28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਰ.ਸੀ.ਐਫ. ਦੇ ਕਰਮਚਾਰੀ ਸਮਰਪਣ ਦੀ ਭਾਵਨਾ ਨਾਲ ਰਾਜ ਭਾਸ਼ਾ ਹਿੰਦੀ ’ਚ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ-ਅਜੈ ਨੰਦਨ

ਕਪੂਰਥਲਾ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੀ ਪੰਦ੍ਹਰਵਾੜੇ ਦੌਰਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਏ ਗਏ ਹਿੰਦੀ ਭਾਸ਼ਾ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿਚ ਜੇਤੂ ਰਹੇ ਕਰਮਚਾਰੀਆਂ ਨੂੰ ਰਾਜ ਭਾਸ਼ਾ ਪੁਰਸਕਾਰ ਪ੍ਰਦਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਰ. ਸੀ.

Ad Position 21
No active advertisement
ਅਜੀਤ ਡੈਸਕ 29-09-2026
ਕਪੂਰਥਲਾ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਿੰਦੀ ਪੰਦ੍ਹਰਵਾੜੇ ਦੌਰਾਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਿਚ ਕਰਵਾਏ ਗਏ ਹਿੰਦੀ ਭਾਸ਼ਾ ਸਬੰਧੀ ਕਰਵਾਏ ਗਏ ਮੁਕਾਬਲਿਆਂ ਵਿਚ ਜੇਤੂ ਰਹੇ ਕਰਮਚਾਰੀਆਂ ਨੂੰ ਰਾਜ ਭਾਸ਼ਾ ਪੁਰਸਕਾਰ ਪ੍ਰਦਾਨ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੈ ਨੰਦਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਆਰ.ਸੀ.ਐਫ. ਦੇ ਰਾਜ ਭਾਸ਼ਾ ਅਧਿਕਾਰੀ ਰੱਜਤ ਨੇ ਦੱਸਿਆ ਕਿ ਹਿੰਦੀ ਪੰਦਰਵਾੜੇ ਦੌਰਾਨ ਹਿੰਦੀ ਨਿਬੰਧ ਦੇ ਮੁਕਾਬਲੇ ਵਿਚ ਧਨਵਿੰਦਰ ਕੌਰ ਨੇ ਪਹਿਲਾ, ਬਲਜਿੰਦਰ ਸਿੰਘ ਨੇ ਦੂਜਾ ਤੇ ਪੰਕਜ ਕੁਮਾਰ ਬਹਿਰਵਾ ਨੇ ਤੀਜਾ ਸਥਾਨ ਲਿਆ, ਜਦਕਿ ਜਤੀਸ਼ ਕੁਮਾਰ ਤਿ੍ਪਾਠੀ, ਕਲਿਆਣ ਮੱਲ ਮੀਨਾ ਤੇ ਦੀਪਸ਼ੀ ਡੋਗਰਾ ਨੂੰ ਹੌਸਲਾ ਅਫਜ਼ਾਓ ਪੁਰਸਕਾਰ ਲਈ ਚੁਣਿਆ ਗਿਆ | ਇਸੇ ਤਰ੍ਹਾਂ ਹਿੰਦੀ ਟਿੱਪਣੀ ਮੁਕਾਬਲੇ ਵਿਚ ਸੰਤੋਸ਼ ਕੁਮਾਰ ਨਿਰਾਲਾ ਪਹਿਲੇ, ਪ੍ਰਵੀਨ ਕੁਮਾਰ ਦੂਜੇ ਜਤਿੰਦਰ ਸਿੰਘ ਤੀਜੇ ਸਥਾਨ ‘ਤੇ ਰਿਹਾ, ਜਦਕਿ ਸਿਧਾਰਥ ਕੁਮਾਰ ਮੋਰੀਆ, ਅਸ਼ਵਨੀ ਕੁਮਾਰ ਤੇ ਜਤੀਸ਼ ਤਿ੍ਪਾਠੀ ਦੀ ਹੌਸਲਾ ਅਫਜ਼ਾਈ ਪੁਰਸਕਾਰ ਲਈ ਚੋਣ ਕੀਤੀ ਗਈ | ਇਸੇ ਤਰ੍ਹਾਂ ਹਿੰਦੀ ਭਾਸ਼ਣ ਮੁਕਾਬਲੇ ਵਿਚ ਧਨਵਿੰਦਰ ਕੌਰ ਪਹਿਲੇ, ਸੋਬਤੀ ਦੂਜੇ, ਗਿਰਰਾਜ ਜਾਂਗਿੜ ਤੀਜੇ ਸਥਾਨ ‘ਤੇ ਰਿਹਾ ਤੇ ਅਮਤਿਆਜ ਅਹਿਮਦ, ਅਸ਼ਵਨੀ ਕੁਮਾਰ ਤੇ ਰਜਿੰਦਰ ਸਿੰਘ ਨੂੰ ਹੌਸਲਾ ਅਫਜ਼ਾਓ ਪੁਰਸਕਾਰ ਲਈ ਚੁਣਿਆ ਗਿਆ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਮੁਲਾਜ਼ਮਾਂ ਨੂੰ ਜਨਰਲ ਮੈਨੇਜਰ ਅਜੈ ਨੰਦਨ ਨੇ ਰਾਜ ਭਾਸ਼ਾ ਪੁਰਸਕਾਰ ਨਾਲ ਸਨਮਾਨਿਤ ਕੀਤਾ | ਉਨ੍ਹਾਂ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਹਿੰਦੀ ਭਾਸ਼ਾ ਸਾਡੇ ਦਫ਼ਤਰੀ ਕੰਮਕਾਜ ਦਾ ਇਕ ਮਹੱਤਵਪੂਰਨ ਮਾਧਿਅਮ ਹੈ | ਉਨ੍ਹਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮਰਪਣ ਨਾਲ ਰਾਜ ਭਾਸ਼ਾ ਹਿੰਦੀ ਵਿਚ ਕੰਮ ਕਰਨ | ਜਨਰਲ ਮੈਨੇਜਰ ਨੇ ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਦੀ ਭੂਮਿਕਾ ਨਿਭਾਉਣ ਵਾਲੇ ਡਾ. ਸੁਸ਼ੀਲ ਕੁਮਾਰ ਯਾਦਵ, ਰਜੇਸ਼ ਕੁਮਾਰ ਸ਼ਰਮਾ, ਸੀਮਾ ਚੱਢਾ ਤੇ ਰਾਮੇਸ਼ਵਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਆਰ.ਸੀ.ਐਫ. ਦੇ ਮੁੱਖ ਰਾਜ ਭਾਸ਼ਾ ਅਧਿਕਾਰੀ ਅਮਿਤ ਸੌਰਾਸ਼ਟਰੀ ਨੇ ਰੇਲ ਕੋਚ ਫ਼ੈਕਟਰੀ ਵਿਚ ਰਾਜ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ, ਜਦਕਿ ਰਾਜ ਭਾਸ਼ਾ ਅਧਿਕਾਰੀ ਰੱਜਤ ਨੇ ਹਿੰਦੀ ਪੰਦਰਵਾੜੇ ਦੌਰਾਨ ਵੱਖ-ਵੱਖ ਗਤੀਵਿਧੀਆਂ ਅਤੇ ਹਿੰਦੀ ਰਿਪੋਰਟ ਪੇਸ਼ ਕੀਤੀ ਤੇ ਉਨ੍ਹਾਂ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ’ਚ ਪੰਜ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ’ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਜਤਾਇਆ ਭਾਰੀ ਰੋਸ ਅਗਲੀ ਖ਼ਬਰ ਜ਼ਰੂਰੀ ਮੁਰੰਮਤ ਕਾਰਨ ਅੱਜ ਬਿਜਲੀ ਬੰਦ ਰਹੇਗੀ
Ad Position 24