01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਆਈ.ਕੇ.ਜੀ.ਪੀ.ਟੀ.ਯੂ. ਦੇ ਪੱਤਰਕਾਰੀ ਵਿਭਾਗ ਵਲੋਂ ਕਰਵਾਇਆ ਗਿਆ ਵਿਸ਼ੇਸ਼ ਸੈਸ਼ਨ

ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਆਈ. ਕੇ.

Ad Position 21
No active advertisement
ਅਜੀਤ ਡੈਸਕ 01-10-2026
ਕਪੂਰਥਲਾ, 30 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਲੋਂ ਇਨੋਵੇਸ਼ਨ ਕੌਂਸਲ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸੈਸ਼ਨ ਯੂਨੀਵਰਸਿਟੀ ਦੇ ਉਪ ਚਾਂਸਲਰ ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਜਿਸ ਵਿਚ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਉੱਦਮੀ ਤੇ ਸਾਬਕਾ ਵਿਦਿਆਰਥੀ ਹੇਮੰਤ ਏ ਰਾਜਾ ਮਾਹਿਰ ਬੁਲਾਰੇ ਵਜੋਂ ਸ਼ਾਮਿਲ ਹੋਏ | ਉਨ੍ਹਾਂ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੱਸਿਆ ਦੀ ਪਹਿਚਾਣ, ਨਵੀਨਤਾ, ਮਾਰਕੀਟ ਪ੍ਰਮਾਣਿਕਤਾ ਤੇ ਸਟਾਰਟਅਪ ਵਿਕਾਸ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ | ਪ੍ਰੋ. ਡਾ. ਅਰਵਿੰਦ ਕੁਮਾਰ ਬੰਸਲ ਨੇ ਹੇਮੰਤ ਏ ਰਾਜਾ ਨੂੰ ਵਿਦਿਆਰਥੀਆਂ ਨਾਲ ਆਪਣੇ ਵਿਲੱਖਣ ਅਨੁਭਵ ਤੇ ਉੱਦਮੀ ਯਾਤਰਾ ਸਾਂਝੀ ਕਰਨ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਵਿਸ਼ੇਸ਼ ਸੈਸ਼ਨ ਮੌਕੇ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜੰਨ ਸੰਚਾਰ ਵਿਭਾਗ ਦੇ ਮੁਖੀ ਪ੍ਰੋ. ਡਾ. ਰਣਬੀਰ ਸਿੰਘ, ਸਹਾਇਕ ਪ੍ਰੋ. ਡਾ. ਏਕਤਾ ਮਹਾਜਨ, ਡਾ. ਮੰਗਲਾ ਸਾਹਨੀ, ਡਾ. ਸੰਜੀਵ ਕੁਮਾਰ, ਹਰੀ ਕੇ ਸਿੰਘ, ਕਰਨਵੀਰ ਚੌਹਾਨ ਤੋਂ ਇਲਾਵਾ ਖੋਜੀ ਵਿਦਵਾਨ ਸ਼ਾਮਲ ਹਨ | ਸੈਸ਼ਨ ਦਾ ਸੰਚਾਲਨ ਵਿਭਾਗ ਦੇ ਤਕਨੀਕੀ ਪ੍ਰਮੁੱਖ ਕਰਨ ਕੁਮਾਰ ਵਲੋਂ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਭੁਲੱਥ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਮੀਟਿੰਗ ਅੱਜ ਅਗਲੀ ਖ਼ਬਰ ਭਾਜਪਾ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਦੀ ਅਗਵਾਈ ’ਚ ਨਸ਼ਾ ਮੁਕਤ ਪੰਜਾਬ ਰੈਲੀ ਲਈ ਬੱਸ ਰਵਾਨਾ
Ad Position 24