ਮਾਰਕੀਟ ਕਮੇਟੀ ਭੁਲੱਥ ਦੇ ਨਵਨਿਯੁਕਤ ਚੇਅਰਮੈਨ ਸਰਬਜੀਤ ਸਿੰਘ ਪੱਪਲ ਦੀ ਤਾਜਪੋਸ਼ੀ ਸਮਾਗਮ 25 ਨੂੰ
ਸੁਲਤਾਨਪੁਰ ਲੋਧੀ, 22 ਸਤੰਬਰ (ਨਰੇਸ਼ ਹੈਪੀ)-ਦੁਨੀਆ ਦੇ ਹਰ ਇਨਸਾਨ ਦੇ ਜੀਵਨ ਵਿਚ ਸੱਚੀ ਖ਼ੁਸ਼ੀ ਅਤੇ ਅਧਿਆਤਮਕ ਚੇਤਨਾ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ 800 ਕਰੋੜ’ ਤਹਿਤ ਮਾਸਟਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਅਧਿਆਤਮਕ ਵਿਚਾਰਾਂ, ਜੀਵਨ ਦੇ ਤਜਰਬਿਆਂ ਅਤੇ ਮਿਸ਼ਨ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਕੇਵਲ ਦੁਨਿਆਵੀ ਪ੍ਰਾਪਤੀਆਂ ਹਾਸਲ ਕਰਨਾ ਨਹੀਂ, ਸਗੋਂ ਆਪਣੇ ਅੰਦਰਲੀ ਖ਼ੁਸ਼ੀ ਨੂੰ ਪਛਾਣਨਾ, ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ ਅਤੇ ਉਸ ਨੂੰ ਜੀਵਨ ’ਚ ਅਪਣਾਉਣਾ ਹੈ | ਮਾਸਟਰ ਜੀ ਨੇ ਦੱਸਿਆ ਕਿ ਸਾਲ 2007 ਵਿਚ ਉਨ੍ਹਾਂ ਨੂੰ ਆਤਮ ਬੋਧ ਦਾ ਅਨੁਭਵ ਹੋਇਆ ਜਿਸ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਉਹ ਆਪਣੇ ਅਧਿਆਤਮਕ ਤਜਰਬਿਆਂ ਅਤੇ ਗਿਆਨ ਨੂੰ ਲੱਖਾਂ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਫ਼ਤ ਸਾਂਝਾ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ‘ਮਿਸ਼ਨ 800 ਕਰੋੜ’ ਦਾ ਮੁੱਖ ਉਦੇਸ਼ ਦੁਨੀਆ ਦੇ ਆਖ਼ਰੀ ਵਿਅਕਤੀ ਤੱਕ ਖ਼ੁਸ਼ੀ ਦਾ ਸੰਦੇਸ਼ ਪਹੁੰਚਾਉਣਾ ਹੈ | ਇਸ ਮੌਕੇ ਹਲਕਾ ਭਾਜਪਾ ਇੰਚਾਰਜ ਰਕੇਸ਼ ਨੀਟੂ, ਸਟੇਟ ਅਵਾਰਡੀ ਲਖਪਤ ਰਾਏ, ਨੀਤੂ, ਕਰਨਲ ਆਰ. ਬੀ.
ਮ
ਮਿਸ਼ਨ 800 ਕਰੋੜ ਰਾਹੀਂ ਦੁਨੀਆ ਦੇ ਹਰ ਇਨਸਾਨ ਤੱਕ ਖ਼ੁਸ਼ੀ ਪਹੁੰਚਾਉਣਾ ਮੇਰਾ ਟੀਚਾ-ਮਾਸਟਰ ਜੀ
23-09-2026
ਸੁਲਤਾਨਪੁਰ ਲੋਧੀ, 22 ਸਤੰਬਰ (ਨਰੇਸ਼ ਹੈਪੀ)-ਦੁਨੀਆ ਦੇ ਹਰ ਇਨਸਾਨ ਦੇ ਜੀਵਨ ਵਿਚ ਸੱਚੀ ਖ਼ੁਸ਼ੀ ਅਤੇ ਅਧਿਆਤਮਕ ਚੇਤਨਾ ਦਾ ਸੰਚਾਰ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ 800 ਕਰੋੜ’ ਤਹਿਤ ਮਾਸਟਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਅਧਿਆਤਮਕ ਵਿਚਾਰਾਂ, ਜੀਵਨ ਦੇ ਤਜਰਬਿਆਂ ਅਤੇ ਮਿਸ਼ਨ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਕੇਵਲ ਦੁਨਿਆਵੀ ਪ੍ਰਾਪਤੀਆਂ ਹਾਸਲ ਕਰਨਾ ਨਹੀਂ, ਸਗੋਂ ਆਪਣੇ ਅੰਦਰਲੀ ਖ਼ੁਸ਼ੀ ਨੂੰ ਪਛਾਣਨਾ, ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ ਅਤੇ ਉਸ ਨੂੰ ਜੀਵਨ ’ਚ ਅਪਣਾਉਣਾ ਹੈ | ਮਾਸਟਰ ਜੀ ਨੇ ਦੱਸਿਆ ਕਿ ਸਾਲ 2007 ਵਿਚ ਉਨ੍ਹਾਂ ਨੂੰ ਆਤਮ ਬੋਧ ਦਾ ਅਨੁਭਵ ਹੋਇਆ ਜਿਸ ਤੋਂ ਬਾਅਦ ਪਿਛਲੇ 18 ਸਾਲਾਂ ਤੋਂ ਉਹ ਆਪਣੇ ਅਧਿਆਤਮਕ ਤਜਰਬਿਆਂ ਅਤੇ ਗਿਆਨ ਨੂੰ ਲੱਖਾਂ ਲੋਕਾਂ ਨਾਲ ਨਿੱਜੀ ਤੌਰ ’ਤੇ ਮੁਫ਼ਤ ਸਾਂਝਾ ਕਰਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ‘ਮਿਸ਼ਨ 800 ਕਰੋੜ’ ਦਾ ਮੁੱਖ ਉਦੇਸ਼ ਦੁਨੀਆ ਦੇ ਆਖ਼ਰੀ ਵਿਅਕਤੀ ਤੱਕ ਖ਼ੁਸ਼ੀ ਦਾ ਸੰਦੇਸ਼ ਪਹੁੰਚਾਉਣਾ ਹੈ | ਇਸ ਮੌਕੇ ਹਲਕਾ ਭਾਜਪਾ ਇੰਚਾਰਜ ਰਕੇਸ਼ ਨੀਟੂ, ਸਟੇਟ ਅਵਾਰਡੀ ਲਖਪਤ ਰਾਏ, ਨੀਤੂ, ਕਰਨਲ ਆਰ. ਬੀ. ਸਿੰਘ, ਪੰਕਜ ਟੱਕਰ, ਰਿੰਕੂ, ਬੰਟੀ, ਅਮਨ, ਰੂਬੀ, ਰੁਚੀ ਅਤੇ ਜਨਕ ਸਮੇਤ ਮਾਸਟਰ ਜੀ ਦੀ ਟੀਮ ਦੇ ਸਮੂਹ ਮੈਂਬਰ ਹਾਜ਼ਰ ਸਨ |