ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ-ਅਧਿਆਪਕ ਆਗੂ
ਖਲਵਾੜਾ, 26 ਸਤੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਕਰਮਚਾਰੀ ਵਰਗ ਨਾਲ ਇੱਕ ਫਿਰ ਵੱਡਾ ਧੋਖਾ ਕੀਤਾ ਗਿਆ ਹੈ ਜਿੱਥੇ ਪਹਿਲਾਂ ਸਰਕਾਰ ਨੇ ਡੀ. ਏ.
ਖਲਵਾੜਾ, 26 ਸਤੰਬਰ (ਮਨਦੀਪ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਕਰਮਚਾਰੀ ਵਰਗ ਨਾਲ ਇੱਕ ਫਿਰ ਵੱਡਾ ਧੋਖਾ ਕੀਤਾ ਗਿਆ ਹੈ ਜਿੱਥੇ ਪਹਿਲਾਂ ਸਰਕਾਰ ਨੇ ਡੀ. ਏ. ਦਾ ਪਿਛਲਾ 18 ਪ੍ਰਤੀਸ਼ਤ ਨਾ ਦੇ ਕੇ ਸਿਰਫ਼ 8 ਪ੍ਰਤੀਸ਼ਤ ਹੀ ਇਕ ਸਤੰਬਰ ਤੋਂ ਦਿੱਤਾ ਹੈ ਜਦਕਿ ਸਰਕਾਰ ਵੱਲੋਂ 2022 ਵਿਧਾਨ ਸਭਾ ਚੋਣਾਂ ’ਚ ਜੋ ਵਾਅਦਾ ਕੀਤਾ ਗਿਆ ਸੀ ਕਿ ਐਨ ਪੀ ਐਸ ਸਕੀਮ ਬੰਦ ਕਰਕੇ ਕਰਮਚਾਰੀ ਵਰਗ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ ਅਤੇ ਸਰਕਾਰ ਨੇ ਹੁਣ ਯੂਨੀਫਾਈਡ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਦਾ ਸਮੁੱਚੇ ਪੰਜਾਬ ਦੇ ਵਿਚ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ| ਕੇਂਦਰ ਸਰਕਾਰ ਨੇ ਵੀ ਇਹੋ ਜਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਨੂੰ ਕੇਂਦਰੀ ਕਰਮਚਾਰੀਆਂ ਨੇ ਵਗਾਹ ਕੇ ਮਾਰਿਆ ਤੇ ਸਿਰਫ਼ 0.3% ਕਰਮਚਾਰੀ ਵਰਗ ਨੇ ਇਸ ਨੂੰ ਸਪੋਰਟ ਕੀਤੀ, ਮਤਲਬ 99.7% ਕੇਂਦਰੀ ਕਰਮਚਾਰੀਆਂ ਨੇ ਇਸ ਦਾ ਵਿਰੋਧ ਕੀਤਾ ਤੇ ਉਹੀ ਨੋਟੀਫਿਕੇਸ਼ਨ ਯੂਨੀਫਾਈਡ ਪੈਨਸ਼ਨ ਸਕੀਮ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਮੁਲਾਜ਼ਮਾਂ ’ਤੇ ਲਾਗੂ ਕਰਕੇ ਕਰਮਚਾਰੀ ਵਰਗ ਨਾਲ ਧੋਖਾ ਕੀਤਾ ਹੈ ਜਿਸ ਦਾ ਗੌਰਮੈਂਟ ਟੀਚਰ ਯੂਨੀਅਨ ਜ਼ੋਰਦਾਰ ਵਿਰੋਧ ਕਰਦੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਦਲਜੀਤ ਸੈਣੀ, ਗਣੇਸ਼ ਭਗਤ ਅਤੇ ਪਰਮਜੀਤ ਚੌਹਾਨ ਨੇ ਕਿਹਾ ਇਸ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੇ ਖ਼ਿਲਾਫ਼ ਫਗਵਾੜਾ ਭੁੱਖ ਹੜਤਾਲ ਕੀਤੀ ਜਾਵੇਗੀ | ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ |