05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਡਾ. ਚੱਬੇਵਾਲ ਨੇ ਦਿੱਤਾ ਜਲਦ ਸਮੱਸਿਆ ਹੱਲ ਦਾ ਭਰੋਸਾ

ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)- ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹਨ ਤੇ ਲੋਕਾਂ ਦੇ ਹਿੱਤਾਂ ‘ਤੇ ਪੂਰੀ ਤਰ੍ਹਾਂ ਪਹਿਰਾ ਦੇਣਗੇ | ਬੀਤੀ ਰਾਤ ਬਲੱਡ ਬੈਂਕ ਵਿਖੇ ਸਿਟੀਜ਼ਨ ਰਾਈਟਸ ਫ਼ੋਰਮ ਵਲੋਂ ਕਰਵਾਏ ਰੂ-ਬ - ਰੂ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪੁੱਜੇ | ਇਸ ਮੌਕੇ ਫ਼ੋਰਮ ਦੇ ਪ੍ਰਧਾਨ ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਫਗਵਾੜਾ, 4 ਸਤੰਬਰ (ਹਰਜੋਤ ਸਿੰਘ ਚਾਨਾ)- ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹਨ ਤੇ ਲੋਕਾਂ ਦੇ ਹਿੱਤਾਂ ‘ਤੇ ਪੂਰੀ ਤਰ੍ਹਾਂ ਪਹਿਰਾ ਦੇਣਗੇ | ਬੀਤੀ ਰਾਤ ਬਲੱਡ ਬੈਂਕ ਵਿਖੇ ਸਿਟੀਜ਼ਨ ਰਾਈਟਸ ਫ਼ੋਰਮ ਵਲੋਂ ਕਰਵਾਏ ਰੂ-ਬ - ਰੂ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਪੁੱਜੇ | ਇਸ ਮੌਕੇ ਫ਼ੋਰਮ ਦੇ ਪ੍ਰਧਾਨ ਪ੍ਰੋ. ਪੀ.ਕੇ.ਬਾਂਸਲ, ਹਰਬੰਸ ਲਾਲ, ਕੁਲਵਿੰਦਰ ਪਾਸੀ, ਰਵਿੰਦਰ ਚੋਟ, ਪੰਕਜ ਗੌਤਮ, ਡਾ.ਜੀ.ਐਸ.ਵਿਰਕ ਨੇ ਸ਼ਹਿਰ ਦੇ ਮੁੱਦੇ ਉਨ੍ਹਾਂ ਅੱਗੇ ਰੱਖੇ | ਪਾਸੀ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ‘ਚ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਦੀ ਵੱਡੀ ਲੁੱਟ ਹੋ ਰਹੀ ਹੈ | ਵਸੀਕਾ ਨਵੀਸ ਅਫ਼ਸਰਾਂ ਦੇ ਨਾਮ ‘ਤੇ 30 ਤੋਂ 35 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲ ਰਹੇ ਹਨ ਜਿਸ ‘ਚ ਸਰਕਾਰ ਦੀ ਵੱਡੀ ਬਦਨਾਮੀ ਹੋ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਸਬੰਧੀ ਕਾਰਵਾਈ ਕਰਨ ਦੇ ਯਤਨ ਕਰਨਗੇ | ਸ਼ਹਿਰ ਵਾਸੀਆਂ ਨੇ ਸਟੇਸ਼ਨ ਦੇ ਤਿੰਨ ਨੰਬਰ ਪਲੇਟ ਫ਼ਾਰਮ ਤੇ ਲਿਫ਼ਟ ਲਗਾਉਣ, ਹਰਗੋਬਿੰਦ ਨਗਰ ‘ਚ ਫੁੱਟ ਪਾਸਟ ਬਣਾਉਣ, ਹੁਸ਼ਿਆਰਪੁਰ ਰੋਡ, ਪਲਾਹੀ ਚੌਂਕਾ ‘ਚ ਸਪੀਡ ਬਰੇਕਰ ਬਣਾਉਣ, ਹਰਗੋਬਿੰਦ ਨਗਰ ‘ਚ ਨੌ ਪਾਰਕਿੰਗ ਜੋਨ ਬਣਾਉਣ, ਜੀਟੀ ਰੋਡ ਦੀ ਸਰਵਿਸ ਲੇਨ ‘ਤੇ ਪੁੱਟੀ ਹੋਈ ਸੜਕ ਬਣਾਉਣ, ਸਿਵਲ ਹਸਪਤਾਲ ‘ਚ ਐਮਰਜੈਂਸੀ ਮੌਕੇ ਡਾਕਟਰਾਂ ਦੀ ਨਫ਼ਰੀ ਬਰਕਰਾਰ ਰੱਖਣ ਦੇ ਮੁੱਦੇ ਰੱਖੇ ਜਿਸਨੂੰ ਉਨ੍ਹਾਂ ਹੱਲ ਕਰਨ ਦਾ ਭਰੋਸਾ ਦਿੱਤਾ | ਲੋਕਾਂ ਨੇ ਦੱਸਿਆ ਕਿ ਗਰੀਬ ਲੋਕਾਂ ਦੇ ਮਕਾਨ ਰਿਪੇਅਰ ਕਰਨ ਲਈ ਆਉਂਦੀ ਰਾਸ਼ੀ ‘ਚ ਘਪਲਾ ਕੀਤਾ ਜਾਂਦਾ ਹੈ ਜਿਸ ਦੀ ਜਾਂਚ ਕਰਵਾਈ ਜਾਵੇ | ਜੀ.ਟੀ.ਰੋਡ ਤੇ ਜਿੱਥੇ ਸੀਵਰੇਜ ਪਾਇਆ ਗਿਆ ਹੈ ਉੱਥੇ ਸੜਕ ਬਣਾਈ ਜਾਵੇ ਆਦਿ ਮੰਗਾਂ ਸ਼ਾਮਿਲ ਹਨ | ਇਸ ਮੌਕੇ ਡਾ. ਨਰਿੰਦਰਪਾਲ ਸਿੰਘ ਮੱਕੜ, ਡਾ. ਮੋਹਨ ਸਿੰਘ, ਰਵਿੰਦਰ ਸਿੰਘ ਚੋਟ, ਹਰਬੰਸ ਲਾਲ, ਕੇ.ਐਲ. ਜੈਨ, ਜੇ.ਐਸ. ਵਿਰਕ, ਪੰਕਜ ਗੌਤਮ, ਪ੍ਰਮੋਦ ਜੋਸ਼ੀ, ਵੀ.ਪੀ. ਸਿੰਘ ਅਰੋੜਾ, ਰਮਨ ਨਹਿਰਾ ਸਮੇਤ ਕਈ ਪ੍ਰਮੁੱਖ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਕਿਡਜ਼ ਪੈਰਾਡਾਈਜ਼ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਪਿੰਡ ਲੱਖਪੁਰ ਦੇ ਜੰਮਪਲ ਡਾ. ਸਤਨਾਮ ਸਿੰਘ ਬੰਗੜ ਨੂੰ ਅਮਰੀਕਾ ’ਚ ਚੀਫ਼ ਮੈਡੀਕਲ ਅਫ਼ਸਰ ਬਣਨ ’ਤੇ ਕੀਤਾ ਸਨਮਾਨਿਤ
Ad Position 24