ਗੁਰੂ ਰਾਮਦਾਸ ਇਨਕਲੇਵ ਵੈਲਫੇਅਰ ਸੁਸਾਇਟੀ ਸੈਦੋ ਭੁਲਾਣਾ ਦੀ ਨਵੀਂ ਕਮੇਟੀ ਦੀ ਚੋਣ
ਹੁਸੈਨਪੁਰ, 20 ਸਤੰਬਰ (ਤਰਲੋਚਨ ਸਿੰਘ ਸੋਢੀ)-ਗੁਰੂ ਰਾਮਦਾਸ ਇਨਕਲੇਵ ਵੈਲਫੇਅਰ ਸੁਸਾਇਟੀ ਸੈਦੋ ਭੁਲਾਣਾ ਕਪੂਰਥਲਾ ਦੇ ਨਿਵਾਸੀਆਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਸੁਸਾਇਟੀ ਦੀ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਪ੍ਰਧਾਨ ਕਮਲਜੀਤ ਸਿੰਘ, ਉਪ ਪ੍ਰਧਾਨ ਅਮਰਜੀਤ ਸਿੰਘ, ਸੈਕਟਰੀ ਸੁਖਜਿੰਦਰ ਸਿੰਘ, ਉਪ ਸੈਕਟਰੀ ਰਾਜਵਿੰਦਰ ਸਿੰਘ, ਕੈਸ਼ੀਅਰ ਸਤਵਿੰਦਰ ਸਿੰਘ, ਸਹਾਇਕ ਕੈਸ਼ੀਅਰ ਕਮੇਸ਼ਵਰ ਪ੍ਰਸ਼ਾਦ ਅਤੇ ਸਲਾਹਕਾਰ ਲਖਵਿੰਦਰ ਸਿੰਘ ਆਦਿ ਚੁਣੇ ਗਏ | ਇਸ ਦੌਰਾਨ ਚੁਣੀ ਗਈ ਸਮੂਹ ਗੁਰੂ ਰਾਮਦਾਸ ਇਨਕਲੇਵ ਵੈਲਫੇਅਰ ਸੁਸਾਇਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਲੋਨੀ ਵਾਸੀਆਂ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ ਕਲੋਨੀ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ |
ਅਜੀਤ ਡੈਸਕ
21-09-2026