ਨਸ਼ਾ ਮੁਕਤ ਯਾਤਰਾ ਮੌਕੇ ਕੱਢੀ ਜਾ ਰਹੀ ਰੈਲੀ ’ਚ ਸ਼ਾਮਿਲ ਹੋਣ ਲਈ ਭਾਜਪਾ ਨੇ ਦੁਕਾਨਦਾਰਾਂ ਨੂੰ ਸੱਦਾ ਪੱਤਰ
ਕਪੂਰਥਲਾ, 24 ਸਤੰਬਰ (ਵਿ. ਪ੍ਰ.)
ਕਪੂਰਥਲਾ, 24 ਸਤੰਬਰ (ਵਿ.ਪ੍ਰ.)-ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ 28 ਸਤੰਬਰ ਨੂੰ ਕਪੂਰਥਲਾ ਵਿਚ ਦਾਖਲ ਹੋਵੇਗੀ ਤੇ ਇਸ ਯਾਤਰਾ ਨੂੰ ਮੁੱਖ ਰੱਖਦਿਆਂ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਅੱਜ ਇਸੇ ਸੰਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਪਾਰਟੀ ਦੇ ਸੂਬਾਈ ਆਗੂ ਉਮੇਸ਼ ਸ਼ਾਰਧਾ, ਮਨੂੰ ਧੀਰ, ਯਸ਼ ਮਹਾਜਨ ਤੇ ਹੋਰ ਭਾਜਪਾ ਆਗੂਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਤੇ ਦੁਕਾਨਦਾਰਾਂ ਨੂੰ ਸੱਦਾ ਪੱਤਰ ਦਿੱਤੇ ਤੇ ਉਨ੍ਹਾਂ ਨੂੰ ਨਸ਼ਾ ਮੁਕਤ ਯਾਤਰਾ ਮੌਕੇ ਕੀਤੀ ਜਾਣ ਵਾਲੀ ਰੈਲੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਬੋਲਦਿਆਂ ਚੇਤਨ ਸੂਰੀ ਨੇ ਕਿਹਾ ਕਿ ਨਸ਼ਿਆਂ ਦਾ ਵੱਧ ਰਿਹਾ ਰੁਝਾਨ ਇਕ ਗੰਭੀਰ ਚੁਣੌਤੀ ਹੈ ਤੇ ਇਸ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸਮੂਹਿਕ ਯਤਨ ਅਤਿ ਜ਼ਰੂਰੀ ਹਨ | ਇਸ ਮੌਕੇ ਭਾਜਪਾ ਆਗੂ ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਵਿਸ਼ਾਲ ਸੋਂਧੀ, ਨਿਰਮਲ ਨਾਹਰ, ਕਮਲਜੀਤ ਪ੍ਰਭਾਕਰ, ਧਰਮਵੀਰ ਮਲਹੋਤਰਾ, ਸੰਦੀਪ ਕਾਂਤ, ਵਿਕਾਸ ਸ਼ਾਸਤਰੀ, ਹੈਪੀ ਸ਼ਰਮਾ, ਮੱਸਾ ਸਿੰਘ ਮਾਡਲ ਟਾਊਨ ਵਾਲੇ, ਸੰਜੀਵ ਖੰਨਾ, ਠੇਕੇਦਾਰ ਅਸ਼ੀਸ਼ ਕੁਮਾਰ, ਪਵਨ ਧੀਰ, ਹਰਜਿੰਦਰ ਰਾਜੂ, ਗੋਪਾਲ ਕ੍ਰਿਸ਼ਨ, ਸੁਨੀਲ ਅਰੋੜਾ, ਦਵਿੰਦਰ ਧੀਰ, ਬੌਬੀ ਸ਼ਰਮਾ, ਰਿੰਪੀ ਸ਼ਰਮਾ, ਠੇਕੇਦਾਰ ਪ੍ਰਦੀਪ ਠਾਕੁਰ, ਅਰੁਣ ਸਿੰਘ, ਡਾ. ਹਰਦੀਪ ਸਿੰਘ ਠਾਕਰ ਆਦਿ ਹਾਜ਼ਰ ਸਨ |