14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਨੰਗਲ ਕਾਲੋਨੀ ’ਚ ਘਰ ’ਤੇ ਹਥਿਆਰਬੰਦ ਹਮਲਾਵਰਾਂ ਵਲੋਂ ਫਾਇਰਿੰਗ, ਪੁਲਿਸ ਵਲੋਂ ਚਾਰ ਰੌਂਦ ਬਰਾਮਦ

ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਨੰਗਲ ਕਾਲੋਨੀ ’ਚ ਬੀਤੀ ਰਾਤ ਤਿੰਨ ਮੋਟਰਸਾਈਕਲਾਂ ’ਤੇ ਆਏ ਅੱਧੀ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਵਲੋਂ ਇੱਕ ਘਰ ’ਤੇ ਹਮਲਾ ਕਰਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪਰ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ | ਜਾਣਕਾਰੀ ਦਿੰਦਿਆਂ ਪਿ੍ੰਸ ਨੇ ਦੱਸਿਆ ਕਿ ਉਹ ਬਾਰ ਟੈਂਡਰ ਦਾ ਕੰਮ ਕਰਦਾ ਹੈ ਤੇ ਐਤਵਾਰ ਦੀ ਰਾਤ ਨੂੰ ਉਹ ਤੇ ਉਸ ਦਾ ਭਰਾ ਪਿ੍ਆਂਸ਼ੂ ਘਰ ’ਚ ਸੁੱਤੇ ਹੋਏ ਸਨ ਤਾਂ ਕਰੀਬ ਡੇਢ ਵਜੇ ਹਮਲਾਵਰ ਉਸ ਦੇ ਘਰ ਪਹੁੰਚੇ ਤੇ ਗਾਲ੍ਹਾਂ ਕੱਢਦਿਆਂ ਮੁੱਖ ਗੇਟ ਤੋੜਨ ਦੀ ਕੋਸ਼ਿਸ਼ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵੱਲ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਬੰਧੀ ਜਾਇਜ਼ਾ ਲਿਆ | ਜਾਂਚ ਦੌਰਾਨ ਪੁਲਿਸ ਨੂੰ ਘਰ ਦੇ ਬਾਹਰੋਂ ਚਾਰ ਖਾਲੀ ਕਾਰਤੂਸ ਤੇ ਇੱਕ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਗੱਲ ਸਾਹਮਣੇ ਆਈ ਹੈ | ਪੁਲਿਸ ਵਲੋਂ ਮੌਕੇ ਤੋਂ ਇਕੱਠੇ ਕੀਤੇ ਗਏ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ | ਡੀ. ਐਸ.

Ad Position 21
repet_subhas-goyals [Copy P29]
ਘਟਨਾ ਸੰਬੰਧੀ ਜਾਣਕਾਰੀ ਦਿੰਦਾ ਹੋਇਆ ਪੀੜਤ ਨਾਲ ਹੋਰ| 15-09-2026
ਫਗਵਾੜਾ, 14 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਨੰਗਲ ਕਾਲੋਨੀ ’ਚ ਬੀਤੀ ਰਾਤ ਤਿੰਨ ਮੋਟਰਸਾਈਕਲਾਂ ’ਤੇ ਆਏ ਅੱਧੀ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਵਲੋਂ ਇੱਕ ਘਰ ’ਤੇ ਹਮਲਾ ਕਰਕੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਪਰ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ | ਜਾਣਕਾਰੀ ਦਿੰਦਿਆਂ ਪਿ੍ੰਸ ਨੇ ਦੱਸਿਆ ਕਿ ਉਹ ਬਾਰ ਟੈਂਡਰ ਦਾ ਕੰਮ ਕਰਦਾ ਹੈ ਤੇ ਐਤਵਾਰ ਦੀ ਰਾਤ ਨੂੰ ਉਹ ਤੇ ਉਸ ਦਾ ਭਰਾ ਪਿ੍ਆਂਸ਼ੂ ਘਰ ’ਚ ਸੁੱਤੇ ਹੋਏ ਸਨ ਤਾਂ ਕਰੀਬ ਡੇਢ ਵਜੇ ਹਮਲਾਵਰ ਉਸ ਦੇ ਘਰ ਪਹੁੰਚੇ ਤੇ ਗਾਲ੍ਹਾਂ ਕੱਢਦਿਆਂ ਮੁੱਖ ਗੇਟ ਤੋੜਨ ਦੀ ਕੋਸ਼ਿਸ਼ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਘਰ ਵੱਲ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ | ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਬੰਧੀ ਜਾਇਜ਼ਾ ਲਿਆ | ਜਾਂਚ ਦੌਰਾਨ ਪੁਲਿਸ ਨੂੰ ਘਰ ਦੇ ਬਾਹਰੋਂ ਚਾਰ ਖਾਲੀ ਕਾਰਤੂਸ ਤੇ ਇੱਕ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਗੱਲ ਸਾਹਮਣੇ ਆਈ ਹੈ | ਪੁਲਿਸ ਵਲੋਂ ਮੌਕੇ ਤੋਂ ਇਕੱਠੇ ਕੀਤੇ ਗਏ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ | ਡੀ.ਐਸ.ਪੀ. ਪਲਵਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਪੀੜਤ ਨੇ ਦੱਸਿਆ ਕਿ ਹਮਲੇ ਤੋਂ ਪਹਿਲਾਂ ਹਮਲਾਵਰ ਤਿੰਨ ਗੱਡੀਆਂ ’ਚ ਰੈੱਕੀ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਬਾਅਦ ਉਨ੍ਹਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ਦਿੱਤਾ | ਉਸ ਨੇ ਦੱਸਿਆ ਕਿ ਇਹ ਵਾਰਦਾਤ ਪਿ੍ਯਾਂਸ਼ੂ ਸ਼ਰਮਾ ਤੇ ਉਸ ਦੇ ਸਾਥੀਆਂ ਵਲੋਂ ਕੀਤੀ ਗਈ ਹੈ ਤੇ ਕਰੀਬ ਇੱਕ ਮਹੀਨਾ ਪਹਿਲਾ ਉਕਤ ਵਿਅਕਤੀਆਂ ਨੇ ਰਤਨਪੁਰਾ ਵਿਖੇ ਉਨ੍ਹਾਂ ਦੇ ਇੱਕ ਜਾਣਕਾਰ ਨੌਜਵਾਨ ਨੂੰ ਘੇਰ ਲਿਆ ਸੀ ਤੇ ਉਸ ਦੇ ਹੱਥ ’ਚੋਂ ਕੜੇ ਖੋਹ ਲਏ ਸਨ ਜਿਸ ਤੋਂ ਬਾਅਦ ਪਿ੍ਆਂਸ਼ੂ ਉਸ ਦੇ ਭਰਾ ਨੂੰ ਕਈ ਵਾਰ ਫ਼ੋਨ ‘ਤੇ ਧਮਕੀਆਂ ਦੇ ਰਿਹਾ ਸੀ ਉਹ ਇਸ ਮਾਮਲੇ ’ਚ ਨਾ ਆਵੇ ਜਿਸ ਦੇ ਚੱਲਦਿਆਂ ਉਸ ਨੇ ਇਹ ਹਮਲਾ ਕੀਤਾ ਹੈ | ਪੁਲਿਸ ਨੇ ਪਿ੍ਯਾਂਸ਼ੂ ਦੀ ਸ਼ਿਕਾਇਤ ’ਤੇ ਧਾਰਾ 109, 351(2), 324(4), 191(3), 190, 25-27 ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ | ਨਾਮਜ਼ਦ ਵਿਅਕਤੀਆਂ ’ਚ ਪਿਯੂਸ਼ ਸ਼ਰਮਾ ਪੁੱਤਰ ਮੁਕੇਸ਼ ਕੁਮਾਰ ਵਾਸੀ ਟਿੱਬੀ, ਤਰਨ ਉਰਫ਼ ਤੰਨਾ ਵਾਸੀ ਚਾਚੋਕੀ, ਗੁਗਲੀ ਸੰਧੂ ਮੁਹੱਲਾ ਟਿੱਬੀ, ਸ਼ੰਮੀ ਖਾਨ ਵਾਸੀ ਕੁਲਥਮ, ਮਾਨਵ ਹੰਸ ਵਾਲੀ ਹਰਗੋਬਿੰਦ, ਜਸ਼ਨ ਪੁੱਤਰ ਪੰਮੀ ਬਾਈ ਵਾਸੀ ਉਕਾਰ ਨਗਰ ਤੇ ਸਿਮਰ ਵਾਸੀ ਰਤਨਪੁਰਾ ਫਗਵਾੜਾ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਡੇਟਨ ’ਚ 9/11 ਦੇ ਸ਼ਹੀਦਾਂ ਨੂੰ ਸਿੱਖ ਭਾਈਚਾਰੇ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਆਪਸੀ ਰੰਜਿਸ਼ ਦਾ ਮਾਮਲਾ ਹੈ, ਪੁਲਿਸ ਵਲੋਂ ਕਿਸੇ ਨੂੰ ਬਖ਼ਸ਼ਿਆ
Ad Position 24