22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਰਕਾਰ ਛੋਟੇ ਕਿਸਾਨਾਂ ਦੇ ਝੋਨੇ ਦੀ ਪਰਾਲੀ ਸੰਭਾਲਣ ਦੀ ਜ਼ਿੰਮੇਵਾਰੀ ਖ਼ੁਦ ਲਵੇ-ਦਿਆਲ ਸਿੰਘ ਦੀਪੇਵਾਲ

ਸੁਲਤਾਨਪੁਰ ਲੋਧੀ, 21 ਸਤੰਬਰ (ਥਿੰਦ)-ਇੱਥੇ ਗੱਲਬਾਤ ਕਰਦਿਅਂ ਦਿਆਲ ਸਿੰਘ ਦੀਪੇਵਾਲ ਨੇ ਦੱਸਿਆ ਕਿ ਪੰਜਾਬ ਵਿਚ 1 ਅਕਤੂਬਰ ਤੋਂ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਮਸਲਾ ਵੀ ਸ਼ੁਰੂ ਹੋ ਜਾਵੇਗਾ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਕਾਰਵਾਈ ਵੀ ਸਰਕਾਰੀ ਮਸ਼ੀਨਰੀ ਵਲੋਂ ਸ਼ੁਰੂ ਕਰ ਦਿੱਤੀ ਜਾਵੇਗੀ | ਜ਼ਮੀਨ ਦੇ ਆਧਾਰ ‘ਤੇ ਮਨਿਸਟਰੀ ਆਫ਼ ਐਗਰੀਕਲਚਰ ਅਤੇ ਫਾਰਮਰ ਵੈੱਲਫੇਅਰ ਵਲੋਂ ਕਿਸਾਨਾਂ ਨੂੰ 5 ਕੈਟਾਗਰੀਆਂ ਵਿਚ ਵੰਡਿਆ ਗਿਆ ਹੈ | 2. 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮਾਰਜਨਲ ਫਾਰਮਰ, 2.

Ad Position 21
No active advertisement
ਅਜੀਤ ਡੈਸਕ 22-09-2026
ਸੁਲਤਾਨਪੁਰ ਲੋਧੀ, 21 ਸਤੰਬਰ (ਥਿੰਦ)-ਇੱਥੇ ਗੱਲਬਾਤ ਕਰਦਿਅਂ ਦਿਆਲ ਸਿੰਘ ਦੀਪੇਵਾਲ ਨੇ ਦੱਸਿਆ ਕਿ ਪੰਜਾਬ ਵਿਚ 1 ਅਕਤੂਬਰ ਤੋਂ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ’ਤੇ ਸ਼ੁਰੂ ਹੋ ਜਾਵੇਗਾ ਤੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦਾ ਮਸਲਾ ਵੀ ਸ਼ੁਰੂ ਹੋ ਜਾਵੇਗਾ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਪ੍ਰਤੀ ਕਾਰਵਾਈ ਵੀ ਸਰਕਾਰੀ ਮਸ਼ੀਨਰੀ ਵਲੋਂ ਸ਼ੁਰੂ ਕਰ ਦਿੱਤੀ ਜਾਵੇਗੀ | ਜ਼ਮੀਨ ਦੇ ਆਧਾਰ ‘ਤੇ ਮਨਿਸਟਰੀ ਆਫ਼ ਐਗਰੀਕਲਚਰ ਅਤੇ ਫਾਰਮਰ ਵੈੱਲਫੇਅਰ ਵਲੋਂ ਕਿਸਾਨਾਂ ਨੂੰ 5 ਕੈਟਾਗਰੀਆਂ ਵਿਚ ਵੰਡਿਆ ਗਿਆ ਹੈ | 2.5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮਾਰਜਨਲ ਫਾਰਮਰ, 2.5 ਤੋਂ 5.0 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਸਮਾਲ ਫਾਰਮਰ ਅਤੇ 5.0 ਤੋਂ 10.0 ਏਕੜ ਤੱਕ ਜ਼ਮੀਨ ਵਾਲੇ ਸੈਮੀ-ਮੀਡੀਅਮ, 10 ਤੋਂ 25 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਮੀਡੀਅਮ ਅਤੇ 25 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਲਾਰਜ ਫਾਰਮਰ ਵਜੋਂ ਕਲਾਸੀਫਾਈ ਕੀਤਾ ਗਿਆ ਹੈ | ਸਰਕਾਰ ਮਾਰਜਨਲ ਅਤੇ ਸਮਾਲ ਫਾਰਮਰਜ਼ ਦੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਖੇਤੀਬਾੜੀ ਅਤੇ ਕੋਆਪਰੇਟਿਵ ਵਿਭਾਗ ਰਾਹੀਂ ਆਪਣੇ ਸਿਰ ਲਵੇ ਅਤੇ ਬਾਕੀ ਕੈਟਾਗਰੀਆਂ ਦੇ ਕਿਸਾਨਾਂ ਨੂੰ 2500/- ਰੁਪਿਆ ਪ੍ਰਤੀ ਏਕੜ ਖਰਚਾ ਦੇਵੇ ਤਾਂ ਜੋ ਕਿਸਾਨ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਦੀ ਸਾਂਭ ਸੰਭਾਲ ਕਰ ਸਕੇ | ਸਰਕਾਰ ਕਿਸਾਨਾਂ ਨਾਲ ਟਕਰਾ ਕਰਨ ਦੀ ਬਜਾਏ ਵੱਧ ਤੋ ਵੱਧ ਸਹਿਯੋਗ ਦੇਵੇ ਤਾਂ ਜੋ ਇਸ ਮਸਲੇ ਦਾ ਪੱਕਾ ਹੱਲ ਨਿਕਲ ਸਕੇ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਨੇ ਲਗਾਏ ਇੱਕ ਦੂਜੇ ’ਤੇ ਦੋਸ਼-ਢਿੱਲਵਾਂ ਪੁਲਿਸ ’ਤੇ ਵੀ ਧੱਕੇਸ਼ਾਹੀ ਕਰਨ ਦੇ ਲੱਗੇ... ਅਗਲੀ ਖ਼ਬਰ ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਖ਼ਿਲਾਫ਼ ਕਾਰਵਾਈ ਕੀਤੀ ਤੇਜ਼
Ad Position 24