ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਨੇ ਲਗਾਏ ਇੱਕ ਦੂਜੇ ’ਤੇ ਦੋਸ਼-ਢਿੱਲਵਾਂ ਪੁਲਿਸ ’ਤੇ ਵੀ ਧੱਕੇਸ਼ਾਹੀ ਕਰਨ ਦੇ ਲੱਗੇ ਦੋਸ਼
ਭੰਡਾਲ ਬੇਟ, 21 ਸਤੰਬਰ (ਜੋਗਿੰਦਰ ਸਿੰਘ ਜਾਤੀਕੇ)-ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਭੰਡਾਲ ਬੇਟ ਵਿਖੇ ਜ਼ਮੀਨ ਦੇ ਇਕ ਟੁੱਕੜੇ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚ ਉਸ ਵਕਤ ਨਵਾਂ ਮੌੜ ਆ ਗਿਆ ਜਦੋਂ ਢਿਲਵਾਂ ਪੁਲਿਸ ਤੇ ਧੱਕੇਸ਼ਾਹੀ ਕਰਨ ਅਤੇ ਇਕ ਪਾਰਟੀ ਦਾ ਪੱਖ ਪੂਰਨ ਦੇ ਦੋਸ਼ ਲੱਗੇ | ਪਿੰਡ ਭੰਡਾਲ ਬੇਟ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਨੇ ਪਿੰਡ ਦੇ ਵਿਅਕਤੀਆਂ ਤੇ ਦੋਸ਼ ਲਾਉਂਦੇ ਹੋਏ ਕਿਹਾ ਕੇ ਇੱਕ ਕੇਸ ਸੇਵਾ ਸਿੰਘ ਵਲੋਂ 2015 ਵਿਚ ਕੇਸ ਕੀਤਾ ਸੀ ਜਿਸ ‘ਤੇ ਸਾਡੇ ਹੱਕ ਵਿਚ ਡਿਗਰੀ ਹੋ ਗਈ ਅਸੀਂ ਜਦੋਂ ਵੀ ਉਹ ਥਾਂ ਵਲਗਣ ਕਰਨ ਲੱਗਦੇ ਹਾਂ ਤਾਂ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਅਤੇ ਪੁਲਿਸ ਵੀ ਉਨ੍ਹਾਂ ਦਾ ਸਾਥ ਦੇ ਰਹੀ ਹੈ | ਕੁਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਦਾ ਆਗੂ ਹੈ ਤੇ ਪੁਲਿਸ ਦਬਾਅ ਹੇਠ ਸਾਡੇ ਖ਼ਿਲਾਫ਼ ਕਾਰਵਾਈ ਕਰ ਰਹੀ ਹੈ | ਸਾਡੀ ਮੰਗ ਹੈ ਕੇ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਸੰਬੰਧੀ ਜਦੋਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਭੰਡਾਲ ਨਾਲ਼ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੇ ਇਹ ਪਲਾਟ ਜੋ ਖ਼ਸਰਾ ਨੰਬਰ 1050 ਹੈ ਸਾਡੇ ਨਾਮ ਤੇ ਹੈ ਅਤੇ ਸਾਡੇ ਕੋਲ਼ ਬਕਾਇਦਾ ਇਸ ਦੀ ਫ਼ਰਦ ਵੀ ਹੈ ਜਦੋਂ ਅਸੀਂ ਇਸ ਸੰਬੰਧੀ ਥਾਣਾ ਢਿਲਵਾਂ ਨੂੰ ਰਿਪੋਰਟ ਦਿੱਤੀ ਤਾਂ ਪੁਲਿਸ ਨੇ ਮੌਕਾ ਦੇਖਿਆ ਅਤੇ ਦੋਵਾਂ ਧਿਰਾਂ ਨੂੰ ਕੋਈ ਵੀ ਕਬਜ਼ਾ ਨਾਂ ਕਰਨ ਨੂੰ ਕਿਹਾ, ਪ੍ਰੰਤੂ ਉਕਤ ਵਲੋਂ ਉਸ ਜਗ੍ਹਾ ਤੇ ਕਬਜ਼ਾ ਕਰਨਾ ਬੰਦ ਨਹੀਂ ਕੀਤਾ ਵਾ ਰ ਵਾਰ ਪੁਲਿਸ ਵਲੋਂ ਰੋਕਣ ਤੇ ਵੀ ਜਦੋਂ ਉਕਤ ਵਿਅਕਤੀਆਂ ਵੱਲੋਂ ਪੁਲਿਸ ਦੀ ਗੱਲ ਨਹੀਂ ਮੰਨੀ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਰਤੀ ਕਿਸਾਨ ਯੂਨੀਅਨ ਦਾ ਕੋਈ ਵੀ ਰੋਲ ਨਹੀਂ ਹੈ | ਉਨ੍ਹਾਂ ਨੇ ਮੰਗ ਕੀਤੀ ਹੈ ਕੇ ਕੋਰਟ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਅਤੇ ਜਿਹੜਾ ਉਹ ਲਾਗੂ ਕੀਤਾ ਜਾਵੇ | ਇਸ ਸੰਬੰਧੀ ਥਾਣਾ ਢਿਲਵਾਂ ਦੇ ਮੁਖੀ ਜਸਦੀਪ ਸਿੰਘ ਨੇ ਕਿਹਾ ਕੇ ਦੋਵਾਂ ਹੀ ਪਾਰਟੀਆਂ ਨੂੰ ਨਿਸ਼ਾਨਦੇਹੀ ਕਰਵਾਉਣ ਅਤੇ ਨਿਸ਼ਾਨਦੇਹੀ ਤੱਕ ਕੋਈ ਵੀ ਕਾਰਵਾਈ ਨਾ ਕਰਨ ਲਈ ਕਿਹਾ ਗਿਆ ਸੀ ਜਦੋਂਕਿ ਦੂਸਰੀ ਧਿਰ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਤਾਂ ਉਕਤ ਵਿਅਕਤੀ ਜਾਲੀਆਂ ਛੱਡ ਕੇ ਦੌੜ ਗਏ ਅਤੇ ਪੁਲਿਸ ਵਲੋਂ ਉਕਤ ਜਾਲੀਆਂ ਚੁੱਕ ਕੇ ਸਾਈਡ ਤੇ ਕਾਰਵਾਈਆਂ ਹਨ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ |
ਭ
ਭੰਡਾਲ ਬੇਟ ਵਿਖੇ ਜ਼ਮੀਨੀ ਵਿਵਾਦ ਮੌਕੇ ਪੁੱਜੀ ਪੁਲਿਸ ਪਾਰਟੀ (ਹਾਸ਼ੀਏ ’ਚ) ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਤੇ ਕੁਲਵਿੰਦਰ ਸਿੰਘ|
22-09-2026