31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹਲਕੇ ਨੂੰ ਸਾਫ - ਸੁਥਰਾ ਬਣਾਉਣ ਲਈ ਹਰਜੋਤ ਕੌਰ ਲੋਹਟੀਆ ਨੇ ਲਿਆ ਸੰਕਲਪ ਮੈਗਾ ਸਫ਼ਾਈ ਮੁਹਿੰਮ ਦੀ ਕੀਤੀ ਸ਼ੁਰੂਆਤ ਬੋਲੀ ਦੇ ਵਿਰੋਧ ’ਚ ਦਿੱਤੇ ਜਾ ਰਹੇ ਧਰਨੇ ਨੂੰ ਭਾਕਿਯੂ ਡੱਲੇਵਾਲ ਗਰੁੱਪ ਦਾ ਪੂਰਨ ਸਮਰਥਨ

ਭੁਲੱਥ, 30 ਅਗਸਤ (ਮਨਜੀਤ ਸਿੰਘ ਰਤਨ)-ਸਹਿਕਾਰੀ ਸਭਾ ਦੀ ਜਗ੍ਹਾ ਦੀ ਹੋਈ ਬੋਲੀ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਭੁਲੱਥ ਵੱਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ | ਯੂਨੀਅਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾ ਦੀ ਜਾਇਦਾਦ ਨੂੰ ਵੇਚਣ ਸਬੰਧੀ ਉੱਠ ਰਹੇ ਸਵਾਲਾਂ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਜਾਇਦਾਦ ਲੋਕਾਂ ਨਾਲ ਜੁੜੀ ਹੋਈ ਹੈ ਅਤੇ ਇਸ ਸਬੰਧੀ ਲਏ ਜਾਣ ਵਾਲੇ ਹਰ ਫ਼ੈਸਲੇ ਵਿੱਚ ਪਾਰਦਰਸ਼ਤਾ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ‘ਤੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਸ ਦੀ ਜਾਂਚ ਕਰਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ਨੂੰ ਅਣਗੌਲਿਆ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਸਬੰਧੀ ਅਗਲਾ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਦੀ ਜਾਇਦਾਦ ਨਾਲ ਸਬੰਧਿਤ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਅਮਨ ਬਾਜਵਾ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ, ਸੁਖਜਿੰਦਰ ਸਿੰਘ ਪੰਡੋਰੀ, ਠੇਕੇਦਾਰ ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਗੁਰਜੀਤ ਸਿੰਘ ਸੁਰਖਾ ਇਕਾਈ ਪ੍ਰਧਾਨ, ਸਤਪਾਲ ਮੰਡ ਪੰਡੋਰੀ, ਗੁਰਸੇਵਕ ਸਿੰਘ, ਚੰਗਾ ਸਿੰਘ, ਸਾਬੀ ਬੋਪਾਰਾਏ, ਸੰਦੀਪ ਸਿੰਘ ਲਾਟੀ ਪੰਡੋਰੀ ਤੇ ਕਾਲਾ ਬੇਗੋਵਾਲ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 31-08-2026

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆ -ਜਥੇਦਾਰ ਦਿਲਬਾਗ ਸਿੰਘ ਗਿੱਲ ਅਗਲੀ ਖ਼ਬਰ ਬਿਲਗਾ ਵਿਖੇ “ ਕਲੀਨ ਪੰਜਾਬ ਅਭਿਆਨ ” ਦੀ ਧੂਮ - ਧਾਮ ਨਾਲ ਸ਼ੁਰੂਆਤ
Ad Position 24