ਆਈ.ਕੇ.ਜੀ.ਪੀ.ਟੀ.ਯੂ. ’ਚ ਕਰਵਾਇਆ ‘ਨਵੀਨਤਾ ਦੀ ਰੱਖਿਆ, ਭਵਿੱਖ ਨੂੰ ਸਸ਼ਕਤ ਬਣਾਉਣ’ ਵਿਸ਼ੇ ਸੰਬੰਧੀ ਲੈਕਚਰ
ਕਪੂਰਥਲਾ, 16 ਸਤੰਬਰ (ਵਿ. ਪ੍ਰ.)
ਕਪੂਰਥਲਾ, 16 ਸਤੰਬਰ (ਵਿ.ਪ੍ਰ.)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੋਜੀ ਵਿਭਾਗ ਵਲੋਂ ਨਵੀਨਤਾ ਦੀ ਰੱਖਿਆ, ਭਵਿੱਖ ਨੂੰ ਸ਼ਸ਼ਕਤ ਬਣਾਉਣਾ ਵਿਸ਼ੇ ’ਤੇ ਇਕ ਵਰਚੂਅਲ ਲੈਕਚਰ ਕਰਵਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਬੌਧਿਕ ਸੰਪਦਾ ਅਧਿਕਾਰਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਅਰਵਿੰਦ ਕੁਮਾਰ ਬਾਂਸਲ ਦੀ ਦੇਖ ਰੇਖ ਹੇਠ ਤੇ ਰਜਿਸਟਰਾਰ ਡਾ. ਨਵਦੀਪਕ ਸੰਧੂ ਤੇ ਡੀਨ ਅਕਾਦਮਿਕ ਪ੍ਰੋ. ਡਾ. ਨੀਲ ਕੰਠ ਗਰੋਵਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਹਾਇਕ ਪ੍ਰੋਫੈਸਰ ਤੇ ਵਿਸ਼ਾ ਮਾਹਿਰ ਡਾ. ਜਸਪ੍ਰੀਤ ਕੌਰ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਿਲ ਹੋਏ | ਉਨ੍ਹਾਂ ਪੇਟੈਂਟ, ਕਾਪੀ ਰਾਈਟ, ਟਰੇਡ ਮਾਰਕ ਅਤੇ ਭੂਗੋਲਿਕ ਸੰਕੇਤਾਂ ’ਤੇ ਚਰਚਾ ਕਰਦੇ ਹੋਏ ਖੋਜ ਨਵੀਨਤਾ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਅਰਥ ਪੂਰਨ ਐਪਲੀਕੇਸ਼ਨਾਂ ਵਿਚ ਬਦਲਣ ਦੇ ਮਹੱਤਵ ’ਤੇ ਜ਼ੋਰ ਦਿੱਤਾ | ਯੂਨੀਵਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੋਜੀ ਵਿਭਾਗ ਦੀ ਮੁੱਖ ਸੰਚਾਲਕ ਡਾ. ਗ਼ਜ਼ਲ ਸ਼ਰਮਾ ਨੇ ਕਿਹਾ ਕਿ ਗੁਣਵੱਤਾ ਵਾਲੀ ਖੋਜ, ਨਵੀਨਤਾ ਤੇ ਉਦਮਤਾ ਲਈ ਆਈ.ਪੀ.ਆਰ. ਬੇਹੱਦ ਜ਼ਰੂਰੀ ਹੈ | ਇਸ ਮੌਕੇ.ਐਸ.ਸੀ., ਬੀ.ਐਸ.ਸੀ. ਐਫ.ਟੀ., ਬੀ.ਵਾਕ ਐਫ.ਟੀ., ਐਮ.ਐਸ.ਸੀ.ਐਫ.ਟੀ ਦੇ ਵਿਦਿਆਰਥੀਆਂ ਨੇ ਪੇਟੇਂਟ ਯੋਗਤਾ, ਮਾਲਕੀ, ਕਾਪੀ ਰਾਈਟ ਤੇ ਖੋਜ ਆਧਾਰਿਤ ਉਤਪਾਦਾਂ ‘ਤੇ ਪ੍ਰਤੀਕਿਰਿਆਵਾਂ ਦੀ ਸੁਰੱਖਿਆ ਵਰਗੇ ਵਿਸ਼ਿਆਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ |