ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੀਆਂ ਤਿੰਨ ਵਿਦਿਆਰਥਣਾਂ ਨੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਆਪਣਾ ਸਥਾਨ ਬਣਾਇਆ
ਕਪੂਰਥਲਾ, 28 ਅਗਸਤ (ਵਿ. ਪ੍ਰ.)
ਕਪੂਰਥਲਾ, 28 ਅਗਸਤ (ਵਿ. ਪ੍ਰ.)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਦੀਆਂ ਬੀ. ਕਾਮ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਸ਼ਹਿਨਾਜਦੀਪ ਕੌਰ ਨੇ 8.30 ਸੀ.ਜੀ.ਪੀ.ਏ., ਜਸਮੀਨ ਕੌਰ ਨੇ 8.34 ਸੀ.ਜੀ.ਪੀ.ਏ. ਤੇ ਗੁਰਜੀਤ ਕੌਰ ਨੇ 8.20 ਸੀ.ਜੀ.ਪੀ.ਏ. ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਕ੍ਰਮਵਾਰ ਚੌਥਾ, ਸੱਤਵਾਂ ਤੇ 12ਵਾਂ ਸਥਾਨ ਪ੍ਰਾਪਤ ਕਰਕੇ ਇਲਾਕੇ ਵਿਚ ਕਾਲਜ ਦਾ ਨਾਂਅ ਰੌਸ਼ਨ ਕੀਤਾ | ਕਾਲਜ ਦੇ ਕਾਮਰਸ ਵਿਭਾਗ ਦੀ ਪ੍ਰੋ. ਪ੍ਰਭਜੋਤ ਕੌਰ ਤੇ ਪ੍ਰੋ. ਜੀਤਨ ਨੇ ਦੱਸਿਆ ਕਿ ਕਾਲਜ ਦਾ ਬੀ.ਕਾਮ ਚੌਥੇ ਸਮੈਸਟਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਕਿਹਾ ਕਿ ਮੈਰਿਟ ਸੂਚੀ ਵਿਚ ਆਉਣ ਵਾਲੀਆਂ ਵਿਦਿਆਰਥਣਾਂ ਤੋਂ ਇਲਾਵਾ ਪਵਨਪ੍ਰੀਤ ਕੌਰ ਨੇ 8.27 ਸੀ.ਜੀ.ਪੀ.ਏ., ਗਗਨਦੀਪ ਕੌਰ ਤੇ ਕੋਮਲਪ੍ਰੀਤ ਕੌਰ ਨੇ 7.73 ਸੀ.ਜੀ.ਪੀ.ਏ. ਪ੍ਰਾਪਤ ਕੀਤੇ | ਉਨ੍ਹਾਂ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਹੋਰ ਮਿਹਨਤ ਨਾਲ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਹੀ ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਬੇਮਿਸਾਲ ਅਕਾਦਮਿਕ ਪ੍ਰਤਿਭਾ, ਦਿ੍ੜ ਇਰਾਦੇ ਤੇ ਅਦੁੱਤੀ ਮਿਹਨਤ ਦਾ ਲੋਹਾ ਮਨਾਉਂਦੇ ਹੋਏ ਯੂਨੀਵਰਸਿਟੀ ਵਿਚ ਸੰਸਥਾ ਦਾ ਮਾਣ ਵਧਾਇਆ ਹੈ | ਉਨ੍ਹਾਂ ਵਿਦਿਆਰਥਣਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ |