20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਕਰਵਾਂਗੇ-ਸੁੱਖਾ ਪੱਮਣ

ਹੁਸੈਨਪੁਰ, 20 ਸਤੰਬਰ (ਤਰਲੋਚਨ ਸਿੰਘ ਸੋਢੀ)-ਡਾ. ਅੰਬੇਡਕਰ ਆਰਮੀ ਦੇ ਯੂਥ ਪ੍ਰਧਾਨ ਸੁੱਖਾ ਪੱਮਣ ਦੀ ਅਗਵਾਈ ਹੇਠ ਡਾ.

Ad Position 21
No active advertisement
ਅਜੀਤ ਡੈਸਕ 21-09-2026
ਹੁਸੈਨਪੁਰ, 20 ਸਤੰਬਰ (ਤਰਲੋਚਨ ਸਿੰਘ ਸੋਢੀ)-ਡਾ. ਅੰਬੇਡਕਰ ਆਰਮੀ ਦੇ ਯੂਥ ਪ੍ਰਧਾਨ ਸੁੱਖਾ ਪੱਮਣ ਦੀ ਅਗਵਾਈ ਹੇਠ ਡਾ. ਅੰਬੇਡਕਰ ਆਰਮੀ ਦੀ ਮੀਟਿੰਗ ਹੋਈ, ਜਿਸ ਦੌਰਾਨ ਪ੍ਰਧਾਨ ਸੁੱਖਾ ਪੱਮਣ ਨੇ ਕਿਹਾ ਸਾਡੀ ਸੰਸਥਾ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸੋਚ ’ਤੇ ਪਹਿਰਾ ਦਿੰਦਿਆਂ ਹੋਇਆਂ ਪੜ੍ਹਾਈ ਦੇ ਦਿਨ ਬੇ ਦਿਨ ਵਧਦੇ ਖ਼ਰਚਿਆਂ ਕਾਰਨ ਪੜ੍ਹਨ ਤੋਂ ਵਾਂਝੇ ਰਹਿ ਰਹੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਸਕੂਲ ਪੜ੍ਹਦੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਵਿਚ ਸਹਾਇਤਾ ਕਰਨਾ ਮੁੱਖ ਟੀਚਾ ਹੈ | ਉਨ੍ਹਾਂ ਕਿਹਾ ਕਿ ਕੋਈ ਵਿਦਿਆਰਥੀ ਜੋ ਪੜ੍ਹਨਾ ਤਾਂ ਚਾਹੁੰਦਾ ਹੈ, ਪਰ ਘਰ ਦੀ ਆਰਥਿਕ ਹਾਲਤ ਕਰਕੇ ਪੜ੍ਹਨ ਵਿਚ ਅਸਮਰਥ ਹੈ, ਉਸ ਨੂੰ ਕਿਤਾਬਾਂ, ਕਾਪੀਆਂ, ਪੈੱਨ ਅਤੇ ਸਕੂਲ ਨਾਲ ਸਬੰਧਿਤ ਵਰਦੀ ਵੀ ਮੁਹੱਈਆ ਕਰਵਾਵਾਂਗੇ, ਜਦਕਿ ਲੋੜਵੰਦ ਵਿਦਿਆਰਥੀਆ ਦੀ ਫ਼ੀਸ ਵੀ ਦਿੱਤੀ ਜਾਵੇਗੀ | ਇਸੇ ਦੌਰਾਨ ਡਾ. ਅੰਬੇਡਕਰ ਆਰਮੀ ਦੇ ਆਗੂਆਂ ਵਲੋਂ ਕੁਲਦੀਪ ਸਿੰਘ ਲੱਖੂ ਨੂੰ ਪਿੰਡ ਮਸੀਤਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਤਹਿਸੀਲ ਪ੍ਰਧਾਨ ਸਰਪੰਚ ਦੇਵਾ ਸਿੰਘ ਬੋਹੜ ਵਾਲਾ, ਸੋਨੰੂ ਲਕਸ਼ਮੀ ਕਾਂਤ ਮੁੱਖ ਸਲਾਹਕਾਰ, ਡਾ. ਸੁਖਵਿੰਦਰ ਸਿੰਘ ਚੂਹੜਪੁਰ, ਸੀਨੀਅਰ ਆਗੂ ਅਕਸ਼ੇ ਨਾਹਰ, ਸਿਟੀ ਵਾਈਸ ਪ੍ਰਧਾਨ ਅਮਰਜੀਤ ਸਿੰਘ ਬਾਗੋ, ਸੀਨੀਅਰ ਆਗੂ ਪੰਡਿਤ ਵਿਜੇ ਕੁਮਾਰ, ਸ਼ਨੀ ਕਿਰਪਾ ਵਾਲੇ ਅਤੇ ਹੋਰ ਆਰਮੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਇਨਕਲੇਵ ਵੈਲਫੇਅਰ ਸੁਸਾਇਟੀ ਸੈਦੋ ਭੁਲਾਣਾ ਦੀ ਨਵੀਂ ਕਮੇਟੀ ਦੀ ਚੋਣ ਅਗਲੀ ਖ਼ਬਰ ਪਿੰਡ ਨੰਗਲ ਮੱਝਾਂ ਵਿਖੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਲਾਨਾ ਛਿੰਝ ਮੇਲਾ ਮਿਠੜਾ ਕਾਲਜ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ...
Ad Position 24