦਾਅਵੇ ਤੇ ਇਤਰਾਜ਼ਾਂ ਦੌਰਾਨ ਨੋਟਿਸ ਦੇ ਕੇ ਜਿਹੜੇ ਲੋਕਾਂ ਨੂੰ ਨਿਰਧਾਰਿਤ ਸਥਾਨ ‘ਤੇ ਬੁਲਾਇਆ ਜਾ ਰਿਹਾ ਹੈ ਉਸ ਸਥਾਨ ‘ਤੇ ਬੁਨਿਆਦੀ ਸਹੂਲਤਾਂ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਪ੍ਰਸ਼ਾਸਨ ਦੀ ਗੰਭੀਰ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ | ਇਸਦੀ ਮਿਸਾਲ ਦਿੰਦਿਆਂ ਐਡਵੋਕੇਟ ਅਨੁਜ ਆਨੰਦ ਨੇ ਕਿਹਾ ਕਿ ਬੀਤੀ 26 ਅਗਸਤ ਨੂੰ ਸ਼ਾਪ ਨੰਬਰ 15-16 ਨੇੜੇ ਗੁਰਦੁਆਰਾ ਸਾਹਿਬ ਅਰਬਨ ਅਸਟੇਟ ਕਪੂਰਥਲਾ ਵਿਚ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਜਿਹੜੇ ਲੋਕਾਂ ਨੂੰ ਸਰਕਾਰੀ ਨੋਟਿਸ ਪ੍ਰਾਪਤ ਹੋਇਆ ਸੀ ਉਹ ਆਪਣੇ ਦਸਤਾਵੇਜ਼ ਲੈ ਕੇ ਲਗਭਗ ਪੌਣੇ 11 ਵਜੇ ਨਿਸ਼ਚਿਤ ਥਾਂ ‘ਤੇ ਪੁੱਜੇ ਉੱਥੇ ਕੇਵਲ ਇਕ ਅਧਿਕਾਰੀ ਨੋਟਿਸ ਇਕੱਤਰ ਕਰ ਰਿਹਾ ਸੀ, ਜਦਕਿ ਵੱਡੀ ਗਿਣਤੀ ਵਿਚ ਲੋਕ ਸਖ਼ਤ ਗਰਮੀ ਦੌਰਾਨ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਨਾ ਉੱਥੇ ਬੈਠਣ ਦਾ ਪ੍ਰਬੰਧ ਸੀ ਨਾ ਪੀਣ ਵਾਲੇ ਪਾਣੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੂਥ ‘ਤੇ ਲਗਭਗ 18 ਵਿਅਕਤੀ ਪਹਿਲਾਂ ਹੀ ਕਤਾਰ ਵਿਚ ਲੱਗੇ ਹੋਏ ਸਨ | ਜਿਸ ਕਾਰਨ ਦਸਤਾਵੇਜ਼ ਜਮਾਂ ਕਰਨ ਲਈ 2 ਤੋਂ 3 ਘੰਟੇ ਤੱਕ ਇੰਤਜ਼ਾਰ ਕਰਨਾ ਪਿਆ | ਉਨ੍ਹਾਂ ਕਿਹਾ ਕਿ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਹਿਲਾਂ ਹੀ ਪਤਾ ਸੀ ਇਕ ਬੂਥ ‘ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਦਸਤਾਵੇਜ਼ ਜਮਾਂ ਕਰਵਾਉਣ ਲਈ ਬੁਲਾਇਆ ਗਿਆ ਹੈ ਤਾਂ ਉਸਨੂੰ ਮੁੱਖ ਰੱਖਦਿਆਂ ਨੋਟਿਸ ਇਕੱਤਰ ਕਰਨ ਲਈ ਹੋਰ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਣੀ ਚਾਹੀਦੀ ਸੀ ਤਾਂ ਜੋ ਨੋਟਿਸ ਜਮਾਂ ਕਰਵਾਉਣ ਲਈ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਸਪਸ਼ਟ ਕੀਤਾ ਕਿ ਮੌਕੇ ‘ਤੇ ਤਾਇਨਾਤ ਬੀ.ਐਲ.ਓ. ਤੇ ਹੋਰ ਕਰਮਚਾਰੀ ਲੋਕਾਂ ਨੂੰ ਸਹਿਯੋਗ ਦੇ ਰਹੇ ਸਨ, ਪਰੰਤੂ ਪ੍ਰਸ਼ਾਸਨ ਵਲੋਂ ਨਿਸ਼ਚਿਤ ਥਾਵਾਂ ‘ਤੇ ਕੀਤੇ ਗਏ ਨਾਕਸ ਪ੍ਰਬੰਧਾਂ ਕਾਰਨ ਲੋਕਾਂ ਨੂੰ ਦੁਸ਼ਵਾਰੀਆਂ ਵਿਚੋਂ ਗੁਜ਼ਰਨਾ ਪਿਆ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਵਿਚ ਨੋਟਿਸ ਇਕੱਤਰ ਕਰਨ ਲਈ ਬੂਥਾਂ ‘ਤੇ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਜਾਣ, ਬੂਥਵਾਰ ਟੋਕਨ ਵਿਵਸਥਾ ਸ਼ੁਰੂ ਕਰਨ, ਲੋਕਾਂ ਦੇ ਬੈਠਣ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਸੀਨੀਅਰ ਨਾਗਰਿਕਾਂ ਤੇ ਲੋੜਵੰਦ ਵਿਅਕਤੀਆਂ ਨੂੰ ਪਹਿਲ ਦੇਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ |
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੀਆਂ ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਆਪਣਾ ਸਥਾਨ ਬਣਾਇਆ ਅਗਲੀ ਖ਼ਬਰ ਲਾਈਨ ਕਲੱਬ ਬੇਗੋਵਾਲ ਵਲੋਂ ਸੁਖਜੀਤ ਆਸ਼ਰਮ ਕਪੂਰਥਲਾ ਨੂੰ ਪੱਖੇ ਦਾਨ
Ad Position 24