19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੇ ਕਮਿਸ਼ਨ ਦੇ ਬਕਾਏ, ਮਿਡ-ਡੇ-ਮੀਲ ਦੀ ਰਾਸ਼ੀ ਤੇ ਹੋਰ ਮੰਗਾਂ ਸੰਬੰਧੀ ਜੀ.ਟੀ.ਯੂ. ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਵਿਸ਼ੇਸ਼ ਮੀਟਿੰਗ

ਸੁਲਤਾਨਪੁਰ ਲੋਧੀ, 18 ਸਤੰਬਰ (ਪ. ਪ.

Ad Position 21
No active advertisement
ਅਜੀਤ ਡੈਸਕ 19-09-2026
ਸੁਲਤਾਨਪੁਰ ਲੋਧੀ, 18 ਸਤੰਬਰ (ਪ.ਪ. ਰਾਹੀਂ)-ਪੇ ਕਮਿਸ਼ਨ ਅਤੇ ਮਿਡ ਡੇ ਮੀਲ ਦੇ ਬਕਾਇਆਂ ਨੂੰ ਜਾਰੀ ਕਰਵਾਉਣ ਲਈ ਗੌਰਮਿੰਟ ਟੀਚਰ ਯੂਨੀਅਨ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਨਾਲ਼ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਬੱਧਨ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਪ੍ਰਦੀਪ ਸਿੰਘ ਘੁਮਾਣ, ਕੰਵਰਦੀਪ ਸਿੰਘ, ਨਰੇਸ਼ ਕੋਹਲੀ, ਰਾਮ ਸਿੰਘ, ਰਾਜ਼ ਕੁਮਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਦੇ ਧਿਆਨ ਵਿਚ ਲਿਆਂਦਾ ਕੇ ਪੇ ਕਮਿਸ਼ਨ ਦੇ ਬਕਾਏ ਜ਼ਿਲੇ੍ਹ ਅੰਦਰ ਜਿਉਂ ਦੀ ਤਿਉਂ ਹੀ ਖੜੇ ਹਨ ਜਦ ਕਿ ਬਾਕੀ ਜ਼ਿਲਿ੍ਹਆਂ ਵਿਚ ਪੇ ਕਮਿਸ਼ਨ ਦੇ ਬਕਾਏ ਦੇਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ | ਆਗੂਆਂ ਨੇ ਕਿਹਾ ਕਿ ਬਲਾਕ ਸਿੱਖਿਆ ਅਫ਼ਸਰਾਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਅਜੇ ਤੱਕ ਬਕਾਇਆਂ ਦੇ ਬਿੱਲ ਨਹੀਂ ਬਣਾਏ ਜਾ ਸਕੇ | ਇਸੇ ਤਰ੍ਹਾਂ ਸਕੂਲਾਂ ਵਿਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੇ ਪੈਸੇ ਵੀ ਨਹੀਂ ਆ ਰਹੇ, ਜਿਸ ਕਾਰਨ ਅਧਿਆਪਕਾਂ ਨੂੰ ਆਪਣੇ ਪੈਸੇ ਖ਼ਰਚਣੇ ਪੈ ਰਹੇ ਹਨ |ਇਸ ਤੋਂ ਇਲਾਵਾ ਆਗੂਆਂ ਵੱਲੋਂ ਬੇਲੋੜੀਆਂ ਡਿਊਟੀਆਂ,ਕੁੱਕ ਵਰਕਰਾਂ ਅਤੇ ਸਫ਼ਾਈ ਸੇਵਕਾਂ ਦੀਆਂ ਤਨਖ਼ਾਹਾਂ,ਵਿਭਾਗੀ ਤਰੱਕੀਆਂ ਅਤੇ ਬੇਲੋੜੀਆਂ ਡਾਕਾਂ ਸੰਬੰਧੀ ਮੁਸ਼ਕਲਾਂ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਅੱਗੇ ਰੱਖੀਆਂ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਨੇ ਯੂਨੀਅਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਪੇ ਕਮਿਸ਼ਨ ਦੇ ਬਕਾਇਆਂ ਸੰਬੰਧੀ ਬਲਾਕ ਸਿੱਖਿਆ ਅਫ਼ਸਰਾਂ ਨੂੰ ਤੁਰੰਤ ਇਸ ਸਬੰਧੀ ਹਦਾਇਤਾਂ ਜਾਰੀ ਕਰਨਗੇ |ਇਸੇ ਤਰ੍ਹਾਂ ਮਿਡ ਡੇ ਮੀਲ ਦੀ ਰਾਸ਼ੀ ਵੀ ਸਕੂਲਾਂ ਤੋਂ ਬਿੱਲ ਮੰਗਵਾ ਕੇ ਜਲਦ ਜਾਰੀ ਕਰ ਦਿੱਤੀ ਜਾਵੇਗੀ |ਮਿਡ ਡੇ ਮੀਲ ਦੀ ਰਾਸ਼ੀ ਸਾਰੇ ਬਲਾਕਾਂ ਵਿਚ ਭੇਜ ਦਿੱਤੀ ਗਈ ਹੈ | ਇਸ ਤੋਂ ਇਲਾਵਾ ਕੁੱਕ ਵਰਕਰਾਂ ਅਤੇ ਸਫ਼ਾਈ ਸੇਵਕਾਂ ਦਾ ਮਿਹਨਤਾਨਾ ਵੀ ਜਲਦ ਜਾਰੀ ਕੀਤਾ ਜਾ ਰਿਹਾ ਹੈ | ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਪੇ ਕਮਿਸ਼ਨ ਅਤੇ ਮਿਡ ਡੇ ਮੀਲ ਦੇ ਬਕਾਏ ਜਾਰੀ ਨਾ ਕੀਤੇ ਗਏ ਤਾਂ ਜਥੇਬੰਦੀ ਵੱਲੋਂ ਅਗਲਾ ਐਕਸ਼ਨ ਉਲੀਕਿਆ ਜਾਵੇਗਾ | ਇਸ ਮੌਕੇ ਜਗਜੀਤ ਸਿੰਘ ਰਾਜੂ, ਅਸ਼ਵਨੀ ਕੁਮਾਰ, ਸੁਖਨਿੰਦਰ ਸਿੰਘ, ਅੰਮਿ੍ਤਪਾਲ ਸਿੰਘ ਲੋਹੀਆਂ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਤੇ ਹੋਰ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ 50 ਵਾਰਡਾਂ ’ਚ ਸਟਰੀਟ ਲਾਈਟਾਂ ਦੀ ਮੁਰੰਮਤ ’ਤੇ ਲੋੜੀਂਦੇ ਸਾਮਾਨ ’ਤੇ 1.09 ਕਰੋੜ ਰੁਪਏ ਖ਼ਰਚ ਹੋਣਗੇ-ਅਕਾਸ਼ ਬਾ... ਅਗਲੀ ਖ਼ਬਰ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ’ਚ 1709 ਘਰਾਂ ਦੀ ਜਾਂਚ
Ad Position 24