14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵਿਸ਼ਾਲ ਸ਼ੋਭਾ ਯਾਤਰਾ ਨਾਲ ਭੁਲੱਥ ਵਿਖੇ ਗਣੇਸ਼ ਪੂਜਾ ਉਤਸਵ ਦੀ ਸ਼ੁਰੂਆਤ

ਭੁਲੱਥ, 14 ਸਤੰਬਰ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਭੁਲੱਥ ਵਿਖੇ ਜੈ ਮਾਤਾ ਚਿੰਤਪੁਰਨੀ ਕਲੱਬ ਵਲੋਂ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਏ ਜਾ ਰਹੇ ਗਣੇਸ਼ ਪੂਜਾ ਮਹਾਂਉਤਸਵ ਦੀ ਸ਼ੁਰੂਆਤ ਅੱਜ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਨਾਲ ਕੀਤੀ ਗਈ | ਸ਼ੋਭਾ ਯਾਤਰਾ ’ ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਗਣਪਤੀ ਬੱਪਾ ਦੇ ਜੈਕਾਰੇ ਲਗਾਏ ਅਤੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ | ਗਣੇਸ਼ ਜੀ ਦੀ ਮੂਰਤੀ ਨੂੰ ਸੁੰਦਰ ਢੰਗ ਨਾਲ ਸਜਾਈ ਗਈ ਗੱਡੀ ਵਿਚ ਸਥਾਪਿਤ ਕਰਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਪ੍ਰਮੁੱਖ ਸਥਾਨਾਂ ਤੋਂ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਦੇ ਯੁਵਰਾਜ, ਭੁਪਿੰਦਰ ਸਿੰਘ, ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਰਸ਼ਪਾਲ ਸ਼ਰਮਾ ਪ੍ਰਧਾਨ ਨਗਰ ਪੰਚਾਇਤ ਭੁਲੱਥ ਅਤੇ ਹਲਕਾ ਸੰਗਠਨ ਇੰਚਾਰਜ ਅਤੇ ਹੋਰ ਵੱਖ ਵੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਸ਼ੋਭਾ ਯਾਤਰਾ ਦਾ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਅਤੇ ਦੁਕਾਨਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਪ੍ਰਸਾਦ ਵੀ ਵੰਡਿਆ ਗਿਆ | ਸ਼ੋਭਾ ਯਾਤਰਾ ਉਪਰੰਤ ਗਣੇਸ਼ ਦੀ ਦੀ ਮੂਰਤ ਦੀ ਸਥਾਪਨਾ ਕੀਤੀ ਗਈ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਗਣੇਸ਼ ਮਹਾਂਉਤਸਵ 14 ਸਤੰਬਰ ਤੋਂ 20 ਸਤੰਬਰ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਉਤਸਵ ਦੌਰਾਨ ਰੋਜ਼ਾਨਾ ਸਵੇਰੇ ਅਤੇ ਸ਼ਾਮ ਗਣੇਸ਼ ਜੀ ਦੀ ਵਿਧੀਵਤ ਆਰਤੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸੱਤੋਂ ਦਿਨ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਹਰ ਰੋਜ਼ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ, ਜਿਸ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਭਗਤੀ ਰਸ ਦਾ ਆਨੰਦ ਮਾਣਨਗੇ | ਪ੍ਰਬੰਧਕਾਂ ਵੱਲੋਂ ਉਤਸਵ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗਣੇਸ਼ ਮਹਾਂਉਤਸਵ ਦੀ ਸਮਾਪਤੀ ਮੌਕੇ 20 ਸਤੰਬਰ ਨੂੰ ਗਣੇਸ਼ ਜੀ ਦੀ ਮੂਰਤੀ ਦਾ ਬਿਆਸ ਦਰਿਆ ਵਿਖੇ ਵਿਸਰਜਨ ਕੀਤਾ ਜਾਵੇਗਾ | ਇਸ ਮੌਕੇ ਵੀ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ | ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਗਣੇਸ਼ ਮਹਾਂਉਤਸਵ ਵਿਚ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਗਣੇਸ਼ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਤੇ ਸੁਖਵੰਤ ਸਿੰਘ ਤੱਖਰ, ਇੰਸਪੈਕਟਰ ਜਨਕ ਰਾਜ, ਪਰਮਜੀਤ ਗੋਗਨਾ, ਜਤਿੰਦਰ ਕੁਮਾਰ ਟਿੰਕੂ, ਰਾਜੂ ਯਾਦਵ, ਮਿਸਤਰੀ ਸੰਤੋਖ ਸਿੰਘ, ਗੁਰਦੀਪ ਬੱਬਰ, ਰਜਿੰਦਰ ਕੁਮਾਰ, ਹੁਸਨ ਲਾਲ, ਕਮਲਜੀਤ ਸੇਠੀ, ਸ਼ੈਲੀ ਸੇਠੀ, ਪੰਡਿਤ ਨਾਲ ਸ਼ਰਮਾ, ਰਾਮ ਤੀਰਥ, ਅਸ਼ਵਨੀ ਕੁਮਾਰ, ਮਨਜੀਤ ਸਿੰਘ ਭੂਈ, ਵਿਜੇ ਰਤਨ, ਦੀਪਕ ਭੋਲਾ, ਹੁਸਨ ਲਾਲ ਅਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ ।

Ad Position 21
repet_subhas-goyals [Copy P29]
ਗਣੇਸ਼ ਪੂਜਾ ਉਤਸਵ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਯੁਵਰਾਜ ਭੁਪਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ | ਤਸਵੀਰਾਂ: ਮਨਜੀਤ ਸਟੂਡੀਓ 15-09-2026

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਈ ਲੜਾਈ ’ਚ ਇਕ ਔਰਤ ਸਮੇਤ 2 ਜ਼ਖ਼ਮੀ ਅਗਲੀ ਖ਼ਬਰ ਦਲਿਤਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ ਕਾਂਗਰਸ : ਧਾਲੀਵਾਲ
Ad Position 24