27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਚੋਰ ਤੇ ਦੋ ਦੁਕਾਨਦਾਰ ਕਾਬੂ ਕਿਸਾਨਾਂ ਨੇ ਕਾਬੂ ਕਰਕੇ ਤਿੰਨੋਂ ਜਣੇ ਸੁਭਾਨਪੁਰ ਪੁਲਿਸ ਦੇ ਹਵਾਲੇ ਕੀਤੇ

ਸੁਭਾਨਪੁਰ/ਨਡਾਲਾ, 27 ਸਤੰਬਰ (ਸਤਨਾਮ ਸਿੰਘ, ਰਘਬਿੰਦਰ ਸਿੰਘ)-ਨਡਾਲਾ ਅਤੇ ਸੁਭਾਨਪੁਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਨਡਾਲਾ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਿਸ ਦੀ ਨਿਸ਼ਾਨਦੇਹੀ ‘ ਤੇ ਤਾਰਾ ਖ਼ਰੀਦਣ ਵਾਲੇ ਪਿਉ ਪੁੱਤ ਦੁਕਾਨਦਾਰਾਂ ਤੂੰ ਵੀ ਕਾਬੂ ਕੀਤਾ ਹੈ | ਕਿਸਾਨਾਂ ਵੱਲੋਂ ਤਿੰਨਾਂ ਨੂੰ ਸੁਭਾਨਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਮੂਲੀਆਂ ਵਾਸੀ ਗੁਰਮੇਜ ਸਿੰਘ ਅਤੇ ਰਾਏਪੁਰ ਰਾਜਪੂਤਾ ਵਾਸੀ ਜੋਗਾ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਇਲਾਕੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ | ਅੱਜ ਕਿਸਾਨਾਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਤਾਰਾਂ ਸਾੜਦੇ ਹੋਏ ਕਾਬੂ ਕੀਤਾ |ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ‘ਤੇ ਇਲਾਕੇ ਵਿਚੋਂ ਤਾਰਾਂ ਚੋਰੀ ਕਰਨ ਅਤੇ ਸੁਭਾਨਪੁਰ-ਕਪੂਰਥਲਾ ਰੋਡ ‘ਤੇ ਫਾਟਕ ਪਾਰ ਸਥਿਤ ਬੱਬਲੂ ਗੱਚਕ ਭੰਡਾਰ ਦੀ ਦੁਕਾਨ ‘ਤੇ ਵੇਚਣ ਦੀ ਗੱਲ ਕਬੂਲ ਕੀਤੀ | ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ ਕਿਸਾਨਾਂ ਨੇ ਬਬਲੂ ਅਤੇ ਅਕਬਰ ਨੂੰ ਵੀ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਕਥਿਤ ਤੌਰ ‘ਤੇ ਕਰੀਬ 7-8 ਕਿੱਲੋ ਚੋਰੀ ਦੀਆਂ ਤਾਰਾਂ ਬਰਾਮਦ ਕੀਤੀਆਂ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਤੇ ਪ੍ਰਧਾਨ ਨਵਜਿੰਦਰ ਵਿੱਚ ਬੱਗਾ ਨੇ ਦੱਸਿਆ ਕੇ ਇਹ ਦੁਕਾਨਦਾਰ ਪਿਉ ਪੁੱਤ ਜੋ ਗੱਚਕ ਮਰੁੰਡਾਂ ਮੂੰਗਫਲੀ ਆਦਿ ਦਾ ਕੰਮ ਕਰਦੇ ਹਨ ਤੇ ਇਹ ਕੰਮ ਕਰਨਾ ਇੱਕ ਇਨ੍ਹਾਂ ਦਾ ਬਹਾਨਾ ਹੈ | ਇਸ ਦੇ ਪਿੱਛੇ ਇਹ ਵੱਡੇ ਲੈਵਲ ਤੇ ਚੋਰੀ ਦਾ ਸਮਾਨ ਚੋਰਾਂ ਕੋਲੋਂ ਬਹੁਤ ਘੱਟ ਰੇਟ ’ਤੇ ਖ਼ਰੀਦਦੇ ਹਨ | ਉਨ੍ਹਾਂ ਨੇ ਕਿਹਾ ਕਿ ਬਹੁਤ ਮਸ਼ੱਕਤ ਕਰਨ ਤੋਂ ਬਾਅਦ ਅੱਜ ਇਨ੍ਹਾਂ ਦੋਨਾਂ ਨੂੰ ਇਨ੍ਹਾਂ ਦੀ ਦੁਕਾਨ ਵਿਚੋਂ ਚੋਰੀ ਕੀਤੀਆਂ ਤਾਰਾਂ ਸਮੇਤ ਕਾਬੂ ਕੀਤਾ ਹੈ | ਘਟਨਾ ਦੀ ਸੂਚਨਾ ਮਿਲਣ ‘ਤੇ ਕਿਸਾਨ ਯੂਨੀਅਨ ਨਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ ਕੋਚ ਅਤੇ ਉਨ੍ਹਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚੀ | ਕਿਸਾਨਾਂ ਵੱਲੋਂ ਕਾਬੂ ਕੀਤੇ ਵਿਅਕਤੀਆਂ ਨੂੰ ਸੁਭਾਨਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਥਾਣਾ ਸੁਭਾਨਪੁਰ ਦੇ ਏ. ਐਸ.

Ad Position 21
No active advertisement
ਅਜੀਤ ਡੈਸਕ 28-09-2026
ਸੁਭਾਨਪੁਰ/ਨਡਾਲਾ, 27 ਸਤੰਬਰ (ਸਤਨਾਮ ਸਿੰਘ, ਰਘਬਿੰਦਰ ਸਿੰਘ)-ਨਡਾਲਾ ਅਤੇ ਸੁਭਾਨਪੁਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਨਡਾਲਾ ਦੀ ਅਗਵਾਈ ਹੇਠ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਿਸ ਦੀ ਨਿਸ਼ਾਨਦੇਹੀ ‘ ਤੇ ਤਾਰਾ ਖ਼ਰੀਦਣ ਵਾਲੇ ਪਿਉ ਪੁੱਤ ਦੁਕਾਨਦਾਰਾਂ ਤੂੰ ਵੀ ਕਾਬੂ ਕੀਤਾ ਹੈ | ਕਿਸਾਨਾਂ ਵੱਲੋਂ ਤਿੰਨਾਂ ਨੂੰ ਸੁਭਾਨਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਮੂਲੀਆਂ ਵਾਸੀ ਗੁਰਮੇਜ ਸਿੰਘ ਅਤੇ ਰਾਏਪੁਰ ਰਾਜਪੂਤਾ ਵਾਸੀ ਜੋਗਾ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਇਲਾਕੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ | ਅੱਜ ਕਿਸਾਨਾਂ ਨੇ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਤਾਰਾਂ ਸਾੜਦੇ ਹੋਏ ਕਾਬੂ ਕੀਤਾ |ਪੁੱਛਗਿੱਛ ਦੌਰਾਨ ਉਸ ਨੇ ਕਥਿਤ ਤੌਰ ‘ਤੇ ਇਲਾਕੇ ਵਿਚੋਂ ਤਾਰਾਂ ਚੋਰੀ ਕਰਨ ਅਤੇ ਸੁਭਾਨਪੁਰ-ਕਪੂਰਥਲਾ ਰੋਡ ‘ਤੇ ਫਾਟਕ ਪਾਰ ਸਥਿਤ ਬੱਬਲੂ ਗੱਚਕ ਭੰਡਾਰ ਦੀ ਦੁਕਾਨ ‘ਤੇ ਵੇਚਣ ਦੀ ਗੱਲ ਕਬੂਲ ਕੀਤੀ | ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ‘ਤੇ ਕਿਸਾਨਾਂ ਨੇ ਬਬਲੂ ਅਤੇ ਅਕਬਰ ਨੂੰ ਵੀ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਕਥਿਤ ਤੌਰ ‘ਤੇ ਕਰੀਬ 7-8 ਕਿੱਲੋ ਚੋਰੀ ਦੀਆਂ ਤਾਰਾਂ ਬਰਾਮਦ ਕੀਤੀਆਂ | ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਤੇ ਪ੍ਰਧਾਨ ਨਵਜਿੰਦਰ ਵਿੱਚ ਬੱਗਾ ਨੇ ਦੱਸਿਆ ਕੇ ਇਹ ਦੁਕਾਨਦਾਰ ਪਿਉ ਪੁੱਤ ਜੋ ਗੱਚਕ ਮਰੁੰਡਾਂ ਮੂੰਗਫਲੀ ਆਦਿ ਦਾ ਕੰਮ ਕਰਦੇ ਹਨ ਤੇ ਇਹ ਕੰਮ ਕਰਨਾ ਇੱਕ ਇਨ੍ਹਾਂ ਦਾ ਬਹਾਨਾ ਹੈ | ਇਸ ਦੇ ਪਿੱਛੇ ਇਹ ਵੱਡੇ ਲੈਵਲ ਤੇ ਚੋਰੀ ਦਾ ਸਮਾਨ ਚੋਰਾਂ ਕੋਲੋਂ ਬਹੁਤ ਘੱਟ ਰੇਟ ’ਤੇ ਖ਼ਰੀਦਦੇ ਹਨ | ਉਨ੍ਹਾਂ ਨੇ ਕਿਹਾ ਕਿ ਬਹੁਤ ਮਸ਼ੱਕਤ ਕਰਨ ਤੋਂ ਬਾਅਦ ਅੱਜ ਇਨ੍ਹਾਂ ਦੋਨਾਂ ਨੂੰ ਇਨ੍ਹਾਂ ਦੀ ਦੁਕਾਨ ਵਿਚੋਂ ਚੋਰੀ ਕੀਤੀਆਂ ਤਾਰਾਂ ਸਮੇਤ ਕਾਬੂ ਕੀਤਾ ਹੈ | ਘਟਨਾ ਦੀ ਸੂਚਨਾ ਮਿਲਣ ‘ਤੇ ਕਿਸਾਨ ਯੂਨੀਅਨ ਨਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ ਕੋਚ ਅਤੇ ਉਨ੍ਹਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚੀ | ਕਿਸਾਨਾਂ ਵੱਲੋਂ ਕਾਬੂ ਕੀਤੇ ਵਿਅਕਤੀਆਂ ਨੂੰ ਸੁਭਾਨਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸਬੰਧੀ ਥਾਣਾ ਸੁਭਾਨਪੁਰ ਦੇ ਏ.ਐਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਇਕ ਚੋਰ ਤੇ ਦੋ ਦੁਕਾਨਦਾਰ ਬੱਬਲੂ ਤੇ ਅਕਬਰ ਪਿਓ ਪੁੱਤ ਜਿਨ੍ਹਾਂ ਕੋਲੋਂ ਤਾਂਬੇ ਦੀ ਤਾਰ ਬਰਾਮਦ ਕੀਤੀ ਗਈ ਹੈ, ਨੂੰ ਕਾਬੂ ਕੀਤਾ ਗਿਆ ਹੈ | ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਰਾਤਰੀ ਪੈਦਲ ਯਾਤਰਾ ਵਿਚ ਵੱਡੀ ਗਿਣਤੀ ਸੰਗਤਾਂ ਹੋਈਆਂ ਸ਼ਾਮਿਲ ਅਗਲੀ ਖ਼ਬਰ ਪਾਤੜਾਂ ਇਲਾਕੇ ’ਚ ਦੇਹ ਵਪਾਰ ਦੇ ਅੱਡੇ ਚਲਾਉਣ ਵਾਲਿਆਂ ’ਤੇ ਪੁਲਿਸ ਵਲੋਂ ਵੱਡੀ ਕਾਰਵਾਈ
Ad Position 24