23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭੁਲੱਥ ’ਚ ਬੇਖ਼ੌਫ਼ ਸ਼ਰਾਰਤੀ ਅਨਸਰਾਂ ਨੇ ਰਾਤੋ-ਰਾਤ ਤਿੰਨ ਕਾਰਾਂ ਦੇ ਤੋੜੇ ਸ਼ੀਸ਼ੇ ਸੁਰਿੰਦਰ ਸਿੰਘ ਸੁੰਨੜ ਵਲੋਂ ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਾ ਲਈ ਵਾਟਰ ਕੂਲਰ ਭੇਟ

ਭੁਲੱਥ, 22 ਸਤੰਬਰ (ਮਨਜੀਤ ਸਿੰਘ ਰਤਨ)-ਭੁਲੱਥ ਸ਼ਹਿਰ ’ਚ ਰਾਤ ਸਮੇਂ ਸ਼ਰਾਰਤੀ ਅਨਸਰਾਂ ਦੀ ਸਰਗਰਮੀ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਮੇਨ ਚੌਕ ਤੋਂ ਭੋਗਪੁਰ ਰੋਡ ’ਤੇ ਵੱਖ-ਵੱਖ ਥਾਵਾਂ ’ਤੇ ਖੜ੍ਹੀਆਂ ਤਿੰਨ ਸਵਿਫ਼ਟ ਕਾਰਾਂ ਦੇ ਸ਼ੀਸ਼ੇ ਤੋੜੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਘਟਨਾ ਤੋਂ ਬਾਅਦ ਕਾਰ ਮਾਲਕਾਂ ’ਚ ਰੋਸ ਅਤੇ ਦੁਕਾਨਾਂ ‘ਚ ਡਰ ਦਾ ਮਾਹੌਲ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕਾ ਦਾਨਿਸ਼, ਮੁਨੀਸ਼ ਅਤੇ ਰਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪੋ ਆਪਣੀ ਕਾਰ ਰਾਤ ਨੂੰ ਯੂਕੋ ਬੈਂਕ, ਦੂਜੀ ਇੰਡਸਇੰਡ ਬੈਂਕ ਨੇੜੇ ਅਤੇ ਤੀਜੀ ਰਾਮਗੜ੍ਹੀਆ ਚੱਕੀ (ਰਾਜਪੁਰ) ਨੇੜੇ ਖੜ੍ਹੀ ਕੀਤੀ ਸੀ ਤਿੰਨੋਂ ਆਪਣੇ ਵਾਹਨ ਖੜ੍ਹੇ ਕਰਕੇ ਘਰ ਚਲੇ ਗਏ ਸਨ | ਸਵੇਰੇ ਲੋਕਾਂ ਨੇ ਦੇਖਿਆ ਕਿ ਤਿੰਨ ਕਾਰਾਂ ਦੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਉਨ੍ਹਾਂ ਕਾਰ ਮਾਲਕਾਂ ਨੂੰ ਸੂਚਿਤ ਕੀਤਾ | ਕਿਸੇ ਵੀ ਕਾਰ ਵਿਚੋਂ ਕੁੱਝ ਸਮਾਨ ਚੋਰੀ ਦੀ ਗੱਲ ਸਾਹਮਣੇ ਨਹੀਂ ਆਈ, ਪ੍ਰੰਤੂ ਸ਼ੀਸ਼ੇ ਤੋੜਨ ਦਾ ਕਾਰਨ ਸਮਝੋ ਬਾਹਰ ਹੈ | ਇਸ ਸ਼ਹਿਰ ਦੀ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ | ਕਾਰ ਮਾਲਕਾਂ ਦਾ ਕਹਿਣਾ ਹੈ ਕਿ ਅੱਜ ਸ਼ੀਸ਼ੇ ਤੋੜੇ ਗਏ ਹਨ, ਜੇਕਰ ਅਜਿਹੇ ਅਨਸਰਾਂ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਕੋਈ ਵੱਡੀ ਵਾਰਦਾਤ ਵੀ ਵਾਪਰ ਸਕਦੀ ਹੈ | ਨਗਰ ਵਾਸੀਆਂ ਦਾ ਕਹਿਣਾ ਕਿ ਪੁਲਿਸ ਨੂੰ ਸ਼ਹਿਰ ਵਿਚ ਗਸ਼ਤ ਵਧਾਉਣੀ ਚਾਹੀਦੀ ਹੈ ਅਤੇ ਅਜਿਹੇ ਅਨਸਰਾਂ ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ | ਕਾਰ ਮਾਲਕਾਂ ਨੇ ਭੁਲੱਥ ਪੁਲਿਸ ਨੂੰ ਸ਼ਿਕਾਇਤ ਦੇ ਕੇ ਵਾਰਦਾਤ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਉੱਧਰ, ਥਾਣਾ ਭੁਲੱਥ ਦੇ ਮੁਖੀ ਸਬ-ਇੰਸਪੈਕਟਰ ਹਰਜਿੰਦਰ ਸਿੰਘ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਘਟਨਾਵਾਂ ਦੀ ਤਹਿ ਤੱਕ ਕਦੋਂ ਪਹੁੰਚਦੀ ਹੈ ਅਤੇ ਕਾਰਾਂ ਦੇ ਸ਼ੀਸ਼ੇ ਤੋੜਨ ਵਾਲੇ ਕੌਣ ਹਨ|

Ad Position 21
No active advertisement
ਕਾਂਗਰਸੀਆਂ ਵਲੋਂ ਧਰਨਾ ਲਗਾ ਕੇ ਕੀਤੀ ਕਾਰਵਾਈ ਦੀ ਮੰਗ 23-09-2026

Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ’ਚ ਵਿੱਤ ਮੰਤਰੀ ਚੀਮਾ ਖ਼ਿਲਾਫ਼ ਕੇਸ ਦਰਜ ਹੋਵੇ-ਵਿਧਾਇਕ ਧਾਲੀਵਾਲ ਕਾਂਗਰਸੀਆਂ ਵਲੋਂ... ਅਗਲੀ ਖ਼ਬਰ ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀਜ਼ ਦੇ ਮੈਂਬਰ ਵਲੋਂ ਸਫ਼ਾਈ ਕਰਮਚਾਰੀਆਂ ਦੀਆਂ ਭਲਾਈ ਸਕੀਮਾਂ ਦਾ ਜਾਇਜ਼ਾ
Ad Position 24