16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦਾਣਾ ਮੰਡੀ ਢਿਲਵਾਂ ’ਚ ਅਗੇਤੇ ਝੋਨੇ ਦੀ ਫ਼ਸਲ ਦੀ ਤੇਜ਼ੀ ਨਾਲ ਹੋ ਰਹੀ ਆਮਦ ਕਿਸਾਨਾਂ ਨੇ ਸਰਕਾਰੀ ਖ੍ਰੀਦ ਜਲਦ ਸ਼ੁਰੂ ਕਰਨ ਦੀ ਕੀਤੀ ਮੰਗ

ਢਿਲਵਾਂ, 14 ਸਤੰਬਰ (ਪ੍ਰਵੀਨ ਕੁਮਾਰ)-ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀ ਮੁੱਖ ਦਾਣਾ ਮੰਡੀ ਢਿਲਵਾਂ ਵਿਖੇ ਅਗੇਤੇ ਝੋਨੇ ਦੀ ਫ਼ਸਲ ਦੀ ਆਮਦ ਵਿਚ ਭਾਰੀ ਤੇਜ਼ੀ ਆਈ ਹੈ ਜਿਸ ਨਾਲ ਮੰਡੀ ਅਗੇਤੇ ਝੋਨੇ ਦੀ ਫ਼ਸਲ ਨਾਲ ਭਰੀ ਪਈ ਹੈ |ਦੱਸਣਯੋਗ ਹੈ ਕਿ ਸੂਬਾ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਪਰ ਅਗੇਤੇ ਝੋਨੇ ਦੀ ਭਾਰੀ ਆਮਦ ਨਾਲ ਇੱਕ ਤਰ੍ਹਾਂ ਨਾਲ ਝੋਨੇ ਦਾ ਸੀਜ਼ਨ ਅਗਾਊਂ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ| ਇਸ ਸਬੰਧੀ ਅੱਜ ਮਾਰਕੀਟ ਕਮੇਟੀ ਢਿਲਵਾਂ ਅਧੀਨ ਆਉਂਦੀ ਦਾਣਾ ਮੰਡੀ ਢਿਲਵਾਂ ਵਿਚ ਦੇਖਿਆ ਗਿਆ ਤਾਂ ਮੰਡੀ ਦੇ ਸਾਰੇ ਫੜ੍ਹ ਭਰੇ ਸਨ ਤੇ ਅਜਿਹੇ ਵਿਚ ਕਿਸਾਨਾਂ ਨੇ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਝੋਨੇ ਦੀ ਸਰਕਾਰੀ ਖ਼ਰੀਦ ਜਲਦ ਸ਼ੁਰੂ ਕਰਵਾਈ ਜਾਵੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਦਾਣਾ ਮੰਡੀ ਢਿਲਵਾਂ ਵਿਖੇ ਇਸ ਵਾਰ ਜਿਨ੍ਹਾਂ ਅਗੇਤਾ ਝੋਨਾ ਪਹੁੰਚਿਆ ਹੈ ਇਸ ਤੋਂ ਪਹਿਲਾ ਕਦੀ ਵੀ ਅਗੇਤੇ ਝੋਨੇ ਦੀ ਆਮਦ ਇੱਥੇ ਨਹੀਂ ਹੋਈ |

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ’ਚ ਲਗਾਈ ‘ਹੇਅਰ ਸਟਾਈਲਿੰਗ ਤੇ ਹੇਅਰਕਟਸ’ ਵਿਸ਼ੇ ਸੰਬੰਧੀ ਵਰਕਸ਼ਾਪ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਪੋਸਟਰ ਮੇਕਿੰਗ ਮੁਕਾਬਲੇ
Ad Position 24