31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਕੂਲ ’ਚੋਂ ਉੱਠੀ ਪੁਕਾਰ-ਬੰਦੀ ਸਿੰਘ ਰਿਹਾਅ ਕਰੋ

ਸ਼ਾਹਕੋਟ, 30 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ (ਰਜਿ.) ਅਤੇ ਪਤੰਜਲੀ ਯੋਗ ਸਮਿਤੀ ਵੱਲੋਂ ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਐਤਵਾਰ ਸਵੇਰ ਦੀ ਯੋਗਾ ਕਲਾਸ ਮੌਕੇ ਸੰਡੇ ਉਤਸਵ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 31-08-2026
ਸ਼ਾਹਕੋਟ, 30 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ (ਰਜਿ.) ਅਤੇ ਪਤੰਜਲੀ ਯੋਗ ਸਮਿਤੀ ਵੱਲੋਂ ਠਾਕੁਰਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਐਤਵਾਰ ਸਵੇਰ ਦੀ ਯੋਗਾ ਕਲਾਸ ਮੌਕੇ ਸੰਡੇ ਉਤਸਵ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਵਿਸ਼ੇਸ਼ ਲਾਫਟਰ ਕਲਾਸ ਲਗਾਈ ਗਈ ਅਤੇ ਸਾਧਕਾਂ ਨੂੰ ਯੋਗ ਕਿਰਿਆਵਾਂ ਕਰਵਾਈਆਂ ਗਈਆਂ। ਭੰਗੜਾ ਕੋਚ ਧਰਮਿੰਦਰ ਸਿੰਘ ਰੂਪਰਾ ਦੀ ਦੇਖ-ਰੇਖ ਹੇਠ ਮੀਤ ਭੰਗੜਾ ਗਰੁੱਪ ਦੇ ਬੱਚਿਆਂ ਵੱਲੋਂ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਸਾਬਕਾ ਐਮ.ਸੀ. ਮਾ. ਜਤਿੰਦਰਪਾਲ ਸਿੰਘ ਬੱਲਾ, ਉਨ੍ਹਾਂ ਦੀ ਬੇਟੀ ਮਨੀਸ਼ਾ ਸੈਣੀ ਅਤੇ ਦੋਹਤੀ ਮੀਰਾਇਆ ਸੈਣੀ ਦੇ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਸਾਰੇ ਸਾਧਕਾਂ ਨੂੰ ਦੁੱਧ, ਵੇਸਣ ਅਤੇ ਸਮੋਸਿਆਂ ਦਾ ਲੰਗਰ ਵਰਤਾਇਆ ਗਿਆ। ਸਾਧਕਾਂ ਨੇ ਨੱਚ-ਟੱਪ ਕੇ ਖੁਸ਼ੀ ਮਨਾਈ ਅਤੇ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਦਾ ਭਰਪੂਰ ਆਨੰਦ ਮਾਣਿਆ। ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਐਮ.ਸ ੀ. ਬੱਲਾ ਤੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਾਧਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਨਿਰੋਗ ਯੋਗ ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਪ੍ਰਧਾਨ ਕਮਲੇਸ਼ ਮਿੱਤਲ, ਰਿਟਾ. ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਕਮਲਜੀਤ ਡੱਬ, ਸੋਮਾ ਰਾਣੀ, ਨੀਲਮ ਸਿੰਗਲਾ, ਮਨਿੰਦਰ ਕੌਰ, ਹਰਭਜਨ ਸਿੰਘ ਗੋਲਰ, ਜਸਵਿੰਦਰ ਸਿੰਘ ਜੰਮੂ, ਸਤਨਾਮ ਸਿੰਘ ਟੁੱਟ, ਸ਼ੇਰ ਸਿੰਘ, ਸਤੀਸ਼ ਗੋਇਲ, ਜਗਦੀਸ਼ ਗੋਇਲ, ਮੋਨਿਕਾ ਅਗਰਵਾਲ, ਪ੍ਰਿਯੰਕਾ ਮਾਥੁਰ, ਯੋਗ ਟੀਚਰ ਮਹੇਸ਼ ਮਾਥੁਰ, ਨੰਬਰਦਾਰ ਮਨਦੀਪ ਸਿੰਘ ਮੀਏਂਵਾਲ, ਜਗਦੇਵ ਸਿੰਘ ਮੀਏਂਵਾਲ, ਸ਼ਾਮ ਸੁੰਦਰ ਅਗਰਵਾਲ, ਹਿੰਮਤ ਰਿਹਾਨ, ਸ਼ਿਫਾਲੀ ਰਿਹਾਨ, ਪੂਜਾ ਸ਼ਰਮਾ, ਮਾਸਟਰ ਵਰਿੰਦਰ ਜੱਸਲ, ਸੀਮਾ ਜੱਸਲ, ਜੈ ਚੰਦ, ਮਲਕੀਤ ਢੰਡੋਵਾਲ, ਗੋਲਡੀ ਸਡਾਨਾ, ਮਾਸਟਰ ਸਤਪਾਲ, ਰਿਟਾ. ਬੀ.ਪੀ.ਈ.ਓ. ਮੀਤ ਸਿੰਘ, ਪੂਰਨ ਸਿੰਘ ਢੇਸੀ, ਕਮਲਜੀਤ ਸਿੰਘ ਰੌਮੀ ਜੱਟ, ਪਰਮਜੀਤ ਸਿੰਘ ਬੱਟੂ, ਸੰਨੀ, ਰਿਤੂ, ਦਿਨੇਸ਼ ਵਡਹੈਰਾ, ਮੋਨਿਕਾ ਵਡਹੈਰਾ, ਨੀਤਾ ਸ਼ਰਮਾ, ਨੀਲਮ ਗੁਪਤਾ, ਗੌਰੀ ਸ਼ੰਕਰ, ਰੁਚੀ ਗੁਪਤਾ, ਰਾਜ ਗੁਪਤਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਧਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਚੌਥੇ ਦਿਨ ਚੇਅਰਮੈਨ ਕੰਵਰ ਇਕਬਾਲ ਸਿੰਘ ਨੇ ਕੀਤੀ ਸ਼ਿਰਕਤ ਮਿਸ਼ਨ ਕਲੀਨ ਪੰਜਾਬ... ਅਗਲੀ ਖ਼ਬਰ ਕਿਸਾਨਾਂ ਵਲੋਂ ਮੰਗਾਂ ਸੰਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
Ad Position 24