ਜ਼ਰੂਰੀ ਮੁਰੰਮਤ ਕਾਰਨ ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ, 28 ਸਤੰਬਰ (ਵਿ. ਪ੍ਰ.)
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਪਾਵਰਕਾਮ ਦੀ ਸਬ ਅਰਬਨ ਸਬ ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨਵਰੂਪ ਕੌਸ਼ਲ ਨੇ ਦੱਸਿਆ ਕਿ 220 ਕੇਵੀ ਸਬ ਸਟੇਸ਼ਨ ਸਾਇੰਸ ਸਿਟੀ ਤੋਂ ਚੱਲਦੇ 11ਕੇਵੀ ਆਤਮਾ ਸਿੰਘ ਅਰਬਨ ਅਸਟੇਟ ਫੀਡਰ ਦੀ ਜ਼ਰੂਰੀ ਮੁਰੰਮਤ ਅਤੇ ਆਰ.ਡੀ.ਐਸ.ਐਸ. ਸਕੀਮ ਤਹਿਤ ਕੰਮ ਕਰਨ ਲਈ 29 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਕਾਰਨ ਅਰਬਨ ਅਸਟੇਟ, ਸਾਊਥ ਸਿਟੀ, ਇੰਡਸਟਰੀ ਏਰੀਆ, ਸੈਫਰਨ ਕਲੋਨੀ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |