12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਚੋਣ ਨਤੀਜਾ ਐਲਾਨੇ ਜਾਣ ਤੋਂ ਬਾਅਦ ਬਾਰ ਦੇ ਮੈਂਬਰਾਂ ਨੇ ਢੋਲ ਦੀ ਤਾਲ ’ਤੇ ਭੰਗੜੇ ਪਾ ਕੇ ਜਿੱਤ ਦੇ ਜਸ਼ਨ ਮਨਾਏ ਫਗਵਾੜਾ ਬਾਰ ਐਸੋਸੀਏਸ਼ਨ ਦੀ ਕਮਾਨ ਪਹਿਲੀ ਵਾਰ ਮਹਿਲਾ ਵਕੀਲ ਦੇ ਹੱਥ

ਫਗਵਾੜਾ, 11 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਇਸ ਵਾਰ ਇਤਿਹਾਸਕ ਬਣ ਗਈਆਂ ਜਦੋਂ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਨੇ ਪ੍ਰਧਾਨ ਦੇ ਅਹੁਦੇ ‘ਤੇ ਜਿੱਤ ਦਰਜ ਕਰਕੇ ਫਗਵਾੜਾ ਬਾਰ ਐਸੋਸੀਏਸ਼ਨ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਐਡਵੋਕੇਟ ਹੋਣ ਦਾ ਮਾਣ ਹਾਸਲ ਕੀਤਾ | ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਚੋਣਾਂ ਸ਼ਾਂਤੀਪੂਰਨ ਮਾਹੌਲ ‘ਚ ਕਰਵਾਈਆਂ ਗਈਆਂ | ਆਰ. ਓ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਫਗਵਾੜਾ, 11 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਬਾਰ ਐਸੋਸੀਏਸ਼ਨ ਦੀਆਂ ਸਾਲਾਨਾ ਚੋਣਾਂ ਇਸ ਵਾਰ ਇਤਿਹਾਸਕ ਬਣ ਗਈਆਂ ਜਦੋਂ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਨੇ ਪ੍ਰਧਾਨ ਦੇ ਅਹੁਦੇ ‘ਤੇ ਜਿੱਤ ਦਰਜ ਕਰਕੇ ਫਗਵਾੜਾ ਬਾਰ ਐਸੋਸੀਏਸ਼ਨ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਐਡਵੋਕੇਟ ਹੋਣ ਦਾ ਮਾਣ ਹਾਸਲ ਕੀਤਾ | ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਸ਼ੁੱਕਰਵਾਰ ਨੂੰ ਚੋਣਾਂ ਸ਼ਾਂਤੀਪੂਰਨ ਮਾਹੌਲ ‘ਚ ਕਰਵਾਈਆਂ ਗਈਆਂ | ਆਰ.ਓ. ਰਮਨ ਨਾਰੰਗ, ਏ.ਆਰ.ਓ. ਦਿਵਿਆਂਸ਼ ਤੇ ਸੰਜੀਵ ਦੋਸਾਂਝ ਦੀ ਦੇਖ-ਰੇਖ ਹੇਠ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਿੰਗ ਹੋਈ | ਬਾਰ ਕੌਂਸਲ ਵੱਲੋਂ ਭੇਜੇ ਗਏ ਦੋ ਅਬਜ਼ਰਵਰਾਂ ਨੇ ਵੀ ਚੋਣ ਪ੍ਰਕਿਰਿਆ ਦੀ ਜਾਂਚ ਕੀਤੀ | ਕੁੱਲ 176 ਰਜਿਸਟਰਡ ਵਕੀਲਾਂ ‘ਚੋਂ 169 ਨੇ ਆਪਣੀ ਵੋਟ ਦੀ ਵਰਤੋਂ ਕੀਤੀ |ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਨੂੰ 97 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਐਡਵੋਕੇਟ ਸੰਜੀਵ ਅਗਨੀਹੋਤਰੀ ਨੂੰ 71 ਵੋਟਾਂ ਮਿਲੀਆਂ ਤੇ ਹਰਪ੍ਰੀਤ ਕੌਰ ਨੇ 26 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ, ਜਦਕਿ ਇੱਕ ਵੋਟ ਰੱਦ ਹੋਈ | ਉਪ-ਪ੍ਰਧਾਨ ਜਨਰਲ ਵਰਗ ਲਈ ਐਡਵੋਕੇਟ ਗੁਰਦੀਪ ਸੰਗਰ ਨੂੰ 105 ਵੋਟਾਂ ਪਈਆਂ ਜਦਕਿ ਅਸ਼ੀਸ਼ ਕੁਮਾਰ ਨੂੰ 64 ਵੋਟਾਂ ਪਈਆਂ ਤੇ ਸੰਗਰ ਨੇ 41 ਵੋਟਾਂ ਨਾਲ ਜਿੱਤ ਦਰਜ ਕੀਤੀ | ਮਹਿਲਾ ਰਿਜ਼ਰਵ ਉਪ-ਪ੍ਰਧਾਨ ਦੇ ਅਹੁਦੇ ‘ਤੇ ਐਡਵੋਕੇਟ ਪ੍ਰੀਤ ਮੱਟੂ ਨੂੰ 87 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਧਨਪ੍ਰੀਤ ਕੌਰ ਨੂੰ 82 ਵੋਟਾਂ ਪਈਆਂ ਤੇ ਮੱਟੂ ਨੇ 5 ਵੋਟਾਂ ਨਾਲ ਜਿੱਤ ਹਾਸਲ ਕੀਤੀ | ਜਨਰਲ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਰੀਨਾ ਰਾਣੀ ਬਰਾੜ ਨੂੰ 89 ਵੋਟਾਂ ਤੇ ਐਡਵੋਕੇਟ ਪ੍ਰਭਜੋਤ ਸਿੰਘ ਨੂੰ 80 ਵੋਟਾਂ ਪਈਆਂ ਤੇ ਰੀਨਾ ਰਾਣੀ ਨੇ 9 ਵੋਟਾਂ ਨਾਲ ਜਿੱਤ ਹਾਸਲ ਕੀਤੀ | ਕੈਸ਼ੀਅਰ ਦੇ ਅਹੁਦੇ ‘ਤੇ ਐਡਵੋਕੇਟ ਸੰਨੀ ਦੇਵ ਨੂੰ 103 ਵੋਟਾਂ ਪਈਆਂ ਜਦਕਿ ਨਿਤਿਸ਼ ਭਾਰਦਵਾਜ ਨੂੰ 66 ਵੋਟਾਂ ਪਈਆਂ ਤੇ ਸੰਨੀ ਦੇਵ ਨੇ 37 ਵੋਟਾਂ ਨਾਲ ਜਿੱਤ ਹਾਸਲ ਕੀਤੀ | ਜੁਆਇੰਟ ਸਕੱਤਰ ਵਜੋਂ ਰੇਨੰੂ ਕੁਮਾਰੀ ਨੂੰ 85 ਵੋਟਾਂ ਪਈਆਂ ਜਦਕਿ ਐਡਵੋਕੇਟ ਨਵਨੀਤ ਕੌਰ ਨੂੰ 84 ਵੋਟਾਂ ਪਈਆਂ ਤੇ ਰੇਨੂੰ ਰਾਣੀ ਨੇ 1 ਵੋਟ ਨਾਲ ਜਿੱਤ ਹਾਸਲ ਕੀਤੀ | ਵਕੀਲਾਂ ਨੇ ਭੰਗੜੇ ਪਾ ਕੇ ਕੀਤਾ ਖ਼ੁਸ਼ੀ ਦਾ ਇਜ਼ਹਾਰ : ਜਿੱਤ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਪ੍ਰੀਤ ਕੌਰ ਡਡਵਾਲ ਨੇ ਆਪਣੇ ਸਾਥੀਆਂ ਸਮੇਤ ਢੋਲ ਵਜਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਉਨ੍ਹਾਂ ਕਿਹਾ ਕਿ ਪਹਿਲੀ ਤਰਜੀਹ ਫਗਵਾੜਾ ਕਚਹਿਰੀ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਕਰਨਾ ਤੇ ਵਕੀਲਾਂ ਦੀਆਂ ਸਹੂਲਤਾਂ ਨੂੰ ਬਿਹਤਰ ਬਣਾਉਣਾ ਹੋਵੇਗੀ | ਉਨ੍ਹਾਂ ਕਿਹਾ ਕਿ ਬਾਰ ਤੇ ਬੈਂਚ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੇ ਨਾਲ ਵਕੀਲਾਂ ਲਈ ਲਾਇਬ੍ਰੇਰੀ, ਬੈਠਣ ਦੀ ਸੁਵਿਧਾ, ਪੀਣ ਵਾਲਾ ਪਾਣੀ ਤੇ ਮਹਿਲਾ ਵਕੀਲਾਂ ਲਈ ਵੱਖਰੇ ਪਖਾਨਿਆਂ ਦੀ ਵਿਵਸਥਾ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਐਨ.ਪੀ.ਐਸ. ਤੇ ਯੂ.ਪੀ.ਐਸ. ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਅਗਲੀ ਖ਼ਬਰ ਅਫ਼ੀਮ ਸਮੇਤ ਇਕ ਗਿ੍ਫ਼ਤਾਰ
Ad Position 24