18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੈਸ ਸਿਲੰਡਰਾਂ ਦੀ ਜਮ੍ਹਾਂਖੋਰੀ ਕਰਨ ਵਾਲੇ ਵਿਰੁੱਧ ਕੇਸ ਦਰਜ, 112 ਸਿਲੰਡਰ ਬਰਾਮਦ

ਕਪੂਰਥਲਾ, 17 ਸਤੰਬਰ (ਸਡਾਨਾ)-ਵੱਖ-ਵੱਖ ਗੈਸ ਕੰਪਨੀਆਂ ਦੇ ਸਿਲੰਡਰ ਜਮ੍ਹਾਂ ਕਰਕੇ ਉਨ੍ਹਾਂ ਨੂੰ ਬਾਜ਼ਾਰ ’ਚ ਮਹਿੰਗੇ ਭਾਅ ’ਤੇ ਵੇਚਣ ਦੇ ਮਾਮਲੇ ਸੰਬੰਧੀ ਮਿਲੀ ਸੂਚਨਾ ’ਤੇ ਕਾਰਵਾਈ ਕਰਦਿਆਂ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਵਿਰੁੱਧ ਕੇਸ ਦਰਜ ਕਰਨ ਉਪਰੰਤ ਛਾਪੇਮਾਰੀ ਦੌਰਾਨ ਇਕ ਦੁਕਾਨ ਵਿਚੋਂ ਵੱਖ-ਵੱਖ ਕੰਪਨੀਆਂ ਦੇ 112 ਗੈਸ ਸਿਲੰਡਰ ਬਰਾਮਦ ਕੀਤੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਅੰਜੂ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਮੁਹੱਲਾ ਸੀਨਪੁਰਾ ਨੇੜੇ ਇਕ ਹਾਰਡਵੇਅਰ ਅਤੇ ਸ਼ਟਰਿੰਗ ਦੀ ਦੁਕਾਨ ਵਾਲੇ ਵਲੋਂ ਇਕ ਕਿਰਾਏ ਦੀ ਦੁਕਾਨ ਲੈ ਕੇ ਵੱਖ-ਵੱਖ ਕੰਪਨੀਆਂ ਦੇ ਗੈਸ ਸਿੰਲਡਰ ਜਮ੍ਹਾ ਕੀਤੇ ਹਨ, ਜੋ ਕਿ ਉਹ ਮਹਿੰਗੇ ਭਾਅ ‘ਤੇ ਬਾਜ਼ਾਰ ਵਿਚ ਵੇਚਦਾ ਹੈ | ਪੁਲਿਸ ਨੇ ਮੁਖ਼ਬਰ ਵਲੋਂ ਦਿੱਤੀ ਜਾਣਕਾਰੀ ‘ਤੇ ਰਵੀ ਹਾਰਡਵੇਅਰ ਐਂਡ ਸ਼ਟਰਿੰਗ ਸਟੋਰ ਸੀਨਪੁਰਾ ਚੌਂਕ ਵਿਰੁੱਧ ਕੇਸ ਦਰਜ ਕਰਕੇ ਦੱਸੀ ਜਗ੍ਹਾ ‘ਤੇ ਛਾਪੇਮਾਰੀ ਕੀਤੀ, ਜਿੱਥੇ ਕਿਰਾਏ ਦੇ ਗੋਦਾਮ ਵਿਚ ਵੱਖ-ਵੱਖ ਕੰਪਨੀਆਂ ਦੇ 112 ਸਿਲੰਡਰ ਬਰਾਮਦ ਹੋਏ ਤੇ ਇਸ ਮਾਮਲੇ ਸਬੰਧੀ ਸਿਟੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ |

Ad Position 21
No active advertisement
ਅਜੀਤ ਡੈਸਕ 18-09-2026

Ad Position 22
No active advertisement
ਪਿਛਲੀ ਖ਼ਬਰ ਡਾ: ਅੰਬੇਡਕਰ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਰੇਲ ਕੋਚ ਫ਼ੈਕਟਰੀ ’ਚ ਸਵੱਛਤਾ ਹੀ ਸੇਵਾ ਪੰਦ੍ਹਰਵਾੜੇ ਦੀ ਸ਼ੁਰੂਆਤ
Ad Position 24