ਕਾਂਗਰਸ ਨੇ ਕੌਂਸਲਰ ਰਾਜਨਪਾਲ ਸਿੰਘ ਨੂੰ ਐਸ.ਸੀ. ਵਿਭਾਗ ਦਾ ਜਨਰਲ ਸਕੱਤਰ ਬਣਾਇਆ
ਢਿਲਵਾਂ, 5 ਸਤੰਬਰ (ਪ੍ਰਵੀਨ ਕੁਮਾਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਢਿਲਵਾਂ ਤੋਂ ਕੌਂਸਲਰ ਰਾਜਨਪਾਲ ਸਿੰਘ ਨੂੰ ਪਾਰਟੀ ਪ੍ਰਤੀ ਉਨ੍ਹਾਂ ਦੀਆ ਸੇਵਾਵਾਂ ਨੂੰ ਦੇਖਦੇ ਹੋਏ ਐਸ. ਸੀ ਵਿਭਾਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਿਸ ਨਾਲ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਇਸ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਆਪਣੀ ਇਸ ਨਿਯੁਕਤੀ ਤੇ ਉਨ੍ਹਾਂ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਪ੍ਰਧਾਨ ਸੰਜੀਵ ਸ਼ਰਮਾ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।
ਅਜੀਤ ਡੈਸਕ
06-09-2026