10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

3 ਮਹੀਨਿਆਂ ਤੋਂ ਪੁੱਟੀ ਪ੍ਰੇਮ ਨਗਰ ਦੀ ਗਲੀ ਨੰਬਰ 21-ਲੋਕ ਗੰਦੇ ਪਾਣੀ ’ਚੋਂ ਲੰਘਣ ਲਈ ਮਜਬੂਰ

ਫਗਵਾੜਾ, 10 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਖੇੜਾ ਰੋਡ ਸਥਿਤ ਵਾਰਡ ਨੰਬਰ 21 ਦੇ ਮੁਹੱਲਾ ਪ੍ਰੇਮ ਨਗਰ ਦੀ ਗਲੀ ਨੰਬਰ 6 ’ਚ ਕਰੀਬ ਤਿੰਨ ਮਹੀਨੇ ਪਹਿਲਾਂ ਨਿਰਮਾਣ ਲਈ ਪੁੱਟੀ ਗਈ ਗਲੀ ਅੱਜ ਵੀ ਅਧੂਰੀ ਪਈ ਹੈ ਜਿਸ ਦਾ ਸੰਤਾਪ ਇਲਾਕਾ ਨਿਵਾਸੀ ਭੋਗ ਰਹੇ ਹਨ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ | ਇਸ ਗਲੀ ਦਾ ਕਰੀਬ 70-80 ਫੁੱਟ ਹਿੱਸਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਦਕਿ ਇਸ ’ਚ ਪਿਆ ਮਲਬਾ ਵੀ ਅਜੇ ਤੱਕ ਨਹੀਂ ਚੁੱਕਿਆ ਗਿਆ | ਸਥਾਨਕ ਵਸਨੀਕ ਅਵਨਿੰਦਰ ਸਿੰਘ, ਰਾਮ ਨਰੇਸ਼, ਸੋਨਾ, ਮਨੋਜ, ਲਖੀ ਰਾਮ, ਜਨਕੋ, ਪ੍ਰੀਤੀ, ਰਾਜਿੰਦਰ ਸਿੰਘ, ਨਰੇਸ਼ ਖਡੂਜਾ ਅਤੇ ਹੋਰਨਾਂ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਗਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਵਲੋਂ ਗਲੀ ਦੇ ਉਸ ਹਿੱਸੇ ਨੂੰ ਨਵਾਂ ਬਣਾ ਦਿੱਤਾ ਗਿਆ, ਜਿਸ ਦੀ ਹਾਲਤ ਠੀਕ ਸੀ, ਜਦਕਿ ਸਭ ਤੋਂ ਵੱਧ ਖਸਤਾ ਹਾਲ 70-80 ਫੁੱਟ ਹਿੱਸੇ ਨੂੰ ਪੁੱਟ ਕੇ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਇਸ ਹਿੱਸੇ ਦਾ ਨਿਰਮਾਣ ਤਾਂ ਦੂਰ ਦੀ ਗੱਲ ਹੈ, ਇੱਥੋਂ ਮਲਬਾ ਤੱਕ ਨਹੀਂ ਚੁੱਕਿਆ ਗਿਆ | ਇਸ ਕਾਰਨ ਲੋਕਾਂ ਲਈ ਗਲੀ ’ਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ | ਵਸਨੀਕਾਂ ਮੁਤਾਬਿਕ ਗਲੀ ’ਚ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਖੜ੍ਹਾ ਰਹਿੰਦਾ ਹੈ | ਪਾਣੀ ਦੀ ਬਦਬੂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਪੀਣ ਵਾਲੇ ਪਾਣੀ ’ਚ ਵੀ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ | ਵਸਨੀਕਾਂ ਨੇ ਨਗਰ ਨਿਗਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗਲੀ ਦਾ ਨਿਰਮਾਣ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਨਿਗਮ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ | 21 ਜੂਨ ਨੂੰ ਪੁੱਟੀ ਸੀ ਗਲੀ, ਅਧਿਕਾਰੀਆਂ ਨੂੰ ਤਸਵੀਰਾਂ ਭੇਜਣ ਦੇ ਬਾਵਜੂਦ ਨਹੀਂ ਹੋਈ ਸੁਣਵਾਈ-ਕੌਂਸਲਰ ਵਾਰਡ ਦੀ ਕੌਂਸਲਰ ਪਰਵਿੰਦਰ ਕੌਰ ਨੇ ਦੱਸਿਆ ਕਿ ਗਲੀ ਨੂੰ 21 ਜੂਨ ਨੂੰ ਪੁੱਟਿਆ ਗਿਆ ਸੀ, ਪਰ ਇਸ ਤੋਂ ਬਾਅਦ ਇਸ ਦਾ ਨਿਰਮਾਣ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਨਗਰ ਨਿਗਮ ਦੇ ਮੇਅਰ, ਨਿਗਮ ਕਮਿਸ਼ਨਰ ਅਤੇ ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫਗਵਾੜਾ, 10 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਖੇੜਾ ਰੋਡ ਸਥਿਤ ਵਾਰਡ ਨੰਬਰ 21 ਦੇ ਮੁਹੱਲਾ ਪ੍ਰੇਮ ਨਗਰ ਦੀ ਗਲੀ ਨੰਬਰ 6 ’ਚ ਕਰੀਬ ਤਿੰਨ ਮਹੀਨੇ ਪਹਿਲਾਂ ਨਿਰਮਾਣ ਲਈ ਪੁੱਟੀ ਗਈ ਗਲੀ ਅੱਜ ਵੀ ਅਧੂਰੀ ਪਈ ਹੈ ਜਿਸ ਦਾ ਸੰਤਾਪ ਇਲਾਕਾ ਨਿਵਾਸੀ ਭੋਗ ਰਹੇ ਹਨ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ | ਇਸ ਗਲੀ ਦਾ ਕਰੀਬ 70-80 ਫੁੱਟ ਹਿੱਸਾ ਪੁੱਟ ਕੇ ਛੱਡ ਦਿੱਤਾ ਗਿਆ ਹੈ, ਜਦਕਿ ਇਸ ’ਚ ਪਿਆ ਮਲਬਾ ਵੀ ਅਜੇ ਤੱਕ ਨਹੀਂ ਚੁੱਕਿਆ ਗਿਆ | ਸਥਾਨਕ ਵਸਨੀਕ ਅਵਨਿੰਦਰ ਸਿੰਘ, ਰਾਮ ਨਰੇਸ਼, ਸੋਨਾ, ਮਨੋਜ, ਲਖੀ ਰਾਮ, ਜਨਕੋ, ਪ੍ਰੀਤੀ, ਰਾਜਿੰਦਰ ਸਿੰਘ, ਨਰੇਸ਼ ਖਡੂਜਾ ਅਤੇ ਹੋਰਨਾਂ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਗਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰ ਵਲੋਂ ਗਲੀ ਦੇ ਉਸ ਹਿੱਸੇ ਨੂੰ ਨਵਾਂ ਬਣਾ ਦਿੱਤਾ ਗਿਆ, ਜਿਸ ਦੀ ਹਾਲਤ ਠੀਕ ਸੀ, ਜਦਕਿ ਸਭ ਤੋਂ ਵੱਧ ਖਸਤਾ ਹਾਲ 70-80 ਫੁੱਟ ਹਿੱਸੇ ਨੂੰ ਪੁੱਟ ਕੇ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਇਸ ਹਿੱਸੇ ਦਾ ਨਿਰਮਾਣ ਤਾਂ ਦੂਰ ਦੀ ਗੱਲ ਹੈ, ਇੱਥੋਂ ਮਲਬਾ ਤੱਕ ਨਹੀਂ ਚੁੱਕਿਆ ਗਿਆ | ਇਸ ਕਾਰਨ ਲੋਕਾਂ ਲਈ ਗਲੀ ’ਚੋਂ ਲੰਘਣਾ ਮੁਸ਼ਕਿਲ ਹੋ ਗਿਆ ਹੈ | ਵਸਨੀਕਾਂ ਮੁਤਾਬਿਕ ਗਲੀ ’ਚ ਸੀਵਰੇਜ ਦਾ ਗੰਦਾ ਪਾਣੀ ਓਵਰਫ਼ਲੋ ਹੋ ਕੇ ਖੜ੍ਹਾ ਰਹਿੰਦਾ ਹੈ | ਪਾਣੀ ਦੀ ਬਦਬੂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਕਈ ਵਾਰ ਪੀਣ ਵਾਲੇ ਪਾਣੀ ’ਚ ਵੀ ਸੀਵਰੇਜ ਦਾ ਪਾਣੀ ਮਿਲ ਕੇ ਆ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ | ਵਸਨੀਕਾਂ ਨੇ ਨਗਰ ਨਿਗਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਗਲੀ ਦਾ ਨਿਰਮਾਣ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਨਿਗਮ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨਗੇ | 21 ਜੂਨ ਨੂੰ ਪੁੱਟੀ ਸੀ ਗਲੀ, ਅਧਿਕਾਰੀਆਂ ਨੂੰ ਤਸਵੀਰਾਂ ਭੇਜਣ ਦੇ ਬਾਵਜੂਦ ਨਹੀਂ ਹੋਈ ਸੁਣਵਾਈ-ਕੌਂਸਲਰ ਵਾਰਡ ਦੀ ਕੌਂਸਲਰ ਪਰਵਿੰਦਰ ਕੌਰ ਨੇ ਦੱਸਿਆ ਕਿ ਗਲੀ ਨੂੰ 21 ਜੂਨ ਨੂੰ ਪੁੱਟਿਆ ਗਿਆ ਸੀ, ਪਰ ਇਸ ਤੋਂ ਬਾਅਦ ਇਸ ਦਾ ਨਿਰਮਾਣ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧੀ ਹਲਕਾ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ, ਨਗਰ ਨਿਗਮ ਦੇ ਮੇਅਰ, ਨਿਗਮ ਕਮਿਸ਼ਨਰ ਅਤੇ ਐਸ.ਡੀ.ਓ. ਸੌਰਭ ਸੰਧੂ ਨੂੰ ਤਸਵੀਰਾਂ ਭੇਜਣ ਦੇ ਨਾਲ-ਨਾਲ ਫ਼ੋਨ ਕਰਕੇ ਵੀ ਜਾਣੂ ਕਰਵਾਇਆ ਗਿਆ, ਪਰ ਲੰਬੇ ਸਮੇਂ ਤੱਕ ਕੋਈ ਸੁਣਵਾਈ ਨਹੀਂ ਹੋਈ | ਲੈਵਲ ਬਰਕਰਾਰ ਰੱਖਣ ਲਈ ਬਣਾਈ ਗਈ ਸੀ ਨਵੀਂ ਸੜਕ, 29.63 ਲੱਖ ਰੁਪਏ ਹੋਣਗੇ ਖ਼ਰਚ-ਐਸ.ਡੀ.ਓ. ਐਸ.ਡੀ.ਓ. ਸੌਰਭ ਸੰਧੂ ਨੇ ਦੱਸਿਆ ਕਿ ਠੇਕੇਦਾਰ ਦੇ ਪਰਿਵਾਰ ’ਚ ਬਿਮਾਰੀ ਕਾਰਨ ਕੁੱਝ ਸਮੱਸਿਆ ਚੱਲ ਰਹੀ ਸੀ, ਜਿਸ ਕਾਰਨ ਗਲੀ ਦਾ ਨਿਰਮਾਣ ਕਾਰਜ ਲੇਟ ਹੋਇਆ | ਹੁਣ ਪਰਿਵਾਰ ਵਿਚ ਸਭ ਠੀਕ ਹੈ ਅਤੇ ਜਲਦ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ | ਜਿਸ ਹਿੱਸੇ ਨੂੰ ਵਸਨੀਕਾਂ ਵੱਲੋਂ ਠੀਕ ਦੱਸਿਆ ਜਾ ਰਿਹਾ ਹੈ, ਉਸ ਨੂੰ ਦੁਬਾਰਾ ਬਣਾਏ ਜਾਣ ਸਬੰਧੀ ਐਸ.ਡੀ.ਓ. ਨੇ ਕਿਹਾ ਕਿ ਗਲੀ ਦਾ ਲੈਵਲ ਬਰਕਰਾਰ ਰੱਖਣ ਲਈ ਉਸ ਹਿੱਸੇ ਨੂੰ ਨਵਾਂ ਬਣਾਉਣਾ ਜ਼ਰੂਰੀ ਸੀ | ਉਨ੍ਹਾਂ ਦੱਸਿਆ ਕਿ ਗਲੀ ਦੇ ਨਿਰਮਾਣ ‘ਤੇ ਕਰੀਬ 29 ਲੱਖ 63 ਹਜ਼ਾਰ ਰੁਪਏ ਖ਼ਰਚ ਆਉਣਗੇ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਪਹਿਲੀ ਵਾਰ ਮਹਿਲਾ ਵਕੀਲ ਮੈਦਾਨ ’ਚ ਅੱਜ ਹੋਣਗੀਆਂ ਚੋਣਾਂ, 174 ਵਕੀਲ ਕਰਨਗੇ... ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਦਾ ਐਮ.ਸੀ.ਏ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ
Ad Position 24