27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ’ਚੋਂ ‘ਬੈਸਟ ਸਕੂਲ ਇਨ ਪੰਜਾਬ 2026-ਟੀਚਿੰਗ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ

ਲੋਹੀਆਂ ਖਾਸ, 27 ਸਤੰਬਰ (ਬਲਵਿੰਦਰ ਸਿੰਘ ਵਿੱਕੀ)–ਸੰਤ ਬਾਬਾ ਨਾਹਰ ਸਿੰਘ ਜੀ (ਸੁਨੇਹਰਾਂ ਵਾਲੇ) ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੇ ਅਸ਼ੀਰਵਾਦ ਨਾਲ, ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ , ਵਾੜਾ ਜੋਧ ਸਿੰਘ ਜ਼ਿਲਾ ਜਲੰਧਰ ਨੂੰ ਸੈਂਟਰ ਫ਼ਾਰ ਐਜੂਕੇਸਨ ਗ੍ਰੋਥ ਐਂਡ ਰਿਸਰਚ, ਨਵੀਂ ਦਿੱਲੀ ਵੱਲੋਂ ‘ਬੈਸਟ ਸਕੂਲ ਇਨ ਪੰਜਾਬ 2026-ਟੀਚਿੰਗ ਐਕਸੀਲੈਂਸ ‘ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਕੂਲ ਦੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਰਵਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਦੀ ਦਿਸਾ ਵਿੱਚ , ਉਸ ਦੀਆਂ ਨਿਰੰਤਰ ਕੋਸ਼ਿਸ਼ਾ ਨੂੰ ਮਾਨਤਾ ਦਿੰਦਾ ਹੈ ।

Ad Position 21
No active advertisement
ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖ਼ਮੀ ਨੌਜਵਾਨ | ਤਸਵੀਰ. ਤਿਲਕਰਾਜ 28-09-2026
ਲੋਹੀਆਂ ਖਾਸ, 27 ਸਤੰਬਰ (ਬਲਵਿੰਦਰ ਸਿੰਘ ਵਿੱਕੀ)–ਸੰਤ ਬਾਬਾ ਨਾਹਰ ਸਿੰਘ ਜੀ (ਸੁਨੇਹਰਾਂ ਵਾਲੇ) ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦੇ ਅਸ਼ੀਰਵਾਦ ਨਾਲ, ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ , ਵਾੜਾ ਜੋਧ ਸਿੰਘ ਜ਼ਿਲਾ ਜਲੰਧਰ ਨੂੰ ਸੈਂਟਰ ਫ਼ਾਰ ਐਜੂਕੇਸਨ ਗ੍ਰੋਥ ਐਂਡ ਰਿਸਰਚ, ਨਵੀਂ ਦਿੱਲੀ ਵੱਲੋਂ ‘ਬੈਸਟ ਸਕੂਲ ਇਨ ਪੰਜਾਬ 2026-ਟੀਚਿੰਗ ਐਕਸੀਲੈਂਸ ‘ਅਵਾਰਡ 2026 ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਸਿੱਖਿਆ ਦੇ ਖੇਤਰ ਵਿੱਚ ਸਕੂਲ ਦੇ ਯੋਗਦਾਨ ਅਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਸਰਵਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਦੀ ਦਿਸਾ ਵਿੱਚ , ਉਸ ਦੀਆਂ ਨਿਰੰਤਰ ਕੋਸ਼ਿਸ਼ਾ ਨੂੰ ਮਾਨਤਾ ਦਿੰਦਾ ਹੈ । ਇਹ ਅਵਾਰਡ ਦੇ ਨੈਸਨਲ ਪ੍ਰੈਜੀਡੈਂਟ ਅਤੇ ਸੰਸਕਿ੍ਰਤੀ ਯੂਨੀਵਰਸਿਟੀ , ਮਥੁਰਾ ਦੇ ਚਾਂਸਲਰ ਡਾ. ਸਚਿਨ ਗੁਪਤਾ , ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਅਤੇ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸ੍ਰੀ ਸੰਦੀਪ ਪਚਪਾਂਡੇ ਅਤੇ ਦੇ ਡਾਇਰੈੱਕਟਰ ਡਾ. ਰਵੀਸ ਰੋਸਨ ਵੱਲੋਂ ਪ੍ਰਦਾਨ ਕੀਤਾ ਗਿਆ । ਇਹ ਸਨਮਾਨ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ , ਉਸ ਦੇ ਵਿਦਿਆਰਥੀਆਂ , ਅਧਿਆਪਕਾਂ ਅਤੇ ਸਟਾਫ਼ ਲਈ ਮਾਣ ਦਾ ਪਲ ਹੈ । ਇਹ ਸਨਮਾਨ ਵਿਦਿਅਕ ਉੱਤਮਤਾ, ਚਰਿੱਤਰ ਨਿਰਮਾਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਪ੍ਰਤੀ ਸੰਸਥਾ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ । ਸਕੂਲ ਪ੍ਰਬੰਧਕ ਐਮ. ਡੀ.ਸੱਦਾਮ ਖਾਨ , ਸ੍ਰੀਮਤੀ ਅਮਰਜੀਤ ਕੌਰ, ਸ੍ਰੀ ਮਤੀ ਨੀਤੀਮਾ ਪੁਰੀ ਪਿ੍ਰੰਸੀਪਲ ਨੇ ਸੰਤ ਬਾਬਾ ਨਾਹਰ ਸਿੰਘ ਜੀ (ਸੁਨੇਹਰਾਂ ਵਾਲੇ) ਅਤੇ ਸੰਤ ਬਾਬਾ ਕਪੂਰ ਸਿੰਘ ਜੀ ਦਾ ਉਨਾਂ ਦੇ ਅਸੀਰਵਾਦ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਵਿੱਚ ਯੋਗਦਾਨ ਪਾਉਣ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ , ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਸਮਰਪਿਤ ਕੋਸਿਸ਼ਾ ਦੀ ਸਲਾਘਾ ਕਰਦਿਆਂ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿੱਦਿਅਕ ਉੱਤਮਤਾ ਦੀ ਦਿਸਾ ਵਿੱਚ ਸੰਸਥਾ ਦੇ ਸਫਰ ਨੂੰ ਜਾਰੀ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ । ਅੱਜ ਐਤਵਾਰ ਨੂੰ ਸਰਕਾਰੀ ਬੈਂਕ ਆਮ ਦਿਨਾਂ ਵਾਂਗ ਖੁੱਲ੍ਹੇ ਲੋਹੀਆਂ ਖਾਸ, 27 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਅੱਜ ਲੋਹੀਆਂ ਖਾਸ ਵਿਖੇ ਸਰਕਾਰੀ ਬੈਂਕਾਂ ਦਾ ਕੰਮ ਕਾਜ ਆਮ ਵਾਂਗ ਚੱਲਦਾ ਰਿਹਾ ਪਰ ਲੈਣ ਦੇਣ ਕਰਨ ਵਾਲੇ ਲੋਕਾਂ ਦਾ ਆਉਣਾ ਜਾਣਾ ਘੱਟ ਰਿਹਾ। ਵਿੱਤ ਮੰਤਰਾਲੇ ਅਤੇ ਭਾਰਤੀ ਰਿਜਰਵ ਬੈਂਕ ਦੇ ਹੁਕਮਾਂ ਅਨੁਸਾਰ, ਅੱਜ ਐਤਵਾਰ ਇਹ ਛੁੱਟੀ ਰੱਦ ਕਰਕੇ ਬੈਂਕਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਸੀ। 28 ਤੋਂ 30 ਸਤੰਬਰ (ਸੋਮਵਾਰ ਤੋਂ ਬੁੱਧਵਾਰ) ਤੱਕ ਬੈਂਕ ਕਰਮਚਾਰੀਆਂ ਵੱਲੋਂ 3 ਦਿਨਾਂ ਦੀ ਦੇਸ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ ਸਮੇਤ ਸਾਰੇ ਸਰਕਾਰੀ ਬੈਂਕ ਖੁੱਲ੍ਹੇ ਸਨ। ਬੈਂਕ ਯੂਨੀਅਨਾਂ ਵੱਲੋਂ ਹਫਤੇ ਵਿੱਚ 5 ਦਿਨ ਕੰਮਕਾਜ ਅਤੇ 2 ਦਿਨ ਪੱਕੀ ਛੁੱਟੀ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ ਜਿਸ ਨਾਲ ਅਗਲੇ 3 ਦਿਨ ਡਿਜ਼ੀਟਲ ਤੋਂ ਬਗੈਰ ਬਾਕੀ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਭਾਰਤ ਪੰਜਾਬ ਮੁੱਦੇ ਨੇ ਜ਼ਿਲ੍ਹਾ ਪ੍ਰਧਾਨ ਕਾਹਲੋਂ ਵਲੋਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮ... ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਨਸ਼ੇ ਤੇ ਬੇਰੁਜ਼ਗਾਰੀ’ ਖ਼ਿਲਾਫ਼ ਰੋਸ ਮਾਰਚ ਕੱਢਿਆ
Ad Position 24